ਅਧਿਆਪਕਾਂ ਦੇ ਨਾਂ ਅਗਿਓਂ ਕੱਚਾ ਸ਼ਬਦ ਹਮੇਸ਼ਾਂ ਲਈ ਹਟਿਆ
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ
ਗਰੰਟੀਆਂ ਕੀਤੀਆਂ ਸਨ, ਨੂੰ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਸਾਡੀ ਸਰਕਾਰ ਨੇ ਆਪਣੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਹੀ ਗਰੰਟੀਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਚਾਹੇ ਉਹ ਬਿਜਲੀ ਯੁਨਿਟ ਮਾਫ਼ੀ ਦੀ ਗਰੰਟੀ ਹੋਵੇ, ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਜਾਂ ਕੱਚੇ ਮੁਲਾਜਮਾਂ ਨੂੰ ਪੱਕਾ ਪਕਿਆਂ ਕਰਨਾ ਹੈ।
ਇਹ ਪ੍ਰਗਟਾਵਾ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਬਲਾਕ ਜੰਡਿਆਲਾ ਗੁਰੂ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਅਧਿਆਪਕਾਂ ਨੂੰ ਪੱਕੇ ਹੋਣ ਦੀ ਖੁਸ਼ੀ ਵਿੱਚ ਮੁਲਾਕਾਤ ਦੌਰਾਨ ਕੀਤਾ।ਉਨਾਂ ਕਿਹਾ ਕਿ ਅਸੀਂ ਅਧਿਆਪਕ ਦੇ ਨਾਂ ਅਗਿਓਂ ਕੱਚਾ ਸ਼ਬਦ ਹਮੇਸ਼ਾਂ ਲਈ ਮਿੱਟਾ ਦਿੱਤਾ ਹੈ।ਇਸ ਫੈਸਲੇ ਅਨੁਸਾਰ ਅਧਿਆਪਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸ਼ੂਸ ਕਰਨਗੇ ਅਤੇ ਜੇਕਰ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਬਦਲ ਸਕਦੇ ਹਨ।ਉਨਾਂ ਨੇ ਕਿਹਾ ਕਿ ਸਾਡੀ ਸਰਕਾਰ ਮੁਲਾਜਮਾਂ ਦੀ ਸਮੱਸਿਆ ਦੇ ਹੱਲ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਈ.ਟੀ.ਓ ਨੇ ਦਸਿਆ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ 12710 ਠੇਕਾ ਆਧਾਰਿਤ ਅਧਿਆਪਕਾਂ ਨੂੰ ਰੈਗੂਲਰ ਨਿਯੁੱਕਤੀ ਪੱਤਰ ਦੇ ਕੇ ਅਧਿਆਪਕ ਵਰਗ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ।ਉਨਾਂ ਦੱਸਿਆ ਕਿ ਇਸ ਨਾਲ ਅਧਿਆਪਕਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ।ਪੱਕੇ ਹੋਣ ਵਾਲੇ ਅਧਿਆਪਕਾਂ ਵਲੋਂ ਈ.ਟੀ.ਓ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਕੈਬਨਿਟ ਮੰਤਰੀ ਈ.ਟੀ.ਓ ਵਲੋਂ ਕੇਕ ਕੱਟ ਕੇ ਅਧਿਆਪਕਾਂ ਨਾਲ ਆਪਣੀ ਖੁਸ਼ੀ ਵੀ ਸਾਂਝੀ ਕੀਤੀ।
ਇਸ ਮੌਕੇ ਸ੍ਰੀਮਤੀ ਸੁਹਿੰਦਰ ਕੌਰ ਜੀ ਧਰਮ ਪਤਨੀ (ਸਰਦਾਰ ਹਰਭਜਨ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ) ਸੂਬੇਦਾਰ ਛਨਾਖ ਸਿੰਘ, ਸੀ.ਐਚ.ਟੀ ਗੁਰਜੀਤ ਸਿੰਘ, ਹੈਡ ਟੀਚਰ ਸ੍ਰੀਮਤੀ ਮਨਜੀਤ ਕੌਰ, ਹੈਡ ਟੀਚਰ ਜਗਦੀਪ ਸਿੰਘ, ਹੈਡ ਟੀਚਰ ਸ੍ਰੀਮਤੀ ਸੁਖਵੰਤ ਕੌਰ, ਹੈਡ ਟੀਚਰ ਭੁਪਿੰਦਰ ਸਿੰਘ ਜਾਣੀਆਂ, ਸਰਦਾਰ ਜਤਿੰਦਰ ਸਿੰਘ (ਕਲਰਕ) ਗੁਰਪ੍ਰੀਤ ਸਿੰਘ ਈ.ਟੀ.ਟੀ ਅਧਿਆਪਕ, ਸਵਿੰਦਰ ਸਿੰਘ, ਜਤਿੰਦਰਪਾਲ ਸਿੰਘ ਅਧਿਆਪਕ, ਸ੍ਰੀਮਤੀ ਸੰਦੀਪ ਕੌਰ ਅਧਿਆਪਕ, ਸ੍ਰੀਮਤੀ ਕੰਵਲਜੀਤ ਕੌਰ ਅਧਿਆਪਕ, ਸ੍ਰੀਮਤੀ ਦਰਸ਼ਨ ਕੌਰ ਅਧਿਆਪਕ, ਹਰਦੀਪ ਸਿੰਘ ਅਧਿਆਪਕ ਅਤੇ ਆਰਡਰ ਮਿਲਣ ਵਾਲੇ ਅਧਿਆਪਕ ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਸ਼ਰਨਜੀਤ ਪਾਲ ਕੌਰ, ਸ੍ਰੀਮਤੀ ਅਮਨਪ੍ਰੀਤ ਕੌਰ, ਗੁਰਜਤਿੰਦਰ ਸਿੰਘ, ਰਜ਼ਨੀਤ ਕੌਰ, ਸ੍ਰੀਮਤੀ ਸਤਿੰਦਰ ਕੌਰ, ਮੋਨਿਕਾ ਮੈਡਮ, ਸ੍ਰੀਮਤੀ ਹਰਜੀਤ ਕੌਰ, ਸ੍ਰੀਮਤੀ ਅਮਰਪ੍ਰੀਤ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਭੁਪਿੰਦਰ ਕੌਰ, ਸੰਦੀਪ ਸਿੰਘ, ਮੈਡਮ ਜੋਤੀ, ਸ੍ਰੀਮਤੀ ਰਾਜਬੀਰ ਕੌਰ, ਸ੍ਰੀਮਤੀ ਅਮਰੀਕ ਕੌਰ ਆਦਿ ਅਧਿਆਪਕ ਹਾਜ਼ਰ ਸਨ।
Punjab Post Daily Online Newspaper & Print Media