Friday, October 18, 2024

ਸੈਨਿਕ ਇੰਸਟੀਚਿਊਟ ਮੈਨੇਜਮੇਂਟ ਐਂਡ ਟੈਕਨਲੋਜੀ ‘ਚ ਨਵੇਂ ਸ਼ੈਸਨ 2023-24 ਦਾ ਦਾਖਲਾ ਸ਼ੁਰੂ

ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮ ਪ੍ਰਿੰਸੀਪਲ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ.) ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ 52 ਕੋਰਟ ਰੋਡ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਵਿਖੇ ਕੰਪਿਊਟਰ ਕੋਰਸਾਂ ਵਿੱਚ ਸਾਬਕਾ ਸੈਨਿਕਾਂ/ ਅਰਧ ਸੈਨਿਕ ਬਲਾਂ/ ਐਸ.ਸੀ/ ੳ.ਬੀ.ਸੀ ਅਤੇ ਜਨਰਲ ਵਰਗ (ਕਮਜ਼ੋਰ ਵਰਗ) ਦੇ ਬੱਚਿਆਂ ਲਈ ਰੈਗੂਲਰ ਕੰਪਿਊਟਰ ਕੋਰਸ ਜਿਵੇ ਕਿ ਬੀ.ਐਸ.ਸੀ ਅਤੇ ਪੀ.ਜੀ.ਡੀ.ਸੀ.ਏ ਅਤੇ 3 ਮਹੀਨੇ ਵਾਲੇ ਕੰਪਿਊਟਰ ਕੋਰਸਾਂ ਲਈ ਸੈਸ਼ਨ 2023-24 ਦੇ ਦਾਖਲੇ ਸ਼ੁਰੂ ਹਨ।
ਕਮਾਂਡਰ ਵਿਰਕ ਨੇ ਦੱਸਿਆ ਕਿ ਬੀ.ਐਸ.ਸੀ (ਆਈ.ਟੀ) ਕੋਰਸ ਲਈ ਘੱਟੋ ਘੱਟ ਵਿੱਦਿਅਕ ਯੋਗਤਾ 12ਵੀਂ ਅਤੇ ਪੀ.ਜੀ.ਡੀ.ਸੀ.ਏ ਕੋਰਸ ਲਈ ਗ੍ਰੈਜੂਏਸ਼ਨ ਕਿਸੇ ਵੀ ਵਿਸ਼ੇ ਵਿੱਚ ਅਤੇ 3 ਮਹੀਨੇ ਦੇ ਬੇਸਿਕ ਕੰਪਿਊਟਰ ਕੋਰਸ ਲਈ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ।ਵਧੇਰੇ ਜਾਣਕਾਰੀ ਲਈ ਦਫਤਰੀ ਫੋਨ ਨੰਬਰ 6284432143 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …