ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵਲੋਂ ਸਕੱਤਰੀ ਬਾਗ ਸਥਿਤ ਨਗਰ ਸੁਧਾਰ ਟਰੱਸਟ ਵਲੋਂ ਕੀਤੇ ਜਾ ਰਹੇ ਨਿਰਮਾਣ ਦਾ ਜਾਇਜ਼ਾ ਲਿਆ।ਚੇਅਰਮੈਨ ਅਸ਼ੋਕ ਤਲਵਾਰ ਦੇ ਨਾੂਲ ਐਸ.ਈ ਪ੍ਰਦੀਪ ਜਾਇਸਵਾਲ ਐਕਸੀਐਨ ਰਵਿੰਦਰ ਕੁਮਾਰ, ਐਕਸੀਐਨ ਬਿਕਰਮ ਸਿੰਘ, ਜੇ.ਈ ਰਾਜਬੀਰ ਸਿੰਘ ਮੌਜ਼ਦ ਸਨ, ਚੇਅਰਮੈਨ ਅਸ਼ੋਕ ਤਲਵਾਰ ਨੇ ਇਨਡੋਰ ਜ਼ਿਮ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਖੇਡ ਪ੍ਰਤਿਭਾ ਦੀ ਬਹੁਤ ਵੱਡੀ ਸਮਰੱਥਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਉਤਸ਼ਾਹ, ਢੁੱਕਵਾਂ ਬੁਨਿਆਦੀ ਢਾਂਚਾ ਅਤੇ ਮੌਕੇ ਪ੍ਰਦਾਨ ਕਰਕੇ ਹੀ ਲਿਆ ਜਾ ਸਕਦਾ ਹੈ।
ਚੇਅਰਮੈਨ ਨੇ ਸ਼ਕੱਤਰੀ ਬਾਗ ਸਥਿਤ ਨਗਰ ਸੁਧਾਰ ਟਰੱਸਟ ਵਲੋਂ ਬਣਾਏ ਜਾ ਰਹੇ, ਇਨਡੋਰ ਸਟੇਡੀਅਮ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਇਨਡੋਰ ਜਿੰਮ ਤਕਰੀਬਨ ਬਣ ਕੇ ਤਿਆਰ ਹੈ।ਉਨਾਂ ਦੱਸਿਆ ਕਿ ਗ੍ਰਾਊਂਡ ਫਲੋਰ ਤੇ ਕੈਫੇ ਏਰੀਆ, ਇਸਤਰੀਆਂ ਜਿੰਮ, ਗਤਕਾ ਪ੍ਰੈਕਟਿਸ, ਵਾਰਮ ਅਪ ਟਰੈਕ, ਫਿਜਿਓਥਰੈਪੀ ਹਾਲ, ਰੈਸਲਿੰਗ ਹਾਲ, ਬਾਕਸਿੰਗ ਹਾਲ, ਪਹਿਲੀ ਮੰਜਿਲ ’ਤੇ ਐਡਮਿਨ ਬਲਾਕ, ਡਾਇਰੈਕਟਰ ਆਫਿਸ, ਬੈਡਮਿੰਟਨ ਹਾਲ, ਪੂਲ ਗੇਮ, ਸਨੂਕਰ, ਸ਼ੂਟਿੰਗ ਰੇਂਜ ਪ੍ਰੈਕਟਿਸ ਲਈ ਅਤੇ ਮੈਚ ਵਾਸਤੇ ਅਲੱਗ-ਅਲੱਗ ਬਣ ਰਿਹਾ ਹੈ ਅਤੇ ਦੂਸਰੀ ਮੰਜਿਲ ’ਤੇ ਪੁਰਸ਼ਾਂ ਲਈ ਜਿੰਮ, ਟੇਬਲ ਟੈਨਿਸ ਹਾਲ ਬਣ ਰਿਹਾ ਹੈ।
ਚੇਅਰਮੈਨ ਅਸ਼ੋਕ ਤਲਵਾਰ ਨੇ ਦੱਸਿਆ ਕਿ ਇਹ ਪ੍ਰੋਜੈਕਟ 18 ਤੋਂ 19 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ ਅਤੇ ਬਣਨ ਉਪਰੰਤ ਇਹ ਪ੍ਰੋਜੈਕਟ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਹੈਂਡਓਵਰ ਕਰ ਦਿੱਤਾ ਜਾਵੇਗਾ।
ਇਸ ਮੌਕੇ ਵਿਕਰਮਜੀਤ ਵਿੱਕੀ, ਮਨਦੀਪ ਸਿੰਘ ਮੋਂਗਾ, ਬਲਾਕ ਇੰਚਾਰਜ਼ ਜਸਪਾਲ ਸਿੰਘ ਭੁੱਲਰ, ਮਾਸਟਰ ਖ਼ਜ਼ਾਨ ਸਿੰਘ, ਸੰਜੀਵ ਕੁਮਾਰ, ਨਵਜੋਤ ਸਿੰਘ, ਸ਼ੇਰੇ ਪੰਜਾਬ, ਹਰਜੀਤ ਸਿੰਘ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …