Sunday, July 12, 2026

ਪ੍ਰਗਤੀਵਾਦੀ ਸ਼ਾਇਰ ਹਰਭਜਨ ਸਿੰਘ ਹੁੰਦਲ ਦੇ ਦੇਹਾਂਤ `ਤੇ ਸਾਹਿਤਕਾਰਾਂ ਵਲੋਂ ਦੁੱਖ ਦਾ ਇਜ਼ਹਾਰ

11 ਜੁਲਾਈ ਨੂੰ ਹੋਵੇਗਾ ਅੰਤਿਮ ਸਸਕਾਰ

ਅੰਮ੍ਰਿਤਸਰ 10 ਜੁਲਾਈ (ਦੀਪ ਦਵਿੰਦਰ ਸਿੰਘ) – ਉਘੇ ਜਨਵਾਦੀ ਲੇਖਕ, ਜੁਝਾਰੂ ਟਰੇਡ ਯੂਨੀਅਨਿਸਟ ਅਤੇ ਸਮਾਜਿਕ ਤਬਦੀਲੀ ਦੇ ਮਾਨਵਤਾ ਸੰਗਰਾਮ ਨੂੰ ਪ੍ਰਣਾਏ ਲਾਮਿਸਾਲ ਬੁੱਧਜੀਵੀ ਸਾਥੀ ਹਰਭਜਨ ਸਿੰਘ ਹੁੰਦਲ ਦੇ 9 ਜੁਲਾਈ ਨੂੰ ਬੇਵਕਤੀ ਅਕਾਲ ਚਲਾਣੇ ‘ਤੇ ਲੇਖਕ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਅੱਜ ਏਥੇ ਸਥਾਨਕ ਕੰਪਨੀ ਬਾਗ ਵਿੱਚ ਕੀਤੀ ਸੋਗ ਇਕੱਤਰਤਾ ਵਿੱਚ ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਹਰਜੀਤ ਸਿੰਘ ਸੰਧੂ, ਸਰਬਜੀਤ ਸਿੰਘ ਸੰਧੂ, ਸ਼ਾਇਰ ਮਲਵਿੰਦਰ, ਡਾ. ਮੋਹਨ, ਬਲਜਿੰਦਰ ਮਾਂਗਟ, ਜਸਵੰਤ ਧਾਪ, ਡਾ. ਭੁਪਿੰਦਰ ਸਿੰਘ ਫੇਰੂਮਾਨ, ਜਗਤਾਰ ਗਿੱਲ, ਸਤਿੰਦਰ ਓਠੀ, ਕੇਵਲ ਧਾਲੀਵਾਲ, ਪ੍ਰਿੰ ਡਾ. ਮਹਿਲ ਸਿੰਘ, ਡਾ. ਮਨਜਿੰਦਰ ਸਿੰਘ, ਡਾ. ਆਤਮ ਰੰਧਾਵਾ, ਮਨਮੋਹਨ ਸਿੰਘ ਬਾਸਰਕੇ, ਵਜੀਰ ਸਿੰਘ ਰੰਧਾਵਾ ਆਦਿ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੇ ਸਾਥੀ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।ਹਾਜ਼ਰ ਸਾਹਿਤਕਾਰਾਂ ਕਿਹਾ ਕਿ ਹਰਭਜਨ ਸਿੰਘ ਹੁੰਦਲ ਕਲਮ ਦੇ ਧਨੀ ਅਤੇ ਲੋਕ ਘੋਲਾਂ ਦੇ ਪਹਿਲੀ ਪਾਲ ਦੇ ਆਗੂ ਸਨ।ਸੈਂਕੜੇ ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ ਹਰਭਜਨ ਸਿੰਘ ਹੁੰਦਲ ਦੀ ਸਮੁੱਚੀ ਸ਼ਾਇਰੀ ਜੁਝਾਰ ਵਾਦੀ ਅਤੇ ਲੋਕ ਘੋਲਾਂ ਦੀ ਤਰਜ਼ਮਾਨੀ ਕਰਦੀ ਹੈ।ਸਾਥੀ ਹਰਭਜਨ ਸਿੰਘ ਹੁੰਦਲ ਦਾ ਦੁੱਖਦਾਈ ਵਿਛੋੜਾ ਉਨ੍ਹਾਂ ਦੀ ਸਮਾਜ ਪ੍ਰਤੀ ਵਡਮੁੱਲੀ ਦੇਣ ਅਤੇ ਘਾਲਣਾਵਾਂ ਨੂੰ ਬੇਹਦ ਸਤਿਕਾਰ ਨਾਲ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਇਸੇ ਦੌਰਾਨ ਪ੍ਰਿੰ. ਕੁਲਵੰਤ ਸਿੰਘ ਅਣਖੀ, ਮੁਖਤਾਰ ਗਿੱਲ, ਸੁਮੀਤ ਸਿੰਘ, ਜਸਬੀਰ ਝਬਾਲ, ਪ੍ਰੋ. ਮੋਹਨ ਸਿੰਘ, ਡਾ. ਹੀਰਾ ਸਿੰਘ, ਰਾਜਵੰਤ ਬਾਜਵਾ, ਅਜੀਤ ਸਿੰਘ ਨਬੀਪੁਰੀ, ਸੁਖਵੰਤ ਚੇਤਨਪੁਰੀ, ਪ੍ਰਤੀਕ ਸਹਦੇਵ , ਮੋਹਿਤ, ਡਾ. ਕਸ਼ਮੀਰ ਸਿੰਘ, ਰਾਜ ਕੁਮਾਰ ਰਾਜ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ

ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …