Wednesday, October 14, 2026

ਠੰਡ ਨੇ ਲੋਕਾਂ ਨੂੰ ਛੇੜੀ ‘ਕੰਬਣੀ’

PPN2112201405

ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਪਿੱਛਲੇ ਤਿੰਨ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਹੋ ਰਹੀ ਲਗਾਤਾਰ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਡੀਆਂ ਹਵਾਵਾਂ ਨੇ ਧੁੰਦ ਅਤੇ ਕੋਹਰੇ ਦੇ ਕਹਿਰ ਨੇ ਜਨਜੀਵਨ ਬੁਰੀ ਝੰਜੋੜ ਕੇ ਰੱਖ ਦਿੱਤਾ ਹੈ। ਠੰਡ ਏਨੀ ਕੁ ਜਿਆਦਾ ਵੱਧ ਗਈ ਹੈ ਕਿ ਬਜੁਰਗਾਂ ਅਤੇ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਦੀਆਂ ਹੱਡੀਆਂ ਤੱਕ ਵੀ ਇਸ ਠੰਡ ਨੇ ਕਾਬਾਂ ਛੇੜ ਦਿੱਤਾ ਹੈ। ਠੰਡਾ ਦਾ ਆਲਮ ਇਹ ਹੈ ਕਿ 18 ਦੁਪਹਿਰ ਤੋਂ ਬਾਅਦ ਸੂਰਜ ਦੇਵਤਾ ਨੇ ਅਜੇ ਤੱਕ ਲੋਕਾਂ ਨੂੰ ਆਪਣੀ ਨਿੱਘੀ ਸੂਰਤ ਦੇ ਦਰਸ਼ਨ ਨਹੀ ਦਿਖਾਏ। ਲੋਕਾਂ ਵੱਲੋਂ ਅੱਜ ਸਾਰਾ ਦਿਨ ਧੂਣੀਆਂ ਲਾ ਕੇ ਅੱਗ ਸੇਕੀ ਗਈ। ਜਿਕਰਯੋਗ ਹੈ ਕਿ ਪਿੱਛਲੇ ਤਿੰਨ ਚਾਰ ਦਿਨਾਂ ਤੋਂ ਚੱਲ ਰਹੀ ਸੀਤ ਲਹਿਰ ਨੇ ਵੀ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਅੱਜ ਫਾਜ਼ਿਲਕਾ ਦੇ ਬਜ਼ਾਰਾਂ ਵਿਚ ਵੀ ਠੰਡ ਕਾਰਨ ਬਹੁਤ ਘੱਟ ਰੌਣਕ ਰਹੀ। ਲਗਾਤਾਰ ਪੈ ਰਹੀ ਠੰਡ ਕਾਰਨ ਦੁਕਾਨਦਾਰੀ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply