ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਚਾਰਜ਼ ਸੰਭਾਲ ਲਿਆ ਹੈ।ਮਿਲੀ
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਮਈ 2023 ‘ਚ ਅਨਿਲ ਕੁਮਾਰ ਜਿਲ੍ਹਾ ਕਮਾਂਡਰ ਦੇ ਰਿਟਾਇਰਮੈਂਟ ਹੋਣ ਉਪਰੰਤ ਰਜਿੰਦਰ ਕ੍ਰਿਸ਼ਨ ਉਕਤ ਅਹੁੱਦੇ ‘ਤੇ ਨਿਯੁੱਕਤ ਕੀਤੇ ਗਏ ਸਨ।ਵਿਭਾਗ ਪ੍ਰਤੀ ਇਨਾਂ ਦੀਆਂ ਸ਼ਲਾਘਾਯੋਗ ਗਤੀਵਿਧੀਆਂ ਕਾਰਨ ਮਾਨਯੋਗ ਰਾਸ਼ਟਰਪਤੀ ਵਲੋਂ ਵੀ ਅਵਾਰਡ ਪ੍ਰਾਪਤ ਕਰ ਚੁੱਕੇ ਹਨ।ਇਨ੍ਹਾਂ ਕੋਲ ਜਿਲ੍ਹਾ ਫਿਰੋਜ਼ਪੁਰ ਅਤੇ ਫਰੀਦਕੋਟ ਦਾ ਵੀ ਵਾਧੂ ਚਾਰਜ਼ ਹੈ। ਇਸ ਮੌਕੇ ਤੇ ਬਟਾਲੀਅਨ ਕਮਾਂਡਰ ਜਸਕਰਨ ਸਿੰਘ, ਸਾਬਕਾ ਜਿਲ੍ਹਾ ਕਮਾਂਡਰ ਆਈ.ਐਸ ਜੌਹਰ ਅਤੇ ਸਾਬਕਾ ਕੰਪਨੀ ਕਮਾਂਡਰ ਸੁਬੇਗ ਸਿੰਘ ਤੋਂ ਇਲਾਵਾ ਜਿਲ੍ਹਾ ਹੋਮ ਗਾਰਡਜ਼ ਦੇ ਸਮੂਹ ਅਫ਼ਸਰ/ਕਰਮਚਾਰੀ ਅਤੇ ਹੋਮ ਗਾਰਡਜ਼ ਜਵਾਨ ਉਨਾਂ ਦੇ ਸਵਾਗਤ ਲਈ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media