
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਪੇਂਡੂ ਖੇਤਰ ਵਿਚ ਖੇਡ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਜਿਸ ਤਹਿਤ ਫੈਡਰੇੇਸ਼ਨ ਵੱਲੋਂ ਦੇਸ਼ ਤੇ ਵਿਦੇਸ਼ ਵਿਚ ਵੱਖ-ਵੱਖ ਕ੍ਰਿਕਟ ਟੂਰਨਾਮੈਂਟ ਕਰਵਾਏ ਜਾਂਦੇ ਹਨ, ਇਨ੍ਹਾਂ ਟੂਰਨਾਮੈਂਟਾਂ ਵਿਚ ਦੇਸ਼ ਭਰ ਵਿਚੋਂ ਨਵੇਂ ਖਿਡਾਰੀ ਲੱਭ ਕੇ ਅੱਗੇ ਲਿਆਂਦੇ ਜਾਂਦੇ ਹਨ। ਇਸ ਲੜੀ ਵਿਚ ਆਈਟੀਸੀਐਫ ਵੱਲੋਂ ਪਿਛਲੇ 9 ਸਾਲਾਂ ਤੋਂ ਇੰਡੀਅਨ ਕ੍ਰਿਕਟ ਅਕੈਡਮੀ ਕੱਪ ਦੇਸ਼ ਦੇ ਵੱਖ-ਵੱਖ ਕੋਨਿਆਂ ਵਿਚ ਕਰਵਾਇਆ ਜਾਂਦਾ ਰਿਹਾ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਆਈਟੀਸੀਐਫ ਦੇ ਫਾਊਂਡਰ ਸਕੱਤਰ ਤੇ ਤਾਲਮੇਲ ਅਫਸਰ ਪੰਕਜ ਧਮੀਜਾ ਨੇ ਦੱਸਿਆ ਕਿ ਇਸ ਵਾਰ 10ਵਾਂ ਇੰਡੀਅਨ ਕ੍ਰਿਕਟ ਅਕੈਡਮੀ ਕੱਪ 23 ਦਸੰਬਰ ਤੋਂ 5 ਜਨਵਰੀ 2015 ਤੱਕ ਰਾਜਸਥਾਨ ਦੇ ਲਾਲਸੋਤ ਵਿਖੇ ਹੋਵੇਗਾ। ਆਈਸੀਏ ਦੇ ਡਾਇਰੈਕਟਰ ਨਰੇਸ਼ ਗਿਰਧਰ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਵਿਚ ਦੇਸ਼ ਦੀਆਂ ਲਗਪਗ 16 ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਫਾਈਨਲ ਮੈਚ ਜਿੱਤਣ ਵਾਲੀ ਟੀਮ ਨੂੰ 41 ਹਜ਼ਾਰ ਰੁਪਏ ਅਤੇ ਰਨਰ ਅੱਪ ਟੀਮ ਨੂੰ 31 ਹਜ਼ਾਰ ਰੁਪਏ ਇਨਾਮੀ ਰਾਸ਼ੀ ਵਜੋਂ ਦਿਤਾ ਜਾਵੇਗਾ। ਇਸ ਤੋਂ ਇਲਾਵਾ ਟੂਰਨਾਮੈਂਟ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵਧੀਆ ਇਨਾਮੀ ਰਾਸ਼ੀ ਦਿਤੀ ਜਾਵੇਗੀ।ਆਈਟੀਸੀਐਫ ਦੇ ਮੀਡੀਆ ਸਲਾਹਕਾਰ ਸੰਦੀਪ ਅਬਰੋਲ ਨੇ ਦੱਸਿਆ ਕਿ 10ਵੇਭਂ ਆਈਸੀਏ ਕੱਪ ਲਈ ਦੇਸ਼ ਦੀਆਂ ਆਈਆਂ ਟੀਮਾਂ ਦੇ ਖਿਡਾਰੀਆਂ ਦੀ ਚੋਣ ਹੇਠਲੇ ਪੱਧਰ ਤੋਂ ਕੈਪਾਂ ਰਾਹੀਂ ਕੀਤੀ ਗਈ ਹੈ।ਇਸ ਆਈਸੀਏ ਕੱਪ ਦਾ ਮੰਤਵ ਉਨ੍ਹਾਂ ਖਿਡਾਰੀਆਂ ਨੂੰ ਅੱਗੇ ਲਿਆਉਣਾ ਹੈ, ਜਿਨ੍ਹਾਂ ਵਿਚ ਖੇਡ ਪ੍ਰਤਿਭਾ ਹੋਣ ਦੇ ਬਾਵਜੂਦ ਪੈਸੇ ਹੋਰ ਸਾਧਨਾਂ ਦੀ ਕਮੀ ਕਰਕੇ ਆਪਣੀ ਖੇਡ ਨੂੰ ਦੁਨੀਆਂ ਸਾਹਮਣੇ ਨਹੀਂ ਲਿਆ ਪਾਉਂਦੇ।ਉਨ੍ਹਾਂ ਦੱਸਿਆ ਕਿ ਆਈਸੀਏ ਕੱਪ ਵਿਚ ਰਾਜਸਥਾਨ ਟੀ-20 ਫੈਡਰੇਸ਼ਨ ਦੇ ਸੁੁਸ਼ੀਲ ਜੈਨ,ਰਵੀ ਸੋਨੀ, ਸਿਧਾਰਥ ਸ਼ਰਮਾ, ਦੀਪਕ ਜਾਂਗੜ, ਯਸ਼ਪਾਲ ਮਲਿਕ, ਰਾਹੁਲ ਪਾਠਕ, ਬਾਬੂ ਸੋਨੀ, ਗਿਰਧਰ ਸਿੰਘ ਰਾਠੌੜ, ਹੈਪੀ ਜੱਸਾ ਤੇ ਰਾਜੇਸ਼ ਆਹੂਜਾ ਦਾ ਵਿਸ਼ੇਸ਼ ਸਹਿਯੋਗ ਰਹੇਗਾ।
Punjab Post Daily Online Newspaper & Print Media