
ਰਈਆ, 21 ਦਸੰਬਰ (ਬਲਵਿੰਦਰ ਸੰਧੂ) – ਸ: ਸੁੱਚਾ ਸਿੰਘ ਛੋਟੇਪੁਰ ਦੇ ਪੰਜਾਬ ਪ੍ਰਧਾਨ ਬਨਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਵਿੱਚ ਪਾਰਟੀ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ ।ਸੂਬਾ ਪ੍ਰਧਾਨ ਸz: ਸੁੱਚਾ ਸਿੰਘ ਛੋਟੇਪੁਰ ਅੱਜ ਕਸਬਾ ਰਈਆ ਵਿੱਚ ਪਹੁੰਚੇ ਅਤੇ ਵਰਕਰ/ਵਲੰਟੀਅਰ ਉਹਨਾਂ ਦੀ ਆਮਦ ‘ਤੇ ਬਹੁਤ ਹੀ ਖੁਸ਼ ਹੋਏ ਅਤੇ ਪੱਬਾ ਭਾਰ ਹੋ ਕੇ ਚਾਰ ਥਾਵਾਂ ‘ਤੇ ਭਾਰੀ ਇਕੱਠ ਕੀਤਾ ਗਿਆ।ਵਾਰਡ ਨੰਬਰ 3, ਵਾਰਡ ਨੰਬਰ 13 ਵਾਰਡ ਨੰਬਰ 9 ਵਾਰਡ ਨੰਬਰ 6 ਵਿੱਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸz: ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਆਮ ਲੋਕਾਂ ਨੂੰ ਵੱਧ ਤੋ ਵੱਧ ਸਹੂਲਤਾਂ/ਜਾਣਕਾਰੀਆਂ ਦਿੱਤੀਆਂ ਜਾਣ, ਬੱਚਿਆਂ ਦੀ ਪੜਾਈ ਦਾ ਸਹੀ ਪ੍ਰਬੰਧ ਕੀਤਾ ਜਾਵੇ ਅਤੇ ਬਜੁਰਗਾਂ ਦੀ ਦੇਖਭਾਲ ਦਾ ਖਾਸ ਧਿਆਨ ਰੱਖਿਆ ਜਾਵੇ, ਪੜ੍ਹੇ ਲਿਖੇ ਨੌਜਵਾਨਾਂ ਨੂੰ ਲਈ ਨੌਕਰੀਆਂ ਦਾ ਸਹੀ ਪ੍ਰਬੰਧ, ਭ੍ਰਿਸ਼ਟਾਰ ਮੁਕਤ ਸੂਬਾ, ਪੰਜਾਬ ਦੀਆਂ ਧੀਆਂ ਤੇ ਅੱਤਿਆਚਾਰ ਬੰਦ ਕੀਤਾ ਜਾਵੇ, ਨਸ਼ਿਆਂ ਦੇ ਛੇਵੇ ਦਰਿਆ ਤੇ ਲਗਾਮ ਲਗਾਈ ਜਾ ਸਕੇ ਤਾਂ ਜੋ ਸਾਰੇ ਆਮ ਲੋਕਾਂ ਅਮਨ ਚੈਨ ਅਤੇ ਵਧੀਆਂ ਢੰਗ ਨਾਲ ਆਪਣਾ ਜੀਵਨ ਬਤੀਤ ਕਰਨ।
ਇਸ ਮੌਕੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ, ਇਕਬਾਲ ਸਿੰਘ ਭਾਗੋਵਾਲੀਆ, ਨਰਿੰਦਰ ਸਿੰਘ ਵਾਲੀਆ, ਸੁਰਿੰਦਰਪ੍ਰੀਤ ਸਿੰਘ ਧੰਜਲ, ਮਨਦੀਪ ਸਿੰਘ, ਦਲਬੀਰ ਸਿੰਘ ਟੌਗ, ਵਿਸ਼ਾਲ ਮੰਨਣ ,ਬਲਜੀਤ ਸਿੰਘ ਸ਼ਾਨ, ਬਲਰਾਜ ਸਿੰਘ ਬੱਬੂ, ਸਮਰੇਸਰ ਸਿੰਘ ਸ਼ੇਰਾ, ਬਲਜੀਤ ਸਿੰਘ ਭੱਟੀ, ਸਰਬਦੀਪ ਸਿੰਘ ਘੁੱਕਰ, ਸਰਵਣ ਸਿੰਘ ਸੰਮਾ, ਪੂਰਨ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਪਵਿੱਤਰ ਸਿੰਘ ਰੰਧਾਵਾ, ਅਜੀਤ ਸਿੰਘ ਜੀਤਾ, ਬੀਬੀ ਹੰਸ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਸਿਮਰਨ ਕੌਰ, ਨੀਲਮ ਆਦਿ ਆਗੂ ਹਾਜਰ ਹੋਏ। ਸz: ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਉਹ ਨਗਰ ਪੰਚਾਇਤ ਇਲੈਕਸ਼ਨ ਦੌਰਾਨ ਦੂਸਰੀਆਂ ਪਾਰਟੀਆਂ ਵਾਗ ਪੈਸੇ ਲੈ ਕੇ ਜਾਂ ਭ੍ਰਿਸ਼ਟ ਵਿਅਕਤੀਆਂ ਨੂੰ ਚੋਣ ਮੈਦਾਨ ਵਿੱਚ ਨਹੀ ਉਤਾਰਨਗੇ ।ਆਮ ਆਦਮੀ ਪਾਰਟੀ ਦਾ ਹਰ ਵਰਕਰ ਅਤੇ ਹਰ ਉਮੀਦਵਾਰ ਸਾਫ ਸੁਥਰੇ ਅਕਸ ਦਾ ਹੋਵੇਗਾ ਅਤੇ ਉਹ ਲੋਕਾਂ ਦੀ ਸੇਵਾ ਕਾਰਨ ਦਾ ਪਾਬੰਦ ਹੋਵੇਗਾ।ਆਮ ਆਦਮੀ ਪਾਰਟੀ ਆਮ ਲੋਕਾਂ ਦੀ ਹੀ ਰਹੇਗੀ ਅਤੇ ਹਰ ਆਮ ਵਿਅਕਤੀ ਨੂੰ ਸੁੱਚੇ ਰਾਜ ਪ੍ਰਬੰਧ ਦਾ ਹਿੱਸਾ ਬਣਾਵੇਗੀ । ਅਖੀਰ ਸz: ਸੁੱਚਾ ਸਿੰਘ ਛੋਟੇਪੁਰ ਵੱਲੋ ਕੰਗ ਨਿਵਾਸ ਵਿੱਚ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ।
Punjab Post Daily Online Newspaper & Print Media