ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਨਗਰ ਨਿਗਮ ਵਾਰਡ ਨੰ. 40 ਵਿਖੇ ਭਾਜਪਾ ਹਲਕਾ ਪੂਰਬੀ ਦੇ ਇੰਚਾਰਜ਼ ਤੇ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਜਗਮੌਹਨ ਸਿੰਘ ਰਾਜੂ ਦੀ ਅਗਵਾਈ ਹੇਠ ਭਰਵਾਂ ਇਕੱਠ ਕੀਤਾ ਗਿਆ।ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਅਤੇ ਆਲ ਇੰਡੀਆ ਕਾਂਗਰਸ ਬ੍ਰਿਗੇਡ ਮਾਝਾ ਜ਼ੋਨ ਦੇ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ।ਉਨਾਂ ਨੂੰ ਡਾ. ਜਗਮੌਹਨ ਸਿੰਘ ਰਾਜੂ ਨੇ ਸਿਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਰਾਜਾ ਨੂੰ ਅਹਿਮ ਜਿੰਮੇਵਾਰੀ ਨਾਲ ਨਿਵਾਜ਼ਿਆ ਜਾਵੇਗਾ ਅਤੇ ਪਾਰਟੀ ਵਲੋਂ ਬਣਦਾ ਮਾਣ ਸਤਿਕਾਰ ਵੀ ਦਿੱਤਾ ਜਾਵੇਗਾ।
ਇਸ ਮੌਕੇ ਸੀਨੀ. ਮੀਤ ਪ੍ਰਧਾਨ ਮੋਹਿਤ ਮਹਾਜਨ ਤੇ ਸੰਜੀਵ ਖੋਸਲਾ, ਮੰਡਲ ਪ੍ਰਧਾਨ ਰਮਨ ਰਾਠੋਰ, ਮੰਡਲ ਪ੍ਰਧਾਨ ਗੁਰਮੁੱਖ ਸਿੰਘ ਬੱਲ ਤੇ ਰਕੇਸ਼ ਮਹਾਜਨ, ਰਜੀਵ ਕੁਮਾਰ ਡਿੰਪੀ ਜਿਲ੍ਹਾ ਸੈਕਟਰੀ ਭਾਜਪਾ, ਕੁਲਵੰਤ ਸਿੰਘ ਵਿਸਥਾਰਕ ਲੋਕ ਸਭਾ ਹਲਕਾ ਅੰਮ੍ਰਿਤਸਰ ਸੁਬੇਗ ਸਿੰਘ, ਪੂਰਵਆਂਚਲ ਪ੍ਰਧਾਨ ਡਾ. ਨੀਰਜ਼ ਰਾਜਪੂਤ, ਰਜੀਵ ਸ਼ਰਮਾ, ਰਾਜ ਮਸੌਣ ਹਲਕਾ ਪੂਰਬੀ ਇੰਚਾਰਜ਼ ਰਜਿੰਦਰ ਸ਼ਰਮਾ, ਜਨਰਲ ਸਕੱਤਰ ਕੁਨਾਲ, ਕਰਨਪਾਲ ਸਿੰਘ ਚਾਵਲਾ, ਬੇਅੰਤ ਸਿੰਘ ਪ੍ਰਧਾਨ, ਆਲ ਇੰਡੀਆ ਕਸ਼ਅਪ ਰਾਜਪੂਤ ਸਮਾਜ ਤੋਂ ਰਜਿੰਦਰ ਸਿੰਘ ਸਫਰ, ਗੁਰਮੁੱਖ ਸਿੰਘ ਪ੍ਰਧਾਨ, ਪਰਮਜੀਤ ਸਿੰਘ ਸਰਪ੍ਰਸਤ, ਸੁਖਦੇਵ ਸਿੰਘ ਹਰਜੀਤ ਸਿੰਘ ਬੈਂਕ ਵਾਲੇ, ਜਸਪਾਲ ਸਿੰਘ, ਧਰਮਜੀਤ ਸਿੰਘ ਕਾਕੂ, ਕੁਲਦਪੀ ਸਿੰਘ ਸ਼ੈਂਟੀ, ਹਰਬੰਸ ਸਿੰਘ ਨਿਜਾਮਪੁਰਾ, ਗੁਰਪ੍ਰੀਤ ਸਿੰਘ ਗੌਪੀ, ਵਾਰਸ ਰਾਜਪੂਤ, ਰੂਬਲ ਨਿਜ਼ਾਮਪੁਰਾ, ਜਸਕੀਰਤ ਸਿੰਘ ਜੱਜ, ਰੋਬਨਜੀਤ ਸਿੰਘ ਸਾਗਰ ਅਤੇ ਰਵੀ ਮਹਿਰਾ ਆਦਿ ਹਾਜ਼ਰ ਸਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’
ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …