ਭੀਖੀ, 28 ਜੂਨ (ਕਮਲ ਜ਼ਿੰਦਲ) – 66ਵੀਂ ਸਕੂਲੀ ਖੇਡਾਂ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਅੰਡਰ-19 ਦਿੱਲੀ ਵਿਖੇ ਹੋਏ ਟੂਰਨਾਮੈਂਟ ਵਿੱਚ ਪੰਜਾਬ ਦੀ ਟੀਮ ਵਿੱਚ ਭੀਖੀ ਦੇ ਖਿਡਾਰੀ ਲਕਸ਼ਦੀਪ ਕਲੇਰ ਵਲੋਂ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀ ਟੀਮ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ।ਲਕਸ਼਼ਦੀਪ ਦਾ ਸਮੁੱਚੇ ਸ਼ਹਿਰ ਵਾਸੀਆਂ, ਵੱਖ-ਵੱਖ ਅਦਾਰਿਆਂ, ਪਾਰਟੀਆਂ ਦੇ ਲੀਡਰਾਂ ਤੇ ਧਾਰਮਿਕ ਸੰਸਥਾਵਾਂ ਵਲੋਂ ਮਾਣ-ਸਨਮਾਨ ਕੀਤਾ ਗਿਆ।ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਨੌਜਵਾਨ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ, ਕਿਉਂਕਿ ਖੇਡਾਂ ਖੇਡਣ ਨਾਲ ਮਨੁੱਖ ਸਰੀਰ ਬਿਮਾਰੀਆਂ ਅਤੇ ਨੌਜਵਾਨ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਵੀ ਦੂਰ ਰਹਿੰਦਾ ਹੈ।ਉਨ੍ਹਾਂ ਲਕਸ਼ਦੀਪ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ।ਭਾਜਪਾ ਆਗੂ ਸਮੀਰ ਛਾਬੜਾ ਅਤੇ ਮਾਸਟਰ ਵਰਿੰਦਰ ਸੋਨੀ ਆਮ ਆਦਮੀ ਪਾਰਟੀ ਨੇਤਾ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਲਕਸ਼ਦੀਪ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਬਲਰਾਜ ਬਾਂਸਲ, ਨਛੱਤਰ ਸਿੰਘ, ਗੁਰੀ ਭੀਖੀ, ਨਿਰਮਲ ਸਿੰਘ ਤੋਂ ਇਲਾਵਾ ਭੀਖੀ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …