ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਬਸੰਤ ਸਿੰਘ ਖਾਲਸਾ ਯਾਦਗਾਰੀ ਟਰੱਸਟ ਵਲੋਂ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਚ ਕਰਵਾਏ
ਸਮਾਰੋਹ ਦੌਰਾਨ ਪੰਜਾਬ ਦੀਆਂ ਵੱਖ-ਵੱਖ ਖੇਤਰਾਂ ਨਾਲ ਸੰਬੰਧਤ 5 ਸਖਸ਼ੀਅਤਾਂ ਨੂੰ ਬਸੰਤ ਸਿੰਘ ਖਾਲਸਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਸਨਮਾਨ ਭੇਟ ਕਰਨ ਦੀ ਰਸਮ ਮੁੱਖ ਮਹਿਮਾਨ ਵਜੋਂ ਪੰਜਾਬ ਭਵਨ ਕੈਨੇਡਾ ਦੇ ਸੰਚਾਲਕ ਅਤੇ ਚੇਅਰਮੈਨ ਸੁੱਖੀ ਬਾਠ ਨੇ ਅਦਾ ਕੀਤੀ।ਬਲਜੀਤ ਸ਼ਰਮਾ ਵਲੋਂ ਸ਼ਾਇਰਾਨਾ ਅੰਦਾਜ਼ ਵਿੱਚ ਕੀਤੇ ਮੰਚ ਸੰਚਾਲਨ ਦੌਰਾਨ ਜਿਨ੍ਹਾਂ 5 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿੱਚ ਡਾ. ਹਰਸ਼ਿੰਦਰ ਕੌਰ ਪ੍ਰੋਫੈਸਰ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ, ਕੌਮਾਂਤਰੀ ਕਵੀ ਦਰਬਾਰਾਂ ਦੀ ਸ਼ਾਨ ਕੁਲਵਿੰਦਰ ਕੌਰ ਕੰਵਲ ਸੁਲਤਾਨਪੁਰ ਲੋਧੀ, ਪੰਜਾਬ ਭਵਨ ਦੀ ਜਲੰਧਰ ਸ਼ਾਖਾ ਦੇ ਸੰਚਾਲਕ ਪ੍ਰੀਤ ਹੀਰ, ਫਿਲਮੀ ਅਦਾਕਾਰਾ ਅਤੇ ਪੁਲਿਸ ਇੰਸਪੈਕਟਰ ਹਰਸ਼ਜੋਤ ਕੌਰ ਬਰਨਾਲਾ ਅਤੇ ਖੂਨਦਾਨ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਰਮਨੀਤ ਚਾਨੀ ਬਠਿੰਡਾ ਸ਼ਾਮਲ ਹਨ।ਇਨ੍ਹਾਂ ਪੰਜਾਂ ਨੂੰ 11-11 ਹਜ਼ਾਰ ਰੁਪਏ ਦੀ ਰਾਸ਼ੀ, ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਫੁਲਕਾਰੀ ਅਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਨਾਮਵਰ ਪੰਜਾਬੀ ਸਾਹਿਤਕਾਰ ਮੋਹਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਬਾਠ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਜੇ ਜ਼ਿੰਦਗੀ ਖੂਬਸੂਰਤ ਢੰਗ ਨਾਲ ਜਿਊਣੀ ਹੈ ਤਾਂ ਆਪਸੀ ਰੰਜਿਸ਼ਾਂ ਦੀ ਥਾਂ ਆਪਸੀ ਮੁਹੱਬਤ ਵੱਲ ਮੁੜਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਰਿਸ਼ਤੇ ਕਰਨ ਵੇਲੇ ਸਿਰਫ ਇਹ ਵੇਖ ਲਿਆ ਜਾਂਦਾ ਹੈ ਕਿ ਲੜਕਾ ਪੀ.ਆਰ ਹੈ, ਪਰ ਸਚਾਈ ਇਹ ਹੈ ਕਿ ਪੰਜਾਬ ਤੋਂ ਉਥੇ ਗਈਆਂ ਬਹੁਤੀਆਂ ਧੀਆਂ ਸੰਤਾਪ ਭੋਗਦੀਆਂ ਹਨ।ਬਾਠ ਨੇ ਨਿਮਰਤਾ, ਸਾਦਗੀ ਅਤੇ ਹਲੀਮੀ ਵਾਲੀ ਜ਼ਿੰੰਦਗੀ ਜਿਊਣ ਦਾ ਸੱਦਾ ਦਿੱਤਾ।ਪੰਜੇ ਸਨਮਾਨਿਤ ਸਖਸ਼ੀਅਤਾਂ ਤੋਂ ਇਲਾਵਾ ਮੋਹਨ ਸ਼ਰਮਾ, ਸਵਾਮੀ ਰਵਿੰਦਰ ਗੁਪਤਾ ਅਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਰਾਜ ਕੁਮਾਰ ਅਰੋੜਾ ਪ੍ਰਧਾਨ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਟਰੱਸਟ ਦੇ ਪ੍ਰਧਾਨ ਡਾ. ਹਰਪ੍ਰੀਤ ਕੌਰ ਖਾਲਸਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬਿਕਰਮਜੀਤ ਸਿੰਘ ਖਾਲਸਾ ਨੇ ਪੰਜਾਬ ਦੇ ਰਹਿ ਚੁੱਕੇ ਸਿੱਖਿਆ ਮੰਤਰੀ ਮਰਹੂਮ ਬਸੰਤ ਸਿੰਘ ਖਾਲਸਾ ਦੇ ਜੀਵਨ ਬਾਰੇ ਦੱਸਿਆ।ਡਾ. ਜਯੋਤੀ ਗੁਪਤਾ ਅਤੇ ਡਾਕਟਰ ਰਸ਼ਪਿੰਦਰ ਕੌਰ ਨੇ ਇਸ ਸਮਾਗਮ ਲਈ ਡਾ. ਹਰਪ੍ਰੀਤ ਕੌਰ ਖਾਲਸਾ ਦੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਕਵਿਤਾ ਸ਼ਰਮਾ ਨੇ ਸਮਾਗਮ ਦੌਰਾਨ ਸਨਮਾਨਿਤ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਸ੍ਰੀਮਤੀ ਕੁਲਵਿੰਦਰ ਕੌਰ ਢੀਂਗਰਾ, ਸ੍ਰੀਮਤੀ ਰਾਜਦੀਪ ਕੌਰ ਬਰਾੜ, ਡਾ. ਗਜ਼ਾਲੀ ਸਿਬੀਆ, ਡਾ. ਰਵਿੰਦਰ ਕਲੇਰ, ਸ੍ਰੀਮਤੀ ਸਤਵੰਤ ਕੌਰ, ਸ੍ਰੀਮਤੀ ਰੂਹੀ ਜੋਸ਼ੀ, ਸ੍ਰੀਮਤੀ ਗਗਨਜੋਤ ਕੌਰ, ਸ੍ਰੀਮਤੀ ਹਰਪ੍ਰੀਤ ਕੌਰ, ਸਰੋਜ ਰਾਣੀ, ਡਾ. ਮੀਨੂ ਤਨਵਰ, ਡਾ. ਇੰਦਰਜੋਤ ਕੌਰ, ਸਿਮਰਨ ਕੌਰ, ਪਾਇਲ ਜੈਨ, ਬੀਬੀ ਪਰਮਜੀਤ ਕੌਰ ਵਿਰਕ, ਅਮਨਦੀਪ ਕੌਰ ਬਾਠ, ਡਾ. ਰਮਨ ਮਾਨ, ਸਹਿਨਾਜ ਖਾਨ, ਰਜਨੀ ਮਿੱਤਲ, ਜਤਿੰਦਰ ਕੌਰ, ਮੰਨਵੀ, ਅਮਿੱਤਾ ਸ਼ਰਮਾ, ਰਮਨਦੀਪ ਕੌਰ ਰਬਾਬੀ ਪਟਿਆਲਾ, ਡਾ. ਕਾਜ਼ਲ ਆਦਿ ਨੂੰ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ।
ਇਸ ਮੌਕੇ ਪਾਲੀ ਰਾਮ ਬਾਂਸਲ, ਪ੍ਰਿੰਸੀਪਲ ਜਸਪਾਲ ਕੌਰ, ਪਰਮਜੀਤ ਕੌਰ ਔਜਲਾ, ਪਾਲਾ ਮੱਲ ਸਿੰਗਲਾ ਪ੍ਰਧਾਨ ਸੀਨੀਅਰ ਸਿੀਟੀਜਨ ਭਲਾਈ ਸੰਸਥਾ ਸੰਗਰੂਰ, ਪ੍ਰਿੰਸੀਪਲ ਡਾ. ਇਕਬਾਲ ਸਿੰਘ, ਕੇਸਰ ਭੁੱਲਰਾਂ, ਹਰਜੀਤ ਸਿੰਘ ਢੀਂਗਰਾ, ਬਲਦੇਵ ਸਿੰਘ ਗੋਸਲ, ਬਲਵੰਤ ਸਿੰਘ ਜੋਗਾ, ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋਂ, ਕੰਵਲਜੀਤ ਸਿੰਘ, ਕਿਸ਼ੋਰੀ ਲਾਲ, ਜਨਕ ਰਾਜ ਜੋਸ਼ੀ, ਮਹੇਸ਼ ਜੋਹਰ, ਰਜਿੰਦਰ ਸਿੰਘ ਚੰਗਾਲ, ਥਾਣੇਦਾਰ ਬਲਜਿੰਦਰ ਸਿੰਘ, ਰਾਜ ਕੁਮਾਰ ਬਾਂਸਲ, ਸੁਰਿੰਦਰ ਸਿੰਘ ਸੋਢੀ, ਤਿਲਕ ਰਾਜ ਸਤੀਜਾ, ਨੈਸ਼ਨਲ ਐਵਾਰਡੀ ਸੱਤ ਦੇਵ ਸ਼ਰਮਾ ਅਤੇ ਹੋਰ ਸਖਸ਼ੀਅਤਾਂ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media