Wednesday, June 24, 2026

ਮਰਹੂਮ ਪੰਜਾਬੀ ਗਾਇਕ ਰਣਜੀਤ ਸਿੱਧੂ ਨਮਿਤ ਅੰਤਿਮ ਅਰਦਾਸ `ਤੇ ਸਰਧਾਂਜਲੀ ਸਮਾਗਮ ਅੱਜ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਬੀਤੇ ਦਿਨੀਂ ਪੰਜਾਬੀ ਗਾਇਕ ਰਣਜੀਤ ਸਿੱਧੂ ਦੀ ਬੇਵਕਤੀ ਮੌਤ ਹੋਣ ‘ਤੇ ਪਰਿਵਾਰ ਸਮੇਤ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੱਡਾ ਘਾਟਾ ਪਿਆ।
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਸ੍ਰੀਮਤੀ ਸੀਮਾ ਗੋਇਲ, ਨਰਿੰਦਰ ਗੋਇਲ, ਸ੍ਰੀਮਤੀ ਕਾਂਤਾ ਗੋਇਲ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਪ੍ਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਪੰਜਾਬ, ਗਾਇਕ ਲਾਭ ਹੀਰਾ, ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ, ਗੁਰਬਖਸ਼ ਸ਼ੌਕੀ, ਹਾਕਮ ਬੱਖਤੜੀਵਾਲਾ ਕੌਮੀ ਪ੍ਰਧਾਨ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ, ਗਾਇਕ ਸ਼ਿੰਗਾਰਾ ਚਹਿਲ, ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਪੁੱਤਰ ਐਡਵੋਕੇਟ ਗੋਰਵ ਗੋਇਲ, ਡਾ. ਸ਼ੀਸ਼ਪਾਲ ਆਨੰਦ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ ਮੈਬਰ ਧਰਮ ਪ੍ਰਚਾਰ ਕਮੇਟੀ, ਸੋਮਨਾਥ ਸਿੰਗਲਾ ਸੀਨੀਅਰ ਕਾਂਗਰਸੀ ਆਗੂ, ਸੀਨੀਅਰ ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ, ਪ੍ਰਧਾਨ ਗੁਰਲਾਲ ਸਿੰਘ, ਕਪਿਲਾਸ ਤਾਇਲ ਵਾਇਸ ਪ੍ਰਧਾਨ ਨਗਰ ਕੌਂਸਲ, ਸਰਪੰਚ ਜੱਗੀ ਧੂਰੀ, ਸਰਪੰਚ ਪਾਲੀ ਕਮਲ ਉਭਾਵਾਲ, ਰਾਜ ਕੁਮਾਰ ਸ਼ਰਮਾ ਪ੍ਰਧਾਨ ਕਾਲੀ ਮਾਤਾ ਮੰਦਰ ਕਮੇਟੀ, ਜੱਸ ਪੇਂਟਰ ਸੰਸਥਾਪਕ ਗਰੀਬ ਪਰਿਵਾਰ ਫੰਡ, ਠੇਕੇਦਾਰ ਸੁਰੇਸ਼ ਸਿੰਗਲਾ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਪਹਿਲਵਾਨ ਗੋਲੂ ਚੀਮਾਂ, ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ, ਗੁਰਦੀਪ ਸਿੰਘ ਬੰਟੀ, ਸੀਨੀਅਰ ਅਕਾਲੀ ਆਗੂ ਆਸ਼ੂ ਜ਼ਿੰਦਲ ਜਨਰਲ ਸਕੱਤਰ ਵਪਾਰ ਅਤੇ ਉਦਯੋਗ ਵਿੰਗ ਪੰਜਾਬ, ਗੁਰਮੀਤ ਖਾਈ ਪ੍ਰਧਾਨ ਫਰਨੀਚਰ ਮਾਰਕੀਟ ਲਹਿਰਾਗਾਗਾ, ਨਿਰਮਲ ਮਾਹਲਾ ਸੰਗਰੂਰ, ਗਾਇਕ ਜੱਸ ਡਸਕਾ, ਅੰਗਰੇਜ ਮੱਲ੍ਹੀ ਰੱਤਾਖੇੜਾ, ਗੀਤਕਾਰ ਗੁਰਨੇਕ ਸਿੰਘ ਝਾਵਰ ਯੂ.ਐਸ.ਏ, ਮਸਤਾਕ ਲਸਾੜਾ, ਬਿੱਕਰ ਬੈਚੇਨ ਰੇਤਗੜ, ਭੰਗੂ ਫਲੇੜੇ ਵਾਲਾ, ਪੱਤਰਕਾਰ ਜਗਸੀਰ ਲੋਂਗੋਵਾਲ, ਮਨਜੀਤ ਮੱਖਣ, ਗੁਰਪਿਆਰ ਕਾਲਬੰਜ਼ਾਰਾ, ਬਿਗਲ ਗਰਗ, ਨੰਦ ਲਾਲ ਨੰਦੂ, ਜਵਾਲਾ ਸਿੰਘ ਪਾਇਲਟ, ਗੋਗੀ ਨੰਗਲਾ ਪਾਇਲਟ, ਈਸ਼ਵਰ ਚੰਦ ਸਾਬਕਾ ਕੌਂਸਲਰ, ਤਰਸੇਮ ਕੁਮਾਰ ਸਾਬਕਾ ਕੌਂਸਲਰ, ਸੋਨੂੰ, ਗੀਤਕਾਰ ਕਾਲਾ ਅਲੀਸ਼ੇਰ, ਸੀਨੀਅਰ ਅਕਾਲੀ ਆਗੂ ਸੁਰੇਸ਼ ਪਾਲਾ, ਰਾਮਪਾਲ ਗਾਲਾ ਸੀਨੀਅਰ ਕਾਂਗਰਸੀ ਆਗੂ, ਜੱਗੀ ਲਹਿਰਾਗਾਗਾ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।ਇਸ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ, ਅਸ਼ੋਕ ਮਸਤੀ ਲਹਿਰਾਗਾਗਾ, ਤਰਲੋਕ ਧੀਮਾਨ, ਧਰਮਿੰਦਰ ਮੱਦੀ, ਮੁਰਲੀ ਮਾਣਕ ਰਾਜਸਥਾਨੀ, ਪੱਤਰਕਾਰ ਜਗਦੀਪ ਛਾਜਲੀ, ਮੰਚ ਸੰਚਾਲਕ ਗੁਰਦੀਪ ਕਾਕਾ ਸੁਨਾਮ, ਕਾਲ਼ਾ ਸਾਊਡ ਸੁਨਾਮ, ਗਾਇਕਾ ਕਿਰਨ ਸ਼ਰਮਾ, ਸੰਗੀਤਕਾਰ ਧਰਮਾ ਸੁਨਾਮ, ਜਗਦੀਸ਼ ਮਾਣਕ ਆਦਿ ਨੇ ਸਵ. ਗਾਇਕ ਰਣਜੀਤ ਸਿੱਧੂ ਸੁਨਾਮ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਉਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਅਸ਼ੋਕ ਮਸਤੀ ਲਹਿਰਾਗਾਗਾ ਨੇ ਦੱਸਿਆ ਕਿ ਮਰਹੂਮ ਗਾਇਕ ਰਣਜੀਤ ਸਿੱਧੂ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਮੋਰਾਂਵਾਲੀ ਸੁਨਾਮ ਵਿਖੇ ਐਤਵਾਰ 9 ਜੁਲਾਈ ਨੂੰ ਦੁਪਹਿਰ 12.00 ਤੋਂ 1.00 ਵਜੇ ਹੋਵੇਗੀ।

 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …