ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ
ਫ਼ਰੈਸ਼ਰ ਪਾਰਟੀ ਕਰਵਾਈ ਗਈ।ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਥਣਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਆਪਣੇ ਸਰਵਪੱਖੀ ਤੇ ਸਰਵੋਤਮ ਵਿਕਾਸ ਅਤੇ ਗਿਆਨ ਨੂੰ ਵਧਾਵਾ ਦਿੰਦਿਆਂ ਨਕਰਾਤਮਿਕ ਸੋਚ ਤੋਂ ਦੂਰ ਰਹਿਣ ਸਬੰਧੀ ਪ੍ਰੇਰਿਤ ਕੀਤਾ।ਵਿਦਿਆਰਥਣਾਂ ਵਲੋਂ ਲੋਕ ਨਾਚ, ਗਿੱਧਾ ਤੇ ਮਾਡਲਿੰਗ ਦੀ ਪੇਸ਼ਕਾਰੀ ਕੀਤੀ ਗਈ।ਜਿੰਨ੍ਹਾਂ ’ਚ ਮਿਸ ਫਰੈਸ਼ਰ ਖੁਸ਼ੀ, ਪਹਿਲੀ ਮਿਸ ਰਨਰਅੱਪ ਪ੍ਰੀਤ, ਦੂਸਰੀ ਮਿਸ ਰਨਰਅਪ ਸੰਦਲਦੀਪ ਕੌਰ, ਮਿਸ ਬੈਸਟ ਵਾਲਕ ਜਸਮੀਤ ਕੌਰ, ਮਿਸ ਗਲੈਮਰਸ ਲੁੱਕ ਗਰਿਮਾ, ਮਿਸ ਲੌਂਗ ਹੇਅਰ ਅੰਸ਼ਿਕਾ, ਮਿਸ ਕੋਨਫੀਡੈਂਟ ਉਰਮਲ ਅਤੇ ਮਿਸ ਸਮਾਇਲ ਸ਼ੀਤਲ ਚੁਣੀਆਂ ਗਈਆਂ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media