Saturday, September 21, 2024

ਸਾਹਿਤ ਸਭਾ ਵਲੋਂ ਪਿਤਾ ਦਿਵਸ ਨੂੰ ਸਮਰਪਿਤ ਸਾਹਿਤਕ ਇਕੱਤਰਤਾ

ਸੰਗਰੂਰ, 18 ਜੂਨ (ਜਗਸੀਰ ਲੌਂਗੋਵਾਲ) – ਸਾਹਿਤ ਸਭਾ ਸੁਨਾਮ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ।ਮਾਸਟਰ ਦਲਬਾਰ ਸਿੰਘ ਅਤੇ ਡਾ. ਇਕਬਾਲ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ।ਇਸ ਇਕੱਤਰਤਾ ਵਿੱਚ ਸਭ ਤੋਂ ਪਹਿਲਾਂ ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਅਤੇ ਸਾਹਿਤ ਜਗਤ ਦੇ ਪ੍ਰਸਿੱਧ ਲੇਖਕ ਸਵਰਗੀ ਹਰਦੇਵ ਸਿੰਘ ਧਾਲੀਵਾਲ ਅਤੇ ਸਾਹਿਤ ਸਭਾ ਦੇ ਸੀਨੀਅਰ ਮੈਂਬਰ ਐਡਵੋਕੇਟ ਰਵਿੰਦਰ ਭਾਰਦਵਾਜ ਅਤੇ ਸੁਪਿੰਦਰ ਭਾਰਦਵਾਜ ਦੀ ਸਵਰਗੀ ਮਾਤਾ ਸ਼੍ਰੀਮਤੀ ਸੱਤਿਆ ਰਾਣੀ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਮਿਲਖਾ ਸਿੰਘ ਸਨੇਹੀ ਨੇ ਪਿਤਾ ਦਿਵਸ ਨੂੰ ਸਮਰਪਿਤ ਖੂਬਸੂਰਤ ਗੀਤ ਸਾਂਝਾ ਕੀਤਾ ਗਿਆ।ਸਾਡੀ ਜ਼ਿੰਦਗੀ ਵਿੱਚ ਪਿਤਾ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕਰਦਿਆਂ ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਪਿਤਾ ਆਪਣੀ ਔਲਾਦ ਦਾ ਸੱਚਾ ਹਮਦਰਦ, ਮਜ਼ਬੂਤ ਢਾਲ ਅਤੇ ਬੋਹੜ ਰੂਪੀ ਉਹ ਦਰਖਤ ਹੁੰਦਾ ਹੈ, ਜਿਸ ਦੀ ਛਾਂ ਹੇਠ ਸਾਰਾ ਪਰਿਵਾਰ ਸ਼ਾਂਤੀ ਅਤੇ ਸਕੂਨ ਨਾਲ ਜੀਵਨ ਬਸਰ ਕਰਦਾ ਹੈ।ਭੋਲਾ ਸਿੰਘ ਸੰਗਰਾਮੀ ਵਲੋਂ `ਅਜ਼ਮਤ ਅੱਖਰਾਂ ਦੀ` ਨਜ਼ਮ ਸਾਂਝੀ ਕੀਤੀ ਗਈ।ਨੌਜਵਾਨ ਸ਼ਾਇਰ ਬੇਅੰਤ ਸਿੰਘ ਵਲੋਂ ਪੰਜਾਬ ਸਿੰਘ ਨੂੰ ਸੰਬੋਧਨ ਹੁੰਦਿਆਂ ਕਵਿਤਾ ਪੜ੍ਹੀ।ਡਾ. ਅਮਨ ਵਲੋਂ ਸਮਾਜ ਵਿੱਚ ਨਾਂਹ-ਪੱਖੀ ਵਰਤਾਰਿਆਂ ਤੋਂ ਬਚਣ ਲਈ ਤਾਕੀਦ ਕਰਦੀ ਰਚਨਾ ਸਾਂਝੀ ਕੀਤੀ।ਮਾਸਟਰ ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਰਤ ਤੋਂ ਟੁੱਟੇ ਹੱਥਾਂ ਦਾ ਅੰਜ਼ਾਮ ਬਿਆਨ ਕੀਤਾ।ਹਰਮੇਲ ਸਿੰਘ ਵਲੋਂ ਮਾਤ-ਭਾਸ਼ਾ ਪੰਜਾਬੀ ਨੂੰ ਅੰਗਰੇਜ਼ੀ ਰੰਗਤ ਚੜ੍ਹਨ ਤੇ ਚਿੰਤਾ ਜ਼ਾਹਰ ਕਰਦੀ ਰਚਨਾ ਨਾਲ ਹਾਜ਼ਰੀ ਲਵਾਈ।ਸੁਖਦੇਵ ਸਿੰਘ ਨੇ ਲੋਕ ਭਲਾਈ ਸੰਸਥਾਵਾਂ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ।ਸੁਰੇਸ਼ ਚੌਹਾਨ ਵਲੋਂ ਮਾਂ ਦੇ ਰੁਤਬੇ ਦੀ ਮਹਿਮਾ ਵਿੱਚ ਕਵਿਤਾ ਪੜ੍ਹੀ।ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਵਲੋਂ ਸੰਜ਼ੀਦਾ ਸ਼ੇਅਰਾਂ ਨਾਲ ਹਾਜ਼ਰੀ ਲਵਾਈ।ਗੁਰਮੀਤ ਸੁਨਾਮੀ ਨੇ ਆਪਣੀ ਰਚਨਾ ਰਾਹੀਂ ਜਲਿਆਂ ਵਾਲੇ ਸਾਕੇ ਦੇ ਸ਼ਹੀਦਾਂ ਨੂੰ ਯਾਦ ਕੀਤਾ। ਡਾ. ਇਕਬਾਲ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਪੜ੍ਹੀਆਂ ਗਈਆਂ ਰਚਨਾਵਾਂ ਦਾ ਸਾਹਿਤਕ ਸਰਵੇਖਣ ਪੇਸ਼ ਕੀਤਾ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …