Monday, June 2, 2025
Breaking News

ਬੋਰਡ ਆਫ ਸਟੱਡੀਜ਼ ਦੇ ਮਾਹਿਰ ਚੁਣੇ ਗਏ ਡਾ. ਤਪਨ ਸਾਹੂ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਬਰਨਾਲਾ ਲਈ ਉਸ ਸਮੇਂ ਮਾਣ ਵਾਲੀ ਗੱਲ ਹੋ ਗਈ ਜਦੋਂ ਐਸ.ਡੀ ਕਾਲਜ ਆਫ਼ ਐਜੂਕੇਸ਼ਨ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਸੀਨੀਅਰ ਮੈਂਬਰ ਐਨ.ਸੀ.ਟੀ.ਈ ਰਾਸ਼ਟਰੀ ਮੁਲਾਕਣ ਪੀਅਰ ਟੀਮ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਘੇ ਸਿੱਖਿਆ ਸ਼ਾਸਤਰੀ ਦੀ ਚੋਣ ਡਾ . ਐਸ.ਕੇ ਬਾਵਾ ਵਾਇਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਪੰਜਾਬ ਵਲੋਂ ਸਿੱਖਿਆ ਵਿਭਾਗ ਵਿੱਚ ਬੋਰਡ ਆਫ ਸਟੱਡੀਜ਼ ਦੇ ਮਾਹਿਰ ਵਜੋਂ ਹੋਈ ਹੈ।ਇਸ ਨਿਯੁੱਕਤੀ ਦੌਰਾਨ ਡਾਕਟਰ ਸਾਹਿਬ ਦਾ ਮੁੱਖ ਕਾਰਜ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨੂੰ ਆਧੁਨਿਕ ਅਕਾਦਮੀ ਲੀਹਾਂ ‘ਤੇ ਚਲਾਉਣ ਲਈ ਮਸ਼ਵਰੇ ਦੇਣ ਦੇ ਨਾਲ-ਨਾਲ ਕੋਰਸਾਂ ਦੇ ਪਾਠਕ੍ਰਮ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣਾ ਹੋਵੇਗਾ।ਜਿਕਰਯੋਗ ਹੈ ਕਿ ਡਾ. ਤਪਨ ਕੁਮਾਰ ਸਾਹੂ ਰਾਸ਼ਟਰੀ ਪੱਧਰ ਦੀਆਂ ਵਿਦਿਅਕ ਸੰਸਥਾਵਾਂ ਦੀਆਂ ਟੀਮਾਂ ਦਾ ਹਿੱਸਾ ਬਣਦੇ ਰਹਿੰਦੇ ਹਨ।ਬਤੌਰ ਸਿੱਖਿਆ ਸ਼ਾਸਤਰੀ ਸਿੱਖਿਆ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਿੱਖਿਆ ਦੇ ਵਿਕਾਸ ਲਈ ਅੰਤਰਰਾਸ਼ਟਰੀ ਪੱਧਰ ‘ਤੇ ਵਿਦਿਅਕ ਮੈਗਜ਼ੀਨ ਚਲਾਉਣਾ, ਵਿਦਿਆਰਥੀਆਂ ਨੂੰ ਰੋਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨਾ, ਸਿੱਖਿਆ ਦੇ ਵਿਸ਼ੇ ਵਿੱਚ ਵਿਦਿਆਰਥੀਆਂ ਨੂੰ ਖੋਜ਼ ਕਰਵਾਉਣੀ ਇਹਨਾਂ ਦੇ ਵਿਸ਼ੇਸ਼ ਕਾਰਜ ਹਨ।ਡਾ. ਤਪਨ ਸਾਹੂ ਜਿਥੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀ ਸੇਵਾ ਕਰ ਰਹੇ ਹਨ, ਉਥੇ ਹੀ ਆਪਣੀ ਜਨਮ-ਭੂਮੀ ਉੜੀਸਾ ਵਿੱਚ ਸਮਾਜ ਤੇ ਵਾਤਾਵਰਨ ਬਚਾਓ ਖੇਡਾਂ ਪ੍ਰਤੀ ਨੌਜਵਾਨ ਵਰਗ ਨੂੰ ਪ੍ਰੇਰਿਤ ਕਰਨ ਦੀਆਂ ਗਤੀਵਿਧੀਆਂ ਦੀ ਅਗਵਾਈ ਕਰ ਰਹੇ ਹਨ।ਉੜੀਸਾ ਪ੍ਰਦੇਸ਼ ਦੇ ਉਘੇ ਰਾਜਨੀਤਕ ਪਰਿਵਾਰ ਦੇ ਜ਼ੰਮਪਲ ਡਾਕਟਰ ਸਾਬ੍ਹ ਦੀਆਂ ਸਮਾਜਿਕ ਗਤੀਵਿਧੀਆਂ ਹਰ ਖੇਤਰ ਵਿੱਚ ਸਰਾਹਣਯੋਗ ਹਨ।
ਉਨ੍ਹਾਂ ਦੀ ਇਸ ਤਾਜ਼ਾ ਪ੍ਰਾਪਤੀ ਲਈ ਖੁਸ਼ੀ ਪ੍ਰਗਟ ਕਰਦਿਆਂ ਐਸ.ਡੀ ਕਾਲਜ ਸੰਸਥਾ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਨਰੇਸ਼ ਸਿੰਗਲਾ, ਜਰਨਲ ਸਕੱਤਰ ਐਡਵੋਕੇਟ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਤੋਂ ਇਲਾਵਾ ਡਾਇਰੈਕਟਰ ਡਾ. ਅਮਿਤ ਕਾਂਸਲ ਨੈਸ਼ਨਲ ਹਾਇਡਰੋ ਪਾਵਰ ਲਿਮ. ਪਾਵਰ ਮੰਤਰਾਲਾ ਭਾਰਤ ਸਰਕਾਰ ਅਤੇ ਸੀਨੀਅਰ ਕਾਰਜਕਾਰੀ ਮੈਂਬਰ ਇੰਦਰਾ ਗਾਂਧੀ ਯੂਨੀਵਰਸਿਟੀ ਦਿੱਲੀ ਅਧੀਨ ਸਿੱਖਿਆ ਮੰਤਰਾਲੇ ਭਾਰਤ ਸਰਕਾਰ, ਡਾ. ਨੀਤੂ ਕੌਸ਼ਲ ਮੁਖੀ ਹਿੰਦੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਗਸੀਰ ਸਿੰਘ ਜਿਲ੍ਹਾ ਇੰਚਾਰਜ਼ ਸੰਗਰੂਰ-ਬਰਨਾਲਾ ਸੂਰਜ, ਐਨ.ਕੇ ਪਾਹਵਾ ਡਿਪਟੀ ਕਮਿਸ਼ਨਰ ਨਵੋਦਿਆ ਵਿਦਿਆਲਯ ਸਮਿਤੀ, ਨੈਸ਼ਨਲ ਅਵਾਰਡੀ ਬਰਜਿੰਦਰ ਪਾਲ ਸਿੰਘ ਉਪ-ਜਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ, ਸਰਦਾਰ ਬਲਵੰਤ ਸਿੰਘ ਭੁੱਲਰ ਜਿਲ੍ਹਾ ਖ਼ਜਾਨਾ ਅਫ਼ਸਰ ਬਰਨਾਲਾ, ਸਰਦਾਰ ਜਸਵੀਰ ਸਿੰਘ ਔਲਖ ਜਿਲ੍ਹਾ ਸਿਵਲ ਸਰਜਨ ਬਰਨਾਲਾ, ਉਘੇ ਸਮਾਜ ਸੇਵੀ ਸੁਨੀਲ ਕੁਮਾਰ ਸੱਗੀ ਧਨੌਲਾ, ਸਿੱਖਿਆ ਮਾਹਿਰ ਰਵਿੰਦਰ ਸਿੰਗਲਾ, ਕਾਲਮ ਨਵੀਸ ਅਵਨੀਸ਼ ਲੌਂਗੋਵਾਲ ਸੀਨੀਅਰ ਮੈਂਬਰ ਓਸ਼ੋ ਕਲੱਬ ਰਿਸ਼ੀ ਸ਼ਰਮਾ, ਸਿੱਖਿਆ ਸ਼ਾਸਤਰੀ ਜੈ ਪਾਲ ਸਿੰਗਲਾ ਆਦਿ ਨੇ ਵਧਾਈ ਦਿੱਤੀ।

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …