Wednesday, February 25, 2026

ਯਾਦਗਾਰੀ ਹੋ ਨਿਬੜਿਆ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ

ਪੈਂਤੀ ਅੱਖਰੀ ਮੁਕਾਬਲਾ 24 ਜੂਨ ਨੂੰ

ਸੰਗਰੂਰ, 20 ਜੂਨ (ਜਗਸੀਰ ਸਿੰਘ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ ਜ਼ੋਨ ਵਲੋਂ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ 11 ਜੂਨ ਤੋਂ 8 ਰੋਜ਼ਾ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਜਸਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਪ੍ਰੀਤ, ਨਰਿੰਦਰ ਸਿੰਘ, ਗੁਲਜ਼ਾਰ ਸਿੰਘ, ਗੁਰਮੇਲ ਸਿੰਘ, ਰਾਜਵਿੰਦਰ ਸਿੰਘ ਲੱਕੀ, ਹਰਵਿੰਦਰ ਕੌਰ, ਗੁਰਲੀਨ ਕੌਰ ਦੀ ਦੇਖ-ਰੇਖ ਹੇਠ ਲਗਾਇਆ ਗਿਆ।ਇਸ ਕੈਂਪ ਦੇ ਸਮਾਪਤੀ ਸਮਾਰੋਹ ਦੀ ਆਰੰਭਤਾ ਕੈਂਪਰਾਂ ਨੇ ਗਾਇਨ ਰੂਪ ਵਿੱਚ ਮੂਲ ਮੰਤਰ ਦੇ ਜਾਪ ਨਾਲ ਕੀਤੀ।ਉਪਰੰਤ ਰਵਨੀਤ ਕੌਰ ਦੇ ਸਟੇਜ਼ ਸੰਚਾਲਨ ਅਧੀਨ ਨੰਨੇ ਮੁੰਨੇ ਬੱਚਿਆਂ ਅਤੇ ਹਾਈ ਕਲਾਸਾਂ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਦੀ ਪੇਸ਼ਕਾਰੀ ਦੌਰਾਨ ਕਾਵਿ ਰੰਗ ਬਿਖੇਰੇ।ਹਰਕੀਰਤ ਕੌਰ ਦੇ ਸਟੇਜ਼ ਸੰਚਾਲਨ ਅਧੀਨ ਬੱਚਿਆਂ ਨੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਆਧਾਰਿਤ ਗੁਰਮਤਿ ਸਾਖੀਆਂ ਸੁਣਾਈਆਂ।ਵਿਦਾਇਗੀ ਸਮਾਗਮ ਵਿੱਚ ਸੁਖਪਾਲ ਸਿੰਘ ਕੈਂਪ ਪ੍ਰਿੰਸੀਪਲ ਵਲੋਂ ਸਵਾਗਤੀ ਸ਼ਬਦ ਕਹੇ ਅਤੇ ਕੈਂਪ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ, ਬੁਲਾਰਿਆਂ ਵਲੋਂ ਗੁਰ ਇਤਿਹਾਸ, ਸਿਧਾਂਤਾਂ, ਪੈਂਤੀ ਅੱਖਰੀ ਬਾਰੇ ਜਾਣਕਾਰੀ ਅਤੇ ਕੀਰਤਨ ਸਿਖਲਾਈ ਵੀ ਦਿੱਤੀ ਗਈ।
ਛੋਟੇ ਬੱਚਿਆਂ ਨੂੰ ਮੂਲਮੰਤਰ, ਗੁਰਮੰਤਰ, ਗੁਰੂ ਸਾਹਿਬਾਨ, ਪੰਜ ਪਿਆਰਿਆਂ ਦੇ ਨਾਮ ਦ੍ਰਿੜ ਕਰਵਾਏ ਗਏ। ਜਿਸ ਵਿੱਚ ਚਮਨਦੀਪ ਕੌਰ ਬਠਿੰਡਾ, ਜਸਵਿੰਦਰ ਕੌਰ, ਅਮਨਦੀਪ ਕੌਰ, ਪ੍ਰਮੋਦ ਕੁਮਾਰੀ, ਬਲਵੀਰ ਸਿੰਘ ਜ਼ੁਲਮਗੜ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।ਗੁਰਲੀਨ ਕੌਰ ਕੈਂਪ ਕਮਾਂਡਰ ਨੇ ਪੈਂਤੀ ਅੱਖਰੀ ਨੂੰ ਗੁਰਮਤਿ ਰੰਗ ਵਿੱਚ “ਉਠ ਸਵੇਰੇ ਜਾਗ, ਆਲਸ ਨੀਂਦ ਤਿਆਗ।ਕਰ ਇਸ਼ਨਾਨ ਪਿਆਰੇ, ਸਾਫ ਦੰਦ ਕਰ ਸਾਰੇ”…. ਨੂੰ ਖੂਬਸੂਰਤ ਢੰਗ ਨਾਲ ਗਾਇਨ ਕੀਤਾ।ਭਾਈ ਬਚਿੱਤਰ ਸਿੰਘ ਪ੍ਰਧਾਨ ਗੁਰਮਤਿ ਰਾਗੀ ਗ੍ਰੰਥੀ ਸਭਾ ਨੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਉਪਰਾਲੇ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸ਼ਲਾਘਾ ਕੀਤੀ।ਤਾਲਮੇਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕੈਂਪਰ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀਆਂ ਮਾਤਾਵਾਂ ਦਾ ਧੰਨਵਾਦ ਕੀਤਾ।ਅਜਮੇਰ ਸਿੰਘ ਡਿਪਟੀ ਡਾਇਰੈਕਟਰ ਨੇ ਸਟੱਡੀ ਸਰਕਲ ਵਲੋਂ 19 ਅਗਸਤ ਨੂੰ ਕਰਵਾਏ ਜਾ ਰਹੇ ਨੈਤਿਕ ਸਿੱਖਿਆ ਇਮਤਿਹਾਨ ਬਾਰੇ ਅਤੇ ਸੰਗਰੂਰ ਵਿਖੇ ਸਥਾਪਿਤ ਜ਼ੋਨਲ ਦਫ਼ਤਰ ਵਿੱਚ ਸ਼ੁੁਰੂ ਕੀਤੇ ਜਾਣ ਵਾਲੇ ਸੇਵਾ ਕਾਰਜਾਂ ਬਾਰੇ ਦੱਸਦੇ ਹੋਏ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
ਰਾਜਵਿੰਦਰ ਸਿੰਘ ਲੱਕੀ ਦੇ ਮੰਚ ਸੰਚਾਲਨ ਅਧੀਨ ਕੈਂਪ ਦੌਰਾਨ ਕਰਵਾਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਸਮੇਤ ਭਾਗ ਲੈਣ ਵਾਲੇ ਸਾਰੇ ਕੈਂਪਰ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਤਾਲਮੇਲ ਕਮੇਟੀ ਵਲੋਂ ਮੈਡਲ ਅਤੇ ਇਨਾਮ ਦੇਣ ਅਤੇ ਕੈਂਪ ਸੰਚਾਲਨ ਵਿੱਚ ਸਹਿਯੋਗ ਦੇਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਦੀ ਰਸਮ ਜਸਵਿੰਦਰ ਸਿੰਘ ਪ੍ਰਿੰਸ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਪ੍ਰੀਤ, ਗੁਰਵਿੰਦਰ ਸਿੰਘ ਸਰਨਾ, ਗੁਰਮੀਤ ਸਿੰਘ ਸਾਹਨੀ, ਦਲਵੀਰ ਸਿੰਘ ਬਾਬਾ, ਬਲਦੇਵ ਸਿੰਘ, ਅਰਵਿੰਦਰ ਪਾਲ ਸਿੰਘ ਪਿੰਕੀ, ਭਾਈ ਗੁਰਧਿਆਨ ਸਿੰਘ, ਭਾਈ ਸੁੰਦਰ ਸਿੰਘ ਹੈਡ ਗ੍ਰੰਥੀ, ਗੁਰਲੀਨ ਕੌਰ, ਹਰਵਿੰਦਰ ਕੌਰ, ਹਰਕੀਰਤ ਕੌਰ, ਚਮਨਦੀਪ ਕੌਰ, ਜਸਵਿੰਦਰ ਕੌਰ, ਅਮਰੀਕ ਕੌਰ, ਬਲਵੰਤ ਕੌਰ, ਭੁਪਿੰਦਰ ਕੌਰ, ਗੁਰਦੀਪ ਕੌਰ, ਰੇਖਾ ਕਾਲੜਾ, ਇੰਦਰਪਾਲ ਕੌਰ, ਭੁਪਿੰਦਰ ਕੌਰ ਅਤੇ ਹੋਰਾਂ ਨੇ ਸਨਮਾਨਿਤ ਕੀਤਾ।
ਸਮਾਗਮ ਵਿੱਚ ਰਾਵਿੰਦਰ ਸਿੰਘ, ਜਗਜੀਤ ਸਿੰਘ, ਸੰਦੀਪ ਸਿੰਘ, ਕਿਰਨਪ੍ਰੀਤ ਕੌਰ, ਰਿਤੂ ਰਾਣੀ, ਜਸਲੀਨ ਕੌਰ, ਗੁਰਵਿੰਦਰ ਕੌਰ, ਇੰਦਰਪਾਲ ਕੌਰ, ਬੀਰਇੰਦਰ ਪਾਲ ਕੌਰ ਲੁਧਿਆਣਾ, ਮਨਪ੍ਰੀਤ ਕੌਰ, ਅਵਨਿੰਦਰ ਕੌਰ, ਜਸਮੀਤ ਕੌਰ, ਕੁਸ਼ਲਿਆ ਦੇਵੀ, ਕਿਰਨ ਭਾਟੀਆ ਆਦਿ ਮਾਪਿਆਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਵਿਦਿਆਰਥੀਆਂ ਨੇ ਗੁਰਬਾਣੀ ਦਾ ਇਹ ਕਹਿਣਾ ਹੈ, ‘ਚੜ੍ਹਦੀ ਕਲਾ ਵਿੱਚ ਰਹਿਣਾ ਹੈ’।ਪੜਾਈ ਦੇ ਵਿਚ ਮਨ ਲਗਾਈਏ, ਟੀ.ਵੀ ਮੋਬਾਈਲ ਤੋਂ ਖਹਿੜਾ ਛੁਡਾਈਏ” ਦੀ ਗੂੰਜ਼ ਵਿੱਚ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਦਾ ਸੰਕਲਪ ਲਿਆ।ਅਕਾਲ ਅਕੈਡਮੀ ਬੇਨੜਾ ਦੀ ਵਿਦਿਆਰਥਣ ਸਿਮਰਤੀ ਕੌਰ ਵਲੋਂ ਕੀਤੀ ਅਰਦਾਸ ਨਾਲ ਕੈਂਪ ਦੀ ਸਮਾਪਤੀ ਹੋਈ।ਇਸ ਕੈਂਪ ਲਈ ਗਿਆਨ ਸਿੰਘ ਭਵਾਨੀਗੜ੍ਹ, ਬਾਬਾ ਸੁਖਦੇਵ ਸਿੰਘ ਗੁਰਦੁਆਰਾ ਸਿਧਾਣਾ ਸਾਹਿਬ, ਭਾਈ ਮਲਕੀਤ ਸਿੰਘ ਚੰਗਾਲ, ਗੁਰਿੰਦਰ ਸਿੰਘ ਗੁਜਰਾਲ, ਪ੍ਰੀਤਮ ਸਿੰਘ, ਪਰਵਿੰਦਰ ਸਿੰਘ ਪੱਪੂ ਬੈਗ ਵਾਲੇ, ਜਗਤਾਰ ਸਿੰਘ ਅਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ 24 ਜੂਨ ਨੂੰ ਪੈਂਤੀ ਅੱਖਰੀ ਲਿਖਾਈ ਮੁਕਾਬਲੇ ਅਤੇ ਰਾਜਵਿੰਦਰ ਸਿੰਘ ਲੱਕੀ ਕੋਆਰਡੀਨੇਟਰ ਵਲੋਂ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਕਰਵਾਏ ਜਾਣਗੇ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …