
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਬਾਈਪਾਸ ਤੋਂ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਅਹੁੱਦੇਦਾਰ ਅਤੇ ਵਰਕਰਾਂ ਦਾ ਵਿਸ਼ਾਲ ਕਾਫਲਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਮਨਾਏ ਜਾ ਰਹੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਰਾਜਪੱਧਰੀ ਸਮਾਗਮ ਲਈ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਰਵਾਨਾ ਹੋਇਆ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਦੱਸਿਆ ਕਿ ਅਕਾਲੀ ਦਲ ਅਹੁੱਦੇਦਾਰ ਅਤੇ ਵਰਕਰ 30 ਬੱਸਾਂ ਅਤੇ ਵੱਡੀ ਤਦਾਦ ਵਿਚ ਕਾਰਾਂ ਅਤੇ ਮੋਟਰਸਾਇਕਲਾਂ ਤੇ ਇਸ ਰਾਜਪੱਧਰੀ ਸਮਾਗਮ ਵਿਚ ਹਿੱਸਾ ਲੈਣ ਲਈ ਪਹੁੰਚੇ। ਸੰਧੂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਆਪਣੇ ਗੁਰੂਆਂ, ਪੀਰਾਂ, ਫਕੀਰਾਂ, ਸ਼ਹੀਦਾਂ ਅਤੇ ਵੱਖ ਵੱਖ ਧਰਮਾਂ ਦੇ ਦਿਹਾੜੇ ਰਾਜਪੱਧਰ ਤੇ ਸਿਰਫ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਮਨਾਏ ਜਾਂਦੇ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਐਸ.ਜੀ.ਪੀ.ਸੀ. ਦੇ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁੰਮਾਨਪੁਰਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਦਿਲਬਾਗ ਸਿੰਘ ਵਡਾਲੀ, ਕਸ਼ਮੀਰ ਸਿੰਘ ਸੋਹਲ, ਅਮਰਜੀਤ ਸਿੰਘ ਸੋਹਲ, ਕੁਲਦੀਪ ਸਿੰਘ ਮਮਦੂ ਚੌਹਾਨ, ਉਂਕਾਰ ਸਿੰਘ ਛਾਬੜਾ, ਪਰਮਜੀਤ ਸਿੰਘ ਰਿੰਕੂ, ਸਰਕਲ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਭਾਟੀਆ, ਮਲਕੀਅਤ ਸਿੰਘ ਵੱਲਾ, ਟਹਿਲ ਸਿੰਘ, ਲਾਲ ਸਿੰਘ, ਬਲਬੀਰ ਪਾਲ ਜੁਗਨੂੰ (ਸਾਰੇ ਸਰਕਲ ਪ੍ਰਧਾਨ), ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਜਤਿੰਦਰ ਪਾਲ ਸਿੰਘ ਘੁੰਮਣ, ਦਿਲਬਾਗ ਸਿੰਘ, ਭੁਪਿੰਦਰ ਸਿੰਘ ਰਾਹੀਂ, ਓ.ਪੀ. ਗੱਬਰ, ਰਛਪਾਲ ਸਿੰਘ ਬੱਬੂ, ਮੁਖਤਿਆਰ ਸਿੰਘ ਖਾਲਸਾ, ਅਮਰੀਕ ਸਿੰਘ ਲਾਲੀ (ਸਾਰੇ ਕੌਂਸਲਰ), ਸਰਪੰਚ ਕਮਲ ਕੁਮਾਰ ਬੰਗਾਲੀ, ਮਨਜੀਤ ਸਿੰਘ ਰੋੜੀ ਵਾਲਾ, ਸੁਖਦੇਵ ਸਿੰਘ ਹਨੇਰੀਆ, ਤਿਲਕ ਰਾਜ, ਮੁਖਜੀਤ ਸਿੰਘ ਮੁੱਖਾ, ਹਰਪਾਲ ਸਿੰਘ ਵਾਲੀਆ, ਕੁਲਵਿੰਦਰ ਸਿੰਘ ਮਰਵਾਹਾ, ਜਗਜੀਤ ਸਿੰਘ ਸਹੂਰਾ, ਅਮਨ ਮਹਾਜਨ, ਰਾਹੁਲ ਕੁਮਾਰ, ਰੁਪਿੰਦਰ ਸਿੰਘ ਰੂਬਲ ਆਦਿ ਹਾਜ਼ਰ ਸਨ।
Punjab Post Daily Online Newspaper & Print Media