ਸੰਗਰੂਰ, 31 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ 24 ਤੋਂ 30 ਜੁਲਾਈ ਤੱਕ ਵਾਤਾਵਰਨ ਸਪਤਾਹ ਮਨਾਉਣ ਲਈ ਮਲਟੀਪਲ
321 ਵਲੋਂ ਦਿੱਤੇ ਗਏ “ਇੱਕ ਮਲਟੀਪਲ, ਇੱਕ ਪ੍ਰੋਜੈਕਟ” ਦੇ ਸੱਦੇ ਤਹਿਤ ਡਾ: ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦੀ ਬਹਾਦਰਪੁਰ ਸ਼ਾਖਾ ਵਿੱਚ 30 ਜੁਲਾਈ ਵਾਤਾਵਰਣ ਨੂੰ ਸਿਹਤਮੰਦ ਅਤੇ ਸਾਫ਼ ਰੱਖਣ ਲਈ ਰੁੱਖ ਲਗਾਉਣ ਦਿਵਸ ਵਜੋਂ ਮਨਾਇਆ ਗਿਆ।ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ 35 ਫਲਦਾਰ ਬੂਟੇ ਲਗਾਏ ਗਏ।ਦੱਸਣਯੋਗ ਹੈ ਕਿ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਪੌਦੇ ਲਗਾਉਣ ਦਾ ਇਹ ਦੂਜਾ ਪੜਾਅ ਸੀ।ਹਫ਼ਤੇ ਦੀ ਸ਼ੁਰੂਆਤ ਵਿੱਚ ਇਸ ਕਲੱਬ ਵਲੋਂ 24 ਜੁਲਾਈ ਨੂੰ 115 ਰੁੱਖ ਲਗਾਏ ਗਏ।
ਇਸ ਮੌਕੇ ਲਾਇਨ ਚਮਨ ਸਡਾਨਾ, ਲਾਇਨ ਪ੍ਰਿਤਪਾਲ ਸਿੰਘ, ਲਾਇਨ ਵਿਨੋਦ ਕੁਮਾਰ ਦੀਵਾਨ, ਲਾਇਨ ਜਸਪਾਲ ਸਿੰਘ ਰਤਨ, ਲਾਇਨ ਹੈਪੀ ਗੋਇਲ ਅਤੇ ਕਲੱਬ ਪ੍ਰਧਾਨ ਸੁਖਮਿੰਦਰ ਸਿੰਘ ਭੱਠਲ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media