Saturday, September 12, 2026

ਮੰਤਰੀ ਅਨਿਲ ਜੋਸ਼ੀ ਵੱਲੋ ਸ਼ਿਵਾਲਾ ਟਰੱਸਟ ਅਤੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ

ਅਨਿਲ ਜੋਸ਼ੀ ਵੱਲੋ ਸ਼ਿਵਾਲਾ ਰੋਡ ਵਿਖੇ 35 ਲੱਖ ਲਾਗਤ ਵਾਲਾ ਗੇਟ ਬਨਾਉਣ ਦਾ ਉਦਘਾਟਨ

PPN2112201406

ਅੰਮ੍ਰਿਤਸਰ, 21 ਦਸੰਬਰ (ਰੋਮਿਤ ਸ਼ਰਮਾ)- ਸਥਾਨਕ ਸ਼ਿਵਾਲਾ ਰੋਡ ਵਿਖੇ ਸ਼ਿਵਾਲਾ ਗੇਟ ਅਤੇ ਬਿਊਟੀਫੀਕੇਸ਼ਨ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰਾਂ, ਮੈਡਿੀਕਲ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਕੀਤਾ ਗਿਆ।ਇਸ ਮੋਕੇ ਤੇ ਵਾਰਡ ਦੇ ਕੋਂਸਲਰ ਬਲਦੇਵ ਰਾਜ ਬੱਗਾ ਨੇ ਕਿਹਾ ਸ਼ਿਵਾਲਾ ਟਰੱਸਟ ਅਤੇ ਸ਼ਰਧਾਲੂਆਂ ਦੀ ਮੰਗ ਸੀ ਕਿ ਇਹ ਸਥਾਨ ਵੀ ਬਾਕੀ ਧਾਰਮਿਕ ਸਥਾਨਾ ਵਾਂਗ ਬਨਾਉਣ ਲਈ ਇਸ ਰੋਡ ‘ਤੇ ਸ਼ਿਵਾਲਾ ਮੰਦਿਰ ਦਾ ਇਕ ਵੱਡਾ ਗੇਟ ਬਣਾਇਆ ਜਾਵੇ।ਸ਼ਿਵਾਲਾ ਮੰਦਰ ਸੁਸਾਈਟੀ ਨੇ ਦੱਸਿਆ ਕਿ ਸ੍ਰੀ ਅਨਿਲ ਜੋਸ਼ੀ ਨੇ ਗੇਟ ਬਨਾਉਣ ਦੀ ਬੇਨਤੀ ਕਰਨ ‘ਤੇ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਸਰਕਾਰ ਕੋਲੋ ਇਸ ਕੰਮ ਲਈ ਜੋ ਵੀ ਐਸਟੀਮੇਟ ਬਣ ਕੇ ਪਹੁੰਚੇਗਾ ਉਸ ਨੂੰ ਜਲਦ ਹੀ ਪੂਰਾ ਕਰਵਾਇਆ ਜਾਵੇਗਾ।ਇਸ ਮੋਕੇ ਮੰਤਰੀ ਜੋਸ਼ੀ ਨੇ ਕਿਹਾ ਕਿ ਸਰਕਾਰ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਮੰਗ ਅਨੁਸਾਰ ਗੇਟ ਤੋਂ ਲੈ ਕੇ ਮੰਦਿਰ ਤੱਕ ਬਹੁਤ ਵਧੀਆ ਢੰਗ ਦੀ ਡਿਵੈਲਪਮੈਂਟ ਕੀਤੀ ਜਾਵੇਗੀ। ਜੋਸ਼ੀ ਨੇ ਕਿਹਾ ਇਸ ਧਾਰਮਿਕ ਥਾਂ ਉਤੇ ਲੋਕਾਂ ਦੀ ਆਸਥਾ ਹੈ ਅਤੇ ਇਹ ਮੰਦਿਰ ਬਹੁਤ ਪੁਰਾਣਾ ਹੈ, ਇਸ ਲਈ ਪਹਿਲ ਦੇ ਅਧਾਰ ‘ਤੇ ਸਾਰੇ ਕੰਮ ਕੀਤੇ ਜਾਣਗੇ।ਇਸ ਮੋਕੇ ਤੇ ਹੇਮਰਾਜ ਹਾਂਡਾ, ਅਦਿਤਿਆ ਕਪੂਰ, ਤਰਸੇਮ ਪੱਪੂ, ਰਾਮ ਪਾਲ ਚਥਰਥ, ਸੰਜੈ ਅਰੋੜਾ, ਅਸ਼ਵਨੀ ਸ਼ਰਮਾ, ਸ਼ਾਮ ਚਾਵਲਾ, ਨਰਿੰਦਰ ਸਿੰਘ, ਰਮੇਸ਼ ਮਹਾਜਨ, ਵਿਜੈ ਵੋਹਰਾ, ਕੈ.ਬੀ. ਮਹਾਜਨ, ਅਰਵਿੰਦਰ ਪੱਪੂ, ਲੱਕੀ ਆਦਿ ਮੋਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply