ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ) – ਸਥਾਨਕ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਆਰੰਭ ਨਾਲ ਹੋਈ।ਸੰਸਥਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ 29 ਜੁਲਾਈ ਨੂੰ ਪਿੰਗਲਵਾੜੇ ਦੇ ਛੋਟੇ ਬੱਚਿਆਂ ਅਤੇ ਮਰੀਜ਼ਾਂ ਵੱਲੋਂ ਤਿਆਰ ਕੀਤਾ ਗਿਆ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਜਾਵੇਗਾ।
2 ਅਗਸਤ 2023 ਨੂੰ ਪਿੰਗਲਵਾੜੇ ਦੇ ਸਮੂਹ ਵਿਦਿਅਕ ਅਦਾਰਿਆਂ ਦਾ ਇਨਾਮ ਵੰਡ ਸਮਾਗਮ ਹੋਵੇਗਾ।3 ਅਗਸਤ 2023 ਨੂੰ ਗੁਰਮਤਿ ਫਲਸਫੇ ਦੇ ਅਲੱਗ-ਅਲੱਗ ਪਹਿਲੂਆਂ ਬਾਰੇ ਵਿਚਾਰ ਗੋਸ਼ਟੀ ਕੀਤੀ ਜਾਵੇਗੀ।4 ਅਗਸਤ 2023 ਨੂੰ ਮਾਨਾਂਵਾਲਾ ਬ੍ਰਾਂਚ ਵਿਖੇ ਖੂਨਦਾਨ ਕੈਂਪ ਲਗਾਇਆ ਜਾਏਗਾ।5 ਅਗਸਤ 2023 ਨੂੰ ਮੁੱਖ ਦਫ਼ਤਰ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਭੋਗ ਉਪਰੰਤ ਗੁਰਬਾਣੀ ਕੀਰਤਨ ਹੋਵੇਗਾ।ਭਗਤ ਪੂਰਨ ਸਿੰਘ ਜੀ ਦੇ ਜੀਵਨ ਸੰਬੰਧੀ ਅਤੇ ਵਾਤਾਵਰਣ ਸੰਬੰਧੀ ਵਿਚਾਰਾਂ ਹੋਣਗੀਆਂ।ਇਸ ਵਿਚ ਉੱਘੇ ਧਾਰਮਿਕ, ਸਮਾਜਿਕ ਅਤੇ ਵਾਤਾਵਰਣ ਪੇ੍ਰਮੀ ਬੁਲਾਰੇ ਅਤੇ ਡਾ. ਨਸੀਰ ਅਖਤਰ ਚੇਅਰਮੈਨ ਸਿੱਖ-ਮੁਸਲਿਮ ਸਾਂਝਾ ਫਰੰਟ ਆਪਣੇ ਵਿਚਾਰ ਰੱਖਣਗੇ।
ਵਾਹਿਗੁਰੂ ਜੀ ਵੱਲੋਂ ਬਖ਼ਸ਼ੀਆਂ ਹੋਈਆਂ ਬੇਅੰਤ ਮਿਹਰਾਂ ਦੇ ਪਾਤਰ, ਨਿਮਰਤਾ ਦੇ ਪੁੰਜ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਉਪਾਸ਼ਕ ‘ ਲੋਸਟ ਹੈਰੀਟੇਜ਼ ਆਫ ਦਾ ਸਿੱਖ ਲੀਗੇਸੀ’ ਇਨ ਪਾਕਿਸਤਾਨ
(Lost Heritage of the Sikh Legacy” in Pakistan) ਦੇ ਲੇਖਕ ਅਤੇ ਫੋਟੋਗਰਾਫਰ ਗੁਰੂ ਨਾਨਕ ਦੇਵ ਜੀ ਦੇ ਪੈਂਡਿਆਂ ਦੀ ਰੂਹਾਨੀ ਛਾਪ ਨੂੰ 24 ਦਸਤਾਵੇਜ਼ੀ ਫ਼ਿਲਮਾਂ ਬਣਾਉਣ ਵਾਲੇ ਨਿਰਮਾਤਾ ਸਰਦਾਰ ਅਮਰਦੀਪ ਸਿੰਘ ਅਤੇ ਸਰਦਾਰਨੀ ਵਿਨਿੰਦਰ ਕੌਰ ਨੂੰ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਪ੍ਰਦਾਨ ਕੀਤਾ ਜਾਵੇਗਾ।
ਦਵਿੰਦਰ ਸ਼ਰਮਾ ਦੀ ਲਿਖੀ ਕਿਤਾਬ ਗਰਾਊਂਡ ਰੈਲਿਟੀ (Ground Reality) ਰਲੀਜ਼ ਕੀਤੀ ਜਾਵੇਗੀ।
ਡਾ. ਇੰਦਰਜੀਤ ਕੌਰ ਨੇ ਇਹ ਵੀ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਗਲਵਾੜਾ ਮੇਨ ਬ੍ਰਾਂਚ ਅੰਮ੍ਰਿਤਸਰ, ਸੰਗਰੂਰ ਬ੍ਰਾਂਚ ਅਤੇ ਪਲਸੌਰਾ ਬ੍ਰਾਂਚ ਤੋਂ ਵੱਖ-ਵੱਖ ਜਗ੍ਹਾ ‘ਤੇ ਜ਼ਰੂਰੀ ਸਮਾਨ ਵੰਡਿਆ ਗਿਆ ਅਤੇ ਮੈਡੀਕਲ ਕੈਂਪ ਲਗਾਏ ਗਏ।
ਪਿੰਗਲਵਾੜਾ ਸੰਗਰੂਰ ਬ੍ਰਾਂਚ ਵੱਲੋਂ ਸੰਗਰੂਰ ਵਿਖੇ ਅੰਗਹੀਣਾਂ ਲਈ ਮਸਨੂਈ ਅੰਗ ਕੈਂਪ ਲਗਾਇਆ ਇਸ ਦੌਰਾਨ ਜਿਸ ਵਿਚ 17 ਮਰੀਜ਼ਾਂ ਦੇਖੇ ਗਏ, ਜਿਹਨਾਂ ਨੂੰ ਮਸਨੂਈ ਅੰਗ ਲਗਾਏ ਜਾਣਗੇ।ਪਮਾਲੀ ਬ੍ਰਾਂਚ (ਜ਼ਿਲ੍ਹਾ ਲੁਧਿਆਣਾ) ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ, ਜਿਸ ਵਿਚ 144 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ।
ਇਸ ਪੈ੍ਰਸ ਕਾਨਫਰੰਸ ਵਿੱਚ ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸਕੱਤਰ ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਬੀਬੀ ਪ੍ਰੀਤਇੰਦਰਜੀਤ ਕੌਰ, ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ ਸਹਿ-ਪ੍ਰਸ਼ਾਸਕ, ਜਨਰਲ ਮੈਨੇਜਰ ਤਿਲਕ ਰਾਜ, ਹਰਪਾਲ ਸਿੰਘ ਸੰਧੂ ਅਤੇ ਕਈ ਹੋਰ ਪਤਵੰਤੇ ਸ਼ਾਮਿਲ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …