‘ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਸ਼ਹਿਰ ਦੇ ਵਾਤਾਵਰਨ ਨੂੰ ਸਾਫ-ਸੁਥਰਾ, ਹਰਾ- ਭਰਾ ਅਤੇ ਪ੍ਰਦੂਸ਼ਨ ਮੁਕਤ ਕਰਨ ਲਈ ਸਰਕਾਰ ਵਲੋਂ ਕਈ ਤਰਾਂ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ।ਜਿਨ੍ਹਾਂ ਵਿੱਚ ‘ਰਾਹੀ ਈ-ਆਟੋ’ ਸਕੀਮ ਵੀ ਸ਼ਾਮਲ ਹੈ।ਇਸ ਤਹਿਤ ਪੁਰਾਣੇ ਡੀਜ਼ਲ ਆਟੋ ਨੂੰ ਬਦਲ ਕੇ ਉਸ ਦੀ ਥਾਂ ‘ਤੇ ਨਵੇਂ ਅਤੇ ਅਧੁਨਿਕ ਤਕਨੀਕ ਦੇ ਈ-ਆਟੋ ਚਲਾਏ ਜਾਣੇ ਹਨ।ਇਸ ਵਾਸਤੇ ਸਰਕਾਰ ਵਲੋਂ 1.25 ਲੱਖ ਦੀ ਸਬਸਿਡੀ ਤੋਂ ਇਲਾਵਾ ਪੁਰਾਣੇ ਡੀਜਲ ਆਟੋ ਦੇ ਸਕਰੈਪ ਚਾਰਜ਼ 15,000 ਰੁਪਏ ਪਾ ਕੇ ਕੁੱਲ 1.40 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਣੀ ਹੈ।ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਵਿੱਚ ਸਕਿਲ ਡਿਵੈਲਪਮੈਂਟ ਦੇ ਫ੍ਰੀ ਕੋਰਸ, ਈ-ਆਟੋ ਲੈਣ ਵਾਲੇ ਚਾਲਕ ਦੀ ਘਰ ਦੀ ਔਰਤ ਜਾਂ ਉਸ ਦੀ ਲੜਕੀ ਲਈ ਕਰਵਾਏ ਜਾਂਦੇ ਹਨ ਅਤੇ ਜਿਹੜੇ ਚਾਲਕਾਂ ਦੇ ਘਰਾਂ ਦੀਆਂ ਛੱਤਾਂ ਬਾਲਿਆਂ ਦੀਆਂ ਹਨ ਜਾਂ ਬਦਲਣ ਵਾਲੀਆਂ ਹਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਧੀਨ 1.75 ਲੱਖ ਗਰਾਂਟ ਦਿੱਤੀ ਜਾਂਦੀ ਹੈ।ਕੋਈ ਵੀ ਡੀਜਲ ਆਟੋ ਚਾਲਕ ਆਪਣਾ ਪੁਰਾਣਾ ਡੀਜ਼ਲ ਆਟੋ ਦੇ ਕੇ ਨਗਦ ਜਾਂ ਜ਼ੀਰੋ ਡਾਉਨ ਪੇਮੈਂਟ ਨਾਲ ਬੈਂਕ ਦੀਆਂ ਅਸਾਨ ਕਿਸ਼ਤਾਂ ਤੇ ਲੈ ਸਕਦਾ ਹੈ।ਜਿਹਨਾਂ ਦੇ ਡੀਜ਼ਲ ਆਟੋ 15 ਸਾਲ ਤੋਂ ਜਿਆਦਾ ਪੁਰਾਣੇ ਹੋ ਚੁੱਕੇ ਨੇ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਦੇ ਕਸਬਿਆਂ ਦਾ ਪਤਾ ਦੇ ਕੇ 2013 ਤੋਂ ਬਾਅਦ ਰਜਿਸਟਰ ਕਰਵਾਏ ਹਨ, ਉਹ ਕਾਨੂੰਨੀ ਤੌਰ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਚੱਲ ਨਹੀਂ ਸਕਦੇ।
ਉਨ੍ਹਾਂ ਸਾਰੇ ਡੀਜਲ ਆਟੋਂ ਚਾਲਕ ਭਰਾਵਾਂ ਨੂੰ ਅਪੀਲ ਕੀਤੀਕਿ 15 ਸਾਲ ਪੁਰਾਣੇ ਡੀਜਲ ਆਟੋਂ ਚਾਲਕ ਪਹਿਲੇ 7000 ਈ-ਆਟੋਜ਼ ਵਿੱਚ ਸ਼ਾਮਲ ਹੋ ਕੇ ਸਰਕਾਰ ਦੀ ਸਬਸਿਡੀਆਂ ਦੇ ਲਾਭ ਲੈ ਸਕਦੇ ਹਨ।ਈ-ਆਟੋ ਸਰਕਾਰ ਵਲੋਂ ਪ੍ਰਮਾਨਿਤ ਹੈ ਅਤੇ ਸਰਕਾਰੀ ਦਸਤਾਵੇਜਾਂ, ਨੰਬਰ ਪਲੇਟ ਦੇ ਨਾਲ ਅਤੇ ਫੁੁੱਲ ਬਾਡੀ ਅਤੇ ਮਜ਼ਬੁਤ ਹੈ।ਇਸ ਦੀ ਬੈਟਰੀ ਦੀ ਮਿਆਦ ਵੀ ਜਿਆਦਾ ਹੈ ਅਤੇ ਸਵਾਰੀ ਲਈ ਸੁਰੱਖਿਅਤ ਵੀ ਹੈ।ਜਿਥੋਂ ਤੱਕ ਚਾਰਜ਼ਿੰਗ ਸਟੇਸ਼ਨ ਦਾ ਸਵਾਲ ਹੈ ਇਹ ਸਟੇਸ਼ਨ ਸਥਾਪਿਤ ਕਰਨ ਲ਼ਈ ਟੈਡਰ ਲੱਗ ਚੁੱਕੇ ਹਨ ਅਤੇ ਅਗਸਤ ਮਹੀਨੇ ਇਸ ਦਾ ਸੰਚਾਲਣ ਹੋ ਜਾਵੇਗਾ।ਈ-ਆਟੋ ਕੰਪਨੀਆਂ ਦੇ ਦਫਤਰਾਂ ‘ਚ ਲੱਗੇ ਚਾਰਜ਼ਿੰਗ ਸਟੇਸ਼ਨ ਦਾ ਫ੍ਰੀ ਲਾਭ ਵੀ ਲਿਆ ਜਾ ਸਕਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …