Sunday, September 8, 2024

ਵਾਕੋ ਇੰਡੀਆ ਨੈਸ਼ਨਲ ਕਿਕ ਬਾਕਸਿੰਗ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ਼ ਵਿਦਿਆਰਥਣ ਨੇ ਜਿੱਤੇ ਮੈਡਲ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ 1 ਤੋਂ 5 ਜੁਲਾਈ ਤੱਕ ਹੋਏ ਅੰਤਰਰਾਜ਼ੀ ਵਾਕੋ ਇੰਡੀਆ ਨੈਸ਼ਨਲ ਕਿੱਕ ਬਾਕਸਿੰਗ (WAKO, India National Kickboxing Championship) ਵਿੱਚ ਹਿੱਸਾ ਲੈਣ ਵਾਲੀ ਬੀ.ਬੀ.ਕੇ ਡੀ.ਏ.ਵੀ ਕਾਲਜ਼ ਫਾਰ ਵੁਮੈਨ ਅੰਮ੍ਰਿਤਸਰ ਦੀ ਵਿਦਿਆਰਥਣ ਰੇਨੂੰ ਨੇ ਗੋਲਡ ਤੇ ਕਾਂਸੀ ਮੈਡਲ ਜਿੱਤ ਕੇ ਕਾਲਜ਼ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਰੇਨੂੰ ਦੇ ਪਿਤਾ ਏ.ਐਸ.ਆਈ ਮੁਖਤਾਰ ਮਸੀਹ ਜੋ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਡਿਊਟੀ ਨਿਭਾਅ ਰਹੇ ਹਨ, ਦਾ ਕਹਿਣਾ ਹੈ ਕਿ ਰੇਨੂੰ ਦਾ ਬਚਪਨ ਤੋਂ ਹੀ ਖੇਡਾਂ ਵੱਲ ਰੁਝਾਣ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਪਰਿਵਾਰ ਵਲੋਂ ਹਰ ਕਦਮ ਤੇ ਉਸ ਦਾ ਸਾਥ ਦਿੱਤਾ।ਇਸੇ ਸਦਕਾ 20 ਸਾਲ ਦੀ ਉਮਰ ਵਿੱਚ ਹੀ ਰੇਨੂੰ ਨੇ ਇਹ ਮੁਕਾਮ ਹਾਸਲ ਕੀਤਾ ਹੈ, ਜਿਸ ‘ਤੇ ਪਰਿਵਾਰ ਨੂੰ ਮਾਣ ਹੈ।ਉਨਾਂ ਕਿਹਾ ਕਿ ਪਿੱਛਲੇ ਸਾਲ ਵੀ ਚੈਨਈ ਵਿੱਚ ਹੋਈ ਨੈਸ਼ਨਲ ਚੈਪਿਅਨਸ਼ਿਪ ਵਿੱਚ ਵੀ ਉਸ ਨੇ ਬਰਾਉਨਜ਼ ਮੈਡਲ ਜਿੱਤਿਆ ਸੀ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …