ਹੱਡ ਚੀਰਵੀ ਠੰਢ ਵਿੱਚ ਗਰਮਾਈ ਰਈਆ ਦੀ ਰਾਜਨੀਤੀ -ਭਖਿਆ ਚੋਣ ਦੰਗਲ
ਨਗਰ ਪੰਚਾਇਤ ਚੋਣਾ ਦੇ ਸੰਭਾਵੀ ਉਮੀਦਵਾਰ ਹੋਏ ਸਰਗਰਮ
ਰਈਆ, 21 ਦਸੰਬਰ(ਬਲਵਿੰਦਰ ਸੰਧੂ) ਨਵੇ ਸਾਲ ਦੇ ਫਰਵਰੀ ਮਹੀਨੇ ਵਿੱਚ ਹੋਣ ਵਾਲੀ ਨਗਰ ਪੰਚਾਇਤ ਚੋਣ ਬਾਰੇ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਹਿਲ ਜੁੱਲ ਸੁਰੂ ਹੋ ਗਈ ਹੈ। ਇਸ ਵਾਰ ਹਾਕਮ ਧਿਰ ਸ੍ਰੋਮਣੀ ਅਕਾਲੀਦਲ ਬਾਦਲ ਲਈ ਮਾਹੋਲ ਸਾਜਗਾਰ ਨਹੀ ਰਹੇਗਾ , ਕਿਉਕਿ ਇਸ ਵਾਰ ਅਕਾਲੀਦਲ ਬਾਦਲ ਦੀ ਸੱਤਾ ਵਿੱਚ ਸਾਮਿਲ ਧਿਰ ਭਾਰਤੀ ਜਨਤਾ ਪਾਰਟੀ ਨੇ ਨਗਰ ਪੰਚਾਇਤ ਚੋਣਾਂ ‘ਚ ਵੱਧ ਸੀਟਾਂ ਤੇ ਦਾਅਵੇਦਾਰੀ ਠੋਕੀ ਹੈ ਅਤੇ ਸਮਝੌਤੇ ਤਹਿਤ ਸੀਟਾਂ ਦਾ ਲੈਣ ਦੇਣ ਨਾ ਹੋਣ ਦੀ ਸੂਰਤ ਵਿੱਚ ਭਾਜਪੀ ਇਕੱਲੀ ਵੀ ਚੋਣ ਦੱਗਲ ਵਿੱਚ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਲੈ ਸਕਦੀ ਹੈ। ਨਗਰ ਪੰਚਾਇਤ ਜੰਡਿਆਲਾ ਗੁਰੂ ਅਤੇ ਨਗਰ ਪੰਚਾਇਤ ਰਈਆ ‘ਚ ਇਸ ਵਾਰ ਜਬਰਦਸਤ ਮੁਕਾਬਲੇਬਾਜੀ ਦੇਖਣ ਨੂੰ ਮਿਲ ਸਕਦੀ ਹੈ, ਕਿਉਕਿ ਹਾਕਮ ਧਿਰ ਸ੍ਰੋਮਣੀ ਅਕਾਲੀਦਲ ਬਾਦਲ ਤੋ ਸੱਤ ਖੋਣ ਲਈਭਾਈਵਾਲ ਧਿਰ ਭਾਜਪਾ, ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਲੀਡਰ ਸਿੱਪ ਕਮਰ ਕੱਸੇ ਕਰੀ ਬੈਠੇ ਹਨ । ਰਈਆ ਨਰਗ ਪੰਚਾਇਤ ਦੀਆਂ 13 ਵਾਰਟਾਂ ਵਿੱਚੋ 7 ਸੀਟਾਂ ਤੇ ਅਕਾਲੀਦਲ ਬਾਦਲ ਕਾਬਜ ਸੀ ਅਤੇ 1 ਸੀਟਾਂ ਤੇ ਭਾਜਪਾ ਕਾਬਜ ਸੀ ਅਤੇ 5 ਸੀਟਾਂ ਕਾਂਗਰਸ ਕੋਲ ਸਨ । ਪਰ ਇਸ ਵਾਰ ਹਰ ਰਾਜਨੀਤਿਕ ਖੇਮੇ ਵਿੱਚੋ ਸੰਭਾਵੀ ਉਮੀਦਵਾਂਰਾਂ ਦੀ ਟੋਲੀ ਤਕੜੀ ਬਣਦੀ ਨਜਰ ਆ ਰਹੀ ਹੈ। ਭਾਵੇ ਕਿ ਇਹ ਹਲਕਾ ਅਕਾਲੀ ਹੈ ਅਤੇ ਇਥੋ ਅਕਾਲੀਦਲ ਦੇ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਹਨ , ਪਰ ਫਿਰ ਵੀ ਅਕਾਲੀਦਲ ਬਾਦਲ ਖੇਮੇ ਵਿੱਚ ਆਪੋ ਧਾਪੀ ਦਾ ਮਾਹੋਲ ਬਣਿਆ ਹੋਇਆ ਹੈ। ਚੋਣਾ ਵਿੱਚ ਸਮੂਲੀਅਤ ਕਰਨ ਵਾਲੀਆਂ ਰਾਜਨੀਤਿਕ ਪਾਰਟੀਆ ਅਜੇ ਸੰਭਾਵੀ ਉਮਦਵਾਰਾਂ ਨੂੰ ਲੈ ਕੇ ਸਿਆਸੀ ਪੱਤੇ ਖੇਡਣ ਦੀ ਕੋਸ਼ਿਸ ਕਰ ਰਹੀਆ ਹਨ । ਪਰ ਸਿਆਸੀ ਹਲਕਿਆ ਤੋ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹਰ ਪਾਰਟੀ ਤੇ ਇੱਕ ਸੀਟ ਤੇ ਕਈ ਕਈ ਦਾਅਵੇਦਾਰ ਸਰਗਰਮ ਹੋ ਚੁੱਕੇ ਹਨ । ਨਗਰ ਪੰਚਾਇਤ ਦੀਆਂ ਚੋਣਾ ਨੂੰ ਲੈ ਕੇ ਅਧਿਕਾਰਿਤ ਤੌਰ ਤੇ ਭਾਵੇ ਅਜੇ ਤੱਕ ਨਾ ਹੀ ਅਕਾਲੀਦਲ ਬਾਦਲ/ਕਾਂਗਰਸ ਅਤੇ ਭਾਜਪਾ ਨੇ ਕੋਈ ਸਰਗਰਤੀ ਹੀ ਦਿਖਾਈ ਹੈ। ਪਰ ਆਮ ਅਦਾਮੀ ਪਾਰਟੀ ਨੇ ਗੇਂਦ ਆਪ ਦੀ ਪਾਰਟੀ ਵਿੱਚ ਸੁੱਟਣ ਲਈ ਰਾਜਨੀਤਿਕ ਪੱਤਾ ਖੇਡ ਦਿੱਤਾ ਹੈ। ਜਿਸਦੀ ਮਿਸਾਲ ਰਈਆ ਵਿਖੇ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋ ਵਿੱਢੀ ਗਈ ਸਿਆਸੀ ਮੁਹਿੰਮ ਤੋ ਲਈ ਜਾ ਸਕਦੀ ਹੈ। ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਚੋਣ ਦੰਗਲ ਨੂੰ ਭਖਾਉਦਿਆ ਜਿੱਥੇ ਰਈਆ ਵਿੱਚ ਕਈ ਥਾਂਵਾਂ ਤੇ ਵੱਖ ਵੱਖ ਭਰਵੇ ਇਕੱਠਾਂ ਵਿੱਚ ਪਾਰਟੀ ਦੀਆਂ ਨੀਤੀਆਂ ਤੋ ਲੋਕਾਂ ਨੂੰ ਜਾਣੂ ਕਰਵਾਇਆ , ਉਥੇ 13 ਵਾਰਡਾਂ ਲਈ ਆਪ ਦੇ 13 ਉਮੀਦਵਾਰਾਂ ਦੀ ਹਲਕਾ ਬਾਬਾ ਬਕਾਲਾ ਆਮ ਆਦਮੀ ਪਾਰਟੀ ਦੇ ਇੰਚਾਰਜ ਸੁਰਜੀਤ ਸਿੰਘ ਕੰਗ ਵੱਲੋ ਉਮੀਦਵਾਰਾਂ ਦੇ ਨਾਵਾਂ ਵਾਲੀ ਤਿਆਰ ਕੀਤੀ ਗਈ ਸੂਚੀ ਬੰਦ ਲਿਫਾਫਾ ਪਾਰਟੀ ਹਾਈ ਕਮਾਂਡ ਨੂੰ ਸੌਪੀ ਗਈ । ਭਾਵੇ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸz: ਸੁੱਚਾ ਸਿੰਘ ਛੋਟੇਪੁਰ ਨੇ ਸੂਚੀ ਬਾਰੇ ਕੋਈ ਪੁਸਟੀ ਨਹੀ ਕੀਤੀ , ਪਰ ਅਨੁਸਾਸਨਕ ਢੰਗ ਨਾਲ ਸz: ਸੁੱਚਾ ਸਿੰਘ ਛੋਟੇਪੁਰ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਚੋਣ ਅਬਜਰਵਰ ਅਤੇ ਪਾਰਟੀ ਦੇ ਆਹਲਾ ਅਧਿਕਾਰੀਆਂ ਨਾਲ ਰਾਏ ਮਸਵਰਾਂ ਕਰਨ ਤੋ ਬਾਅਦ ਹੀ ਜਾਰੀ ਕਰਨਗੇ । ਸੁਰਜੀਤ ਸਿੰਘ ਕੰਗ ਵੱਲੋ ਹਾਈ ਕਮਾਂਡ ਨੂੰ ਸੌਪੀ ਬੰਦ ਲਿਫਾਫਾ ਨਾਵਾਂ ਵਾਲੀ ਸੂਚੀ ਨੂੰ ਮੰਨਜੂਰੀ ਮਿਲਣ ਤੋ ਬਾਅਦ ਸੂਚੀ ਜੱਗ ਜਾਹਰ ਹੋਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਹਲਕੇ ਵਿੱਚ ਵੱਧਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਦੂਸਰੀਆਂ ਪਾਰਟੀਆਂ ਵਿੱਚ ਨੁੱਕਰੇ ਲੱਗੇ ਕਈ ਟਕਸਾਲੀ ਵਰਕਰ ਆਪ ਦੀਆਂ ਸਫਾ ‘ਚ ਨਜਰ ਆਉਣ ਲਈ ਸz: ਸੁਰਜੀਤ ਸਿੰਘ ਕੰਗ ਨਾਲ ਰਾਫਤਾ ਸਾਧਣ ਦੀ ਕੋਸ਼ਿਸ ਵਿੱਚ ਦੱਸੇ ਜਾ ਰਹੇ ਹਨ । ਭਰੋਸੇਯੋਗ ਵਸੀਲਿਆਂ ਤੋ ਮਿਲੀ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਦੀਆਂ 13 ਵਾਰਡਾਂ ਵਿੱਚੋ 11 ਨੰਬਰ ਵਾਰਡ ‘ਤੇ ਸਾਰੀਆਂ ਧਿਰਾਂ ਦਾ ਜਿਆਦਾ ਜੋਰ ਲੱਗ ਰਿਹਾ ਹੈ ਕਿਉਕਿ ਇਸ ਵਾਰਡ ਵਿੱਚ ਆਮ ਆਦਮੀ ਪਾਰਟੀ ਦੀ ਸਿਰ ਕੱਢ ਆਗੂ ਸ੍ਰੀ ਮਤੀ ਗੁਰਮੀਤ ਕੌਰ ਅਤੇ ਭਾਜਪਾ ਦੇ ਜਿਲ੍ਹਾ ਜਨਰਲ ਸਕੱਤਰ ਰਜਿੰਦਰ ਧੀਰ ਅਤੇ ਕਾਂਗਰਸ ਵੱਲੋ ਕਿਸੇ ਕੱਦਵਾਰ ਆਗੂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੇ ਚਰਚੇ ਹਨ। ਦੱਸਣਾ ਬਣਦਾ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਧੀਰ ਜੋ ਕਿ ਇਸ ਵਾਰ ਪਾਰਟੀ ਵੱਲੋ ਚੋਣ ਮੈਦਾਨ ਵਿੱਚ ਉਤਾਰੇ ਜਾ ਸਕਦੇ ਹਨ ਉਹਨਾਂ ਦੀ ਭੈਣ ਬੀਬੀ ਗੁਲਸ਼ਨ ਰਾਣੀ ਵਾਰਡ ਨੰਬਰ 8 ਤੋ ਕੌਸਲਰ ਵਜੋ ਸੇਵਾ ਨਿਭਾਉਦੇ ਰਹੇ ਹਨ । ਭਾਜਪਾ ਭਾਵੇ ਸੀਟਾਂ ਦੇ ਲੈਣ ਦੇਣ ਨੂੰ ਲੈ ਕੇ ਭਾਵੇ ਸਸ਼ੋਪੰਜ ਵਿੱਚ ਪਈ ਹੋਈ ਹੈ, ਪਰ ਭਾਜਪਾ ਵੱਲੋ ਜਿੰਨਾਂ ਚੇਹਰਿਆਂ ਦੇ ਸੰਭਾਵੀ ਉਮੀਦਵਾਰ ਵਜੋ ਚਰਚੇ ਹਨ ਉਹਨਾਂ ਵਿੱਚ ਸ੍ਰੀ ਰਜਿੰਦਰ ਧੀਰ , ਹਵੇਲੀ ਸਾਹ , ਅਰਵਿੰਦਰ ਸਰਮਾਂ, ਅਸੋਕ ਕੁਮਾਰ, ਦੀਪਕ ਅਰੋੜਾ, ਬੀਬੀ ਗੁਲਸ਼ਨ ਰਾਣੀ ਅਤੇ ਮਨੋਹਰ ਲਾਲ ਆਦਿ ਦੇ ਨਾਮ ਜਿਕਰਨ ਯੋਗ ਹਨ । ਇਸੇ ਤਰ੍ਹਾ ਅਕਾਲੀਦਲ ਬਾਦਲ ਦੇ ਖੇਮੇ ਵਿੱਚ ਜੋ ਚੇਹਰੇ ਚੋਣ ਲੜਣ ਲਈ ਸੁਰਖੀਆਂ ਵਿੱਚ ਦਿਖਾਈ ਦੇ ਰਹੇ ਹਨ ਉਹਨਾਂ ਵਿੱਚ ਸਾਬਕਾ ਕੌਸਲਰ ਅਮਰਜੀਤ ਸਿੰਘ ਮਾਨ, ਸਾਬਕਾ ਕੌਸਲਰ ਕ੍ਰਿਪਾਲ ਸਿੰਘ ਖਾਲਸਾ, ਸਾਬਕਾ ਕੌਸਲਰ ਜਸੀਜਤ ਸਿੰਘ ਭਿੰਦਾ , ਸਾਬਕਾ ਕੌਸਲਰ ਭੁਪਿੰਦਰ ਕੌਰ(ਚੇਅਰਮੈਨ ਨਗਰ ਪੰਚਾਇਤ), ਸਾਬਕਾ ਕੌਸਲਰ ਅਜੀਤ ਸਿੰਘ ਜੱਜੀ, ਸਾਬਕਾ ਕੌਸਲਰ ਸੁਖਵਿੰਦਰ ਸਿੰਘ ਰਾਜੂ ਸ੍ਰੋਮਣੀ ਅਕਾਲੀਦਲ ਦੇ ਕੌਮੀ ਸਕੱਤਰ ਗਗਨਦੀਪ ਸਿੰਘ ਜੱਜ, ਸਾਬਕਾ ਮੈਬਰ ਐਸ.ਜੀ.ਪੀ.ਸੀ. ਜਥੇਦਾਰ ਗੁਰਵਿੰਦਰਪਾਲ ਸਿੰਘ ਰਈਆ, ਪਰਮਿੰਦਰ ਸਿੰਘ ਬਬਲੂ, ਸੁਖਵਿੰਦਰ ਸਿੰਘ ਮੱਤੇਵਾਲ, ਚਰਨ ਸਿੰਘ ਹੈਪੀ, ਮਹਿੰਦਰ ਸਿੰਘ ਕਾਲੇਕੇ, ਸੁਰਜੀਤ ਸਿੰਘ ਯੂਪੀ, ਸਰਨਜੀਤ ਕੌਰ ਪਾਰੋਵਾਲ, ਬੇਗਮ ਪ੍ਰਿੰਸ ਅਤੇ ਅਮਨਦੀਪ ਸਿੰਘ ਸਾਲੀਮਾਲ ਦੇ ਖੂਬ ਚਰਚੇ ਹਨ। ਕਾਂਗਰਸ ਪਾਰਟੀ ਵੱਲੋ ਕੇ.ਕੇ. ਸਰਮਾਂ (ਪ੍ਰਧਾਨ ਬਲਾਕ ਕਾਗਰਸ਼ ਕਮੇਟੀ ਰਈਆ) , ਬੀਬੀ ਰਾਜਵਿੰਦਰ ਕੌਰ , ਗੁਰਦੀਪ ਸਿੰਘ , ਸੰਜੀਵ ਭੰਡਾਰੀ, ਰਿੰਪੀ ਭੰਡਾਰੀ, ਰੌਬਨ ਮਾਨ, ਬਲਦੇਵ ਸਿੰਘ ਮਾਨ, ਪ੍ਰਮੋਧ ਕੁਮਾਰ, ਜੁਵਰਾਜ ਮੈਡੀਕਲ ਵਾਲੇ ਅਤੇ ਚੀਮਾਂ ਵੜੈਚ ਤੋ ਇਲਾਵਾ ਹੋਰ ਕਈ ਨਾਮ ਸੁਰਖੀਆਂ ਵਿੱਚ ਹਨ । ਇਸ ਵਾਰ ਆਮ ਆਦਮੀ ਪਾਰਟੀ ਜੋ ਕਿ 13 ਸੀਟਾਂ ਤੇ ਸੁਤੰਤਰ ਤੋਰ ਤੇ ਆਪਣੇ ਉਮੀਦਵਾਰ ਖੜੇ ਕਰਨ ਜਾ ਰਹੀ ਹੈ। ਚੋਣ ਲੜਨ ਲਈ ਕਮਰ ਕੱਸਾ ਕਰ ਰਹੇ ਸੰਭਾਵੀ ਉਮੀਦਵਾਰਾਂ ਵਿੱਚ ਬੀਬੀ ਗੁਰਮੀਤ ਕੌਰ ਕੰਗ, ਵਿਸ਼ਾਲ ਮੰਨਣ, ਬਲਜੀਤ ਸਿੰਘ ਸ਼ਾਨ, ਬਲਰਾਜ ਸਿੰਘ ਬੱਬੂ, ਬੀਬੀ ਹੰਸ ਕੌਰ , ਅਜੀਤ ਸਿੰਘ ਜੀਤਾ, ਪੂਰਨ ਮਸੀਹ , ਪਰਮਜੀਤ ਕੌਰ, ਕਪਿਲ ਜੋਸ਼ੀ, ਤੀਰਕ ਰਾਮ , ਨੀਲਮ, ਸਮਸ਼ੇਰ ਸਿੰਘ, ਵਿਕਾਸ ਮੰਨਣ , ਸਵਰਨ ਸਿੰਘ ਸਾਬੀ, ਬੀਬੀ ਨਿਰਮਲ ਕੌਰ, ਸੁਰਜੀਤ ਸਿੰਘ ਕੰਗ ਚੋਣ ਕੰਪੈਨ ਸੁਰੂ ਕਰਨ ਤੋ ਇਲਾਵਾ ਪਹਿਲੇ ਪੜ੍ਹਾਂ ਵਿੱਚ ਵੋਟਰਾਂ ਨੂੰ ਲਾਮਬੰਦ ਵੀ ਕਰ ਚੁੱਕੇ ਹਨ ਅਤੇ ਚੋਣ ਮੁਹਿੰਮ ਵਿੱਚ ਦੂਸਰੀਆਂ ਪਾਰਟੀਆਂ ਨੂੰ ਫਾਡੀ ਬਣਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨਗਰ ਪੰਚਾਇਤ ਚੋਣਾਂ ਨੂੰ ਚੈਲਿੰਜ ਵਜੋ ਲੈ ਕੇ ਚੋਣਾਂ ਦੀ ਤਿਆਰੀ ਕਰ ਰਹੇ ਹਨ ਅਤੇ ਘਰੋ ਘਰੀ ਜਾ ਕੇ ਸਿਆਸੀ ਬਦਲਾਵ ਲਈ ਪ੍ਰੇਰਿਤ ਕਰ ਰਹੇ ਹਨ । ਹੋਰ ਤਾਂ ਹੋਰ ਆਮ ਆਦਮੀ ਪਾਰਟੀ ਨੇ ਕੀਤੇ ਜਾਣ ਵਾਲੇ ਕੰਮ ਦੇ ਏਜੰਡੇ ਤੋ ਵੀ ਜਾਣੂ ਕਰਵਾ ਦਿੱਤਾ ਹੈ।