ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਅੱਜ ਸਰਕਾਰੀ ਸੀਨੀ. ਸੈਕੰ. ਸਕੂਲ ਝੀਤਾਂ ਕਲਾਂ ਦੇ
ਗਿਆਰਵੀ ਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ ਕੀਤੀ ਗਈ।ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅੰਮ੍ਰਿਤਸਰ ਵਿਕਰਮ ਜੀਤ ਨੇ ਪ੍ਰਾਰਥੀਆਂ ਨੂੰ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਦੇ ਕੋਰਸਾਂ ਅਤੇ ਵੱਖਰੇ-ਵੱਖਰੇ ਕੈਰੀਅਰ ਸਬੰਧੀ ਵਿਸਥਾਰ ਪੂਰਵਕ ਦੱਸਿਆ।ਇਸ ਤੋਂ ਇਲਾਵਾ ਬਿਊਰੋ ਦੀਆਂ ਚੱਲ ਰਹੀਆਂ ਗਤੀਵਿਧੀਆਂ ਜਿਵੇਂ ਕਿ ਆਨਲਾਈਨ/ਮੈਨੂਅਲ ਰਜਿਸਟਰੇਸ਼ਨ, ਪਲੇਸਮੈਂਨ ਕੈਂਪ, ਬੁੱਕ ਕੈਫੇ, ਸਵੈ ਰੋਜ਼ਗਾਰ ਅਤੇ ਪੀ.ਐਸ.ਡੀ.ਐਮ ਦੇ ਸਕਿੱਲ ਕੋਰਸਾਂ ਸਬੰਧੀ ਸਕੀਮਾਂ ਅਤੇ ਵਿਦੇਸ਼ੀ ਕੋਂਸਲਿੰਗ ਬਾਰੇ ਦੱਸਿਆ ਗਿਆ।ਰੋਜਗਾਰ ਅਫਸਰ ਨਰੇਸ਼ ਕੁਮਾਰ, ਡਿਪਟੀ ਸੀ.ਈ.ਓ ਤੀਰਥਪਾਲ ਸਿੰਘ, ਕੈਰੀਅਰ ਕੋਂਸਲਰ ਗੋਰਵ ਕੁਮਾਰ, ਪੀ.ਐਸ.ਡੀ.ਐਮ ਵਲੋਂ ਸਵਰਾਜ ਸਿੰਘ ਅਤੇ ਜਿਲ੍ਹਾ ਗਾਈਡੈਂਸ ਕੋਂਸਲਰ ਜ਼ਸਬੀਰ ਸਿੰਘ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media