ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਉਦਯੋਗ ਅਤੇ ਕਾਮਰਸ ਵਿਭਾਗ ਪੰਜਾਬ ਦੇ ਸੰਯੁਕਤ ਨਿਦੇਸ਼ਕ ਵਿਸ਼ਵ ਬੰਧੂ ਮੋਂਗਾ ਦੀ ਅਗਵਾਈ ਹੇਠ ਸਥਾਨਕ ਹੋਟਲ
ਤਾਜ ਸਵਰਨਾ ਵਿਖੇ ਐਮ.ਐਸ.ਐਮ.ਈ ਦੀ ਆਰ.ਏ.ਐਮ.ਪੀ (੍ਰਅੰਫ) ਸਕੀਮ ਸਬੰਧੀ ਅੰਮ੍ਰਿਤਸਰ ਦੇ ਮੁੱਖ ਉਦਯੋਗਪਤੀਆਂ ਅਤੇ ਫਿਕੀ ਫਲੋ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਪ੍ਰਾਈਮਜ਼ ਕੰਪਨੀ ਦੇ ਨੁਮਾਇੰਦਿਆਂ ਵਲੋਂ ਆਰ.ਏ.ਐਮ.ਪੀ ਸਕੀਮ ਤਹਿਤ ਮਿਲ ਸਕਣ ਵਾਲੇ ਫਾਇਦਿਆਂ ਸਬੰਧੀ ਉਦਯੋਗਪਤੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਹ ਸਕੀਮ ਸਫਲਤਾਪੂਰਵਕ ਚਲਾਉਣ ਲਈ ਉਹਨਾਂ ਦੇ ਸੁਝਾਓ ਵੀ ਨੋਟ ਕੀਤੇ ਗਏ।ਜਨਰਲ ਮੈਨਜਰ ਜ਼ਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਮਾਨਵਪ੍ਰੀਤ ਸਿੰਘ ਵਲੋਂ ਉਦਯੋਗਪਤੀਆਂ ਨੂੰ ਉਕਤ ਸਕੀਮ ਤੋਂ ਫਾਇਦਾ ਲੈਣ ਲਈ ਪ੍ਰੇਰਿਤ ਕਰਦੇ ਹੋਏ ਸਕੀਮ ਤਹਿਤ ਹੋਣ ਵਾਲੇ ਸਰਵੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ।
ਇਸ ਮੀਟਿੰਗ ਵਿੱਚ ਪਿਆਰਾ ਲਾਲ ਸੇਠ, ਸੰਦੀਪ ਖੋਸਲਾ, ਅਰਵਿੰਦਰ ਸਿੰਘ, ਅਸ਼ੋਕ ਸੇਠੀ, ਰਮੇਸ਼ ਅਰੋੜਾ, ਫਿਕੀ ਫਲੋ ਤੋਂ ਸ਼੍ਰੀਮਤੀ ਹਿਮਾਨੀ ਅਰੋੜਾ, ਡਾ. ਰੁਚਿਕਾ ਗਰੋਵਰ, ਸ਼੍ਰੀਮਤੀ ਸਤੁਤੀ ਸਿੰਘਾਨੀਆ, ਸ਼੍ਰੀਮਤੀ ਰਮਿੰਦਰ, ਸ਼੍ਰੀਮਤੀ ਹਰਸਿਮਰਨ ਸਰਾਏ ਆਈ.ਆਈ.ਐਮ ਅੰਮ੍ਰਿਤਸਰ ਤੋਂ ਡਾ. ਸੰਕੇਤ ਅਤੇ ਡਾ. ਅਸਵਥੀ ਨੇ ਭਾਗ ਲਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media