Friday, October 16, 2026

ਰੋਜਗਾਰ ਉਤਪਤੀ ਦੇ ਸਹਿਯੋਗ ਨਾਲ ਵਿਦਿਆਰਥੀ ਨੂੰ ਯੂਨੀਵਰਸਿਟੀ ਵਿਖੇ ਬੀ.ਟੈਕ ‘ਚ ਮਿਲਿਆ ਦਾਖਲਾ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾਰ ਵਲੋਂ ਜਿਲ੍ਹੇ ਵਿੱਚ ਮੈਰਿਟ ‘ਤੇ ਆਏ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ।ਇਸ ਦੌਰਾਨ ਇਨ੍ਹਾਂ ਵਿਚੋਂ ਜਤਿਨ ਕੁਮਾਰ ਪੁੱਤਰ ਨਰਿੰਦਰ ਕੁਮਾਰ ਸਰਕਾਰੀ ਸਾਰਾਗੜ੍ਹੀ ਸੀ.ਸੈ ਸਕੂਲ ਟਾਊਨ ਹਾਲ ਨੇ ਬੀ.ਟੈਕ ਇਲੈਕਟਰਾਨਿਕਸ ਐਂਡ ਕਮਿਊਨੀਕੇਸ਼ਨ ਕੋਰਸ ਕਰਨ ਦੀ ਇੱਛਾ ਪ੍ਰਗਟ ਕੀਤੀ, ਜਿਸ ਨੇ 10+2 (ਨਾਨ ਮੈਡੀਕਲ) ਦੀ ਪ੍ਰੀਖਿਆ 98.4% ਅੰਕਾਂ ਨਾਲ ਪਾਸ ਕੀਤੀ ਸੀ।ਪਰ ਇਸ ਪ੍ਰਾਰਥੀ ਵਲੋਂ ਬੀ.ਟੈਕ ਲਈ ਲਏ ਜਾਂਦੇ ਆਲ ਇੰਡੀਆ ਇੰਜਨੀਅਰਿੰਗ ਟੈਸਟ ਬਾਰੇ ਗਿਆਨ ਨਾ ਹੋਣ ਕਾਰਨ ਇਹ ਟੈਸਟ ਨਹੀਂ ਭਰਿਆ ਗਿਆ।ਪ੍ਰਾਰਥੀ ਦੇ ਇਸ ਸਪਨੇ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਵਿਕਰਮਜੀਤ, ਜਿਲ੍ਹਾ ਸਿੱਖਿਆ ਅਫਸਰ ਸ਼ੁਸ਼ੀਲ ਤੁਲੀ ਅਤੇ ਜਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਗਿੱਲ ਦੀ ਡਿਊਟੀ ਲਗਾਈ ਗਈ।ਇਨ੍ਹਾਂ ਅਫਸਰਾਂ ਦੇ ਯਤਨਾਂ ਸਦਕਾ ਪ੍ਰਾਰਥੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ ਇਲੈਕਟਰਾਨਿਕਸ ਐਂਡ ਕਮਿਊਨੀਕੇਸ਼ਨ ਵਿਖੇ ਦਾਖਲਾ ਮਿਲ ਗਿਆ ਹੈ।ਪ੍ਰਾਰਥੀ ਜਤਿਨ ਕੁਮਾਰ ਨੇ ਆਪਣਾ ਸੁਪਨਾ ਪੂਰਾ ਹੋਣ ‘ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …