ਨੁੱਕੜ ਨਾਟਕ “ਆਓ ਪ੍ਰਿਥਵੀ ਬਚਾਏਂ”ਅਤੇ “ਪੈਰਾਂ ਨੂੰ ਕਰਾ ਦੇ ਝਾਂਝਰਾਂ” ਦਾ ਵੀ ਕੀਤਾ ਮੰਚਨ
ਅੰਮ੍ਰਿਤਸਰ, 10 ਜੂਨ (ਜਗਦੀਪ ਸਿੰਘ) – ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਆਪਣੇ 100 ਸਾਲਾ ਸਥਾਪਨਾ ਉਤਸਵ ‘ਤੇ ਨੋਰਥ ਜ਼ੋਨ
ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 10ਵਾਂ ਸਮਰ ਆਰਟ /ਫੈਸਟੀਵਲ 2023 ਕਰਵਾ ਰਿਹਾ ਹੈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ/ਫੈਸਟੀਵਲ 30 ਜੂਨ 2023 ਤੱਕ ਚੱਲੇਗਾ।ਜਿਸ ਵਿਚ ਹਰ ਉਮਰ ਦੇ ਸਿੱਖਿਆਰਥੀ ਸਵੇਰੇ 9.00 ਤੋਂ 11.00 ਵਜੇ ਅਤੇ ਸ਼ਾਮ ਨੂੰ 5.00 ਤੋਂ 7.00 ਵਜੇ ਤੱਕ ਪੇਂਟਿੰਗ, ਬੁੱਤਤਰਾਸ਼ੀ, ਕੈਲੀਗ੍ਰਾਫੀ, ਡਾਂਸ, ਥੀਏਟਰ ਅਤੇ ਫਿਲਮ ਵਰਕਸ਼ਾਪ ਆਦਿ ਦੀਆਂ ਕਲਾਸਾਂ ਲਗਾ ਰਹੇ ਹਨ।
ਅੱਜ ਇਕ ਨੁੱਕੜ ਨਾਟਕ “ਆਓ ਪ੍ਰਿਥਵੀ ਬਚਾਏਂ” ਦਾ ਮੰਚਨ ਵੀ ਕੀਤਾ ਗਿਆ।ਨਾਟਕ ਦੇ ਡਾਇਰੈਕਟਰ ਵਿਸ਼ਾਲ ਸ਼ਰਮਾ ਹਨ।ਕਲਾਕਾਰਾਂ ਨੇ ਪ੍ਰਿਥਵੀ ਨੂੰ ਬਚਾਉਣ ਲਈ ਰੁੱਖਾਂ ਦੀ ਸੰਭਾਲ ਕਰਨ ‘ਤੇ ਜ਼ੋਰ ਦਿੱਤਾ।ਨਾਟਕ ਰਾਹੀਂ ਦਰਸਾਇਆ ਗਿਆ ਕਿ ਜੇਕਰ ਰੁੱਖ ਬਚਣਗੇ ਤਾਂ ਧਰਤੀ ਬਚੇਗੀ।ਨਾਟਕ ਦੇ ਕਲਾਕਾਰਾਂ ਪਰੱਗਿਆ, ਹਰਸ਼, ਅਰਮੀਨ, ਰੋਹਨ ਕੰਬੋਜ਼, ਵਿਸ਼ਾਲ ਸ਼ਰਮਾ, ਗਾਇਤਰੀ, ਸੁਖਮਨ, ਅਨੁਪ੍ਰੀਤ, ਜਸ਼ਨਜੋਤ, ਵਿਵਾਨ, ਕਿਰਤਨ ਤੇ ਸਾਕਸ਼ੀ ਨੇ ਬਿਹਤਰੀਨ ਕਲਾ ਦਾ ਪ੍ਰਦਰਸ਼ਂ ਕੀਤਾ।
ਅੱਜ ਇਕ ਪ੍ਰਦਰਸ਼ਨੀ ‘ਦਾ ਡੈਨਰੀ ਆਰਟਸ’ “ਠਹੲ ਧੲਨੳਰੇ ਅਰਟਸ’ ਪੰਜਾਬ ਤੋਂ 10 ਇਸਤਰੀ ਕਲਾਕਾਰਾਂ ਦਾ ਗਰੁੱਪ ਸ਼ੋਅ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਆਰਟ ਗੈਲਰੀ ਦੇ ਸੀਨੀਅਰ ਮੈਂਬਰ ਮੇਜਰ ਮਨਮੋਹਨ ਸਿੰਘ ਵੇਰਕਾ ਨੇ ਫੀਤਾ ਕੱਟ ਕੇ ਕੀਤਾ।ਇਸ ਪ੍ਰਦਰਸ਼ਨੀ ਵਿੱਚ 10 ਇਸਤਰੀਆਂ ਨੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਜਿੰਨਾਂ ਵਿੱਚ ਭਾਰਤੀ ਮਲਹੋਤਰਾ, ਸਵਾਤੀ ਸਿੰਘਾਨੀਆਂ, ਰਵਿੰਦਰ ਢਿਲੋਂ, ਗੁਰਸ਼ਰਨ ਕੌਰ, ਇੰਦਰਪ੍ਰੀਤ ਕੌਰ, ਸੁਮੇਧਾ ਜੈਨ, ਪਾਰੁਲ ਜੈਨ, ਟੀਨਾ ਸ਼ਰਮਾ, ਕਮਲਦੀਪ ਕੌਰ ਅਤੇ ਨਵਨੀਤ ਕੌਰ ਆਦਿ ਸ਼ਾਮਲ ਹਨ।
ਆਰਟ ਗੈਲਰੀ ਦੇ ਇੰਜੀਨੀਅਰ ਧਰਮ ਸਿੰਘ ਆਡੀਟੋਰੀਅਮ ਵਿਖੇ ਇਕ ਨਾਟਕ “ਪੈਰਾਂ ਨੂੰ ਕਰਾ ਦੇ ਝਾਂਝਰਾਂ” ਦਾ ਮੰਚਣ ਵੀ ਕੀਤਾ ਗਿਆ।ਨਾਟਕ ਦੀ ਕਹਾਣੀ ਬਲਜੀਤ ਰੰਧਾਵਾ ਵਲੋਂ ਲਿਖੀ ਗਈ ਹੈ ਅਤੇ ਨਾਟਕੀਕਰਨ ਗੁਰਿੰਦਰ ਮਕਨਾ ਦੁਆਰਾ ਕੀਤਾ ਗਿਆ ਹੈ।ਇਹ ਨਾਟਕ ਪਰਮਜੀਤ ਮਕਨਾ ਨੇ ਡਾਇਰੈਕਟ ਕੀਤਾ ਹੈ।ਇਸ ਦੀ ਕਹਾਣੀ ਇੱਕ ਲੜਕੀ ਦੇ ਦੁਆਲੇ ਘੁੰਮਦੀ ਹੈ, ਜੋ ਪੜ੍ਹਨ ਲਈ ਕੈਨੇਡਾ ਗਈ ਹੋਈ ਹੈ।ਨਾਟਕ ਵਿੱਚ ਉਸ ਦੇ ਬੋਝ ਅਤੇ ਸੰਘਰਸ਼ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਲੜਕੀ ਆਪਣੇ ਘਰਦਿਆਂ ਤੋਂ ਦੂਰ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਮਿਹਨਤ ਕਰਦੀ ਹੈ।ਨਾਟਕ ਦੇ ਕਲਾਕਾਰਾਂ ਵਿੱਚ ਨੌਸ਼ੀਨ, ਵਿਸ਼ਾਲ, ਪਰਮਜੀਤ ਮਕਨਾ, ਅਗਮ ਅਗਾਧ ਸਿੰਘ ਮਕਨਾ, ਬਰਿੰਦਰ ਸਿੰਘ ਅਤੇ ਮਿਊਜ਼ਿਕ ਸੁਪਨੰਦਨ ਦੀਪ ਕੌਰ, ਮਿਊਜ਼ਿਕ ਓਪਰੇਟਰ ਅਤੇ ਸਟੇਜ਼ ਸੈਟਿੰਗ ਇੰਦਰਜੀਤ ਸਹਾਰਨ ਨੇ ਕੀਤੀ।
ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਅਤੇ ਆਨਰੇਰੀ ਜਨਰਲ ਸੈਕਟਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਮਰ ਆਰਟ /ਫੈਸਟੀਵਲ ਦਾ ਹਿੱਸਾ ਬਣਾਉਣ ਅਤੇ ਇਸ ਦਾ ਲਾਭ ਉਠਾਉਣ।ਪੋ੍ਰਗਰਾਮ ਦੇ ਕੋਆਰਡੀਨੇਟਰ ਨਰਿੰਦਰ ਸਿੰਘ ਬੁੱਤਤਰਾਸ਼ ਹਨ।ਇਸ ਮੌਕੇ ਆਰਟ ਗੈਲਰੀ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ।
Punjab Post Daily Online Newspaper & Print Media