ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁੱਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ।ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਲੀਜ਼ ਹੋ ਰਹੀਆਂ ਹਨ।ਕਾਮੇਡੀ ਭਰਪੂਰ ਵਿਸ਼ਿਆਂ ਤੋਂ ਹਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ।ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਬੱਲੇ ਓ ਚਲਾਕ ਸੱਜਣਾ’ ਜਲਦ ਹੀ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ।
ਦੋ ਸਕੇ ਭਰਾ ਹਾਕਮ ਅਤੇ ਵਰਿਆਮ ਦੀ ਜ਼ਿੰਦਗੀ ਵਿੱਚ ਉਲਝੀ ਕਹਾਣੀ ਨੂੰ ਇਸ ਫ਼ਿਲਮ ਵਿੱਚ ਦਰਸਾਇਆ ਗਿਆ ਹੈ।ਪਰਮ ਸਿੱਧੂ, ਗੁਰੀ ਪੰਧੇਰ ਅਤੇ ਸੁੱਖੀ ਢਿੱਲੋਂ ਵਲੋਂ ਨਿਰਮਿਤ ਅਤੇ ਮੈਨਲੈਂਡ ਫ਼ਿਲਮਜ਼ (ਕੈਨੇਡਾ) ਅਤੇ ਮੇਨਸਾਇਟ ਪਿਕਚਰਜ਼ (ਭਾਰਤ) ਵਲੋਂ ਪ੍ਰੋਡਿਊਸ ਕੀਤੀ ਇਸ ਫ਼ਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਨੇ ਕੀਤਾ।ਫਿਲਮ ਦੇ ਸਿਤਾਰੇ ਅਤੇ ਨਿਪੁੰਨ ਸਟਾਰ ਕਾਸਟ ਜਿਸ ਵਿੱਚ ਰਾਜ ਸਿੰਘ ਝਿੰਜਰ, ਵਿਕਰਮ ਚੌਹਾਨ, ਮੋਲੀਨਾ ਸੋਢੀ, ਹਰਸ਼ਜੋਤ ਕੌਰ, ਨਿਰਮਲ ਰਿਸ਼ੀ, ਮਹਾਬੀਰ ਭੁੱਲਰ, ਰੁਪਿੰਦਰ ਰੂਪੀ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਪਰਮਿੰਦਰ ਬਰਨਾਲਾ, ਅਮਨ ਸੁਧਰ, ਗੁਰਪ੍ਰੀਤ ਤੋਤੀ, ਦਿਲਰਾਜ ਉਦੇ, ਸੁਖਵਿੰਦਰ ਰਾਜ ਅਤੇ ਹਰਮਨ ਵਿਰਕ ਸ਼ਾਮਲ ਹਨ।ਗੁਰਪ੍ਰੀਤ ਤੋਤੀ ਦੁਆਰਾ ਲਿਖੀ ਗਈ ਅਤੇ ਮਨੀਸ਼ ਏਕਲਵਿਆ ਦੁਆਰਾ ਸੰਪਾਦਿਤ ਫਿਲਮ ਬਾਰੇ ਗੱਲ ਕਰੀਏ ਤਾਂ ਸਮਾਜ ਦੇ ਕੁੱਝ ਮਹੱਤਵਪੂਰਨ ਦ੍ਰਿਸ਼ਾਂ ਨੂੰ ਇਹ ਫਿਲਮ ਉਜਾਗਰ ਕਰਦੀ ਹੈ, ਜੋ ਆਪਣੀਆਂ ਗਲਤ ਧਾਰਨਾਵਾਂ ਦੇ ਅਧਾਰ `ਤੇ ਸ਼ਰਮਨਾਕ ਨਤੀਜਿਆਂ ‘ਤੇ ਪਹੁੰਚ ਜਾਂਦੇ ਹਨ।ਪਰ ਇਹ ਮਾਪਦੰਡ ਅਤੇ ਦੋਸ਼ ਇੱਕ ਨਿਰਦੋਸ਼ ਪਰਿਵਾਰ ਲਈ ਨੁਕਸਾਨਦੇਹ ਜਾਂ ਮਹੱਤਵਪੂਰਨ ਕਿਵੇਂ ਹਨ, ਫਿਲਮ ਵਿੱਚ ਇਹ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ।ਫਿਲਮ ਦੇ ਨਿਰਦੇਸ਼ਕ ਰੌਇਲ ਸਿੰਘ ਨੇ ਕਿਹਾ, “ਉਨਾਂ ਨੂੰ ਫਿਲਮ ਦੇ ਨਿਰਦੇਸ਼ਕ ਵਜੋਂ ਜ਼ਿੰਮੇਵਾਰੀ ਅਤੇ ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਦਾ ਮੌਕਾ ਮਿਲਣ ਤੋਂ ਵਧ ਖੁਸ਼ੀ ਹੈ।ਇਹ ਫਿਲਮ ਬਹੁਤ ਸਾਰੀਆਂ ਭਾਵਨਾਵਾਂ ਅਤੇ ਨੇਕ ਇਰਾਦਿਆਂ ਨਾਲ ਬਣਾਈ ਗਈ ਹੈ।ਇਸ ਲਈ, ਉਮੀਦ ਕਰਦੇ ਹਾਂ ਕਿ ਦਰਸ਼ਕ ਸਾਡੀ ਇਸ ਵਿਲੱਖਣ ਕਹਾਣੀ ਨੂੰ ਭਰਪੂਰ ਪਿਆਰ ਦੇਣਗੇ।”ਅਦਾਕਾਰ ਰਾਜ ਸਿੰਘ ਝਿੰਜਰ ਨੇ ਕਿਹਾ, “ਉਨਾਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਪਰ ਇਸ ਫ਼ਿਲਮ ਦੀ ਕਹਾਣੀ ਮੈਨੂੰ ਸੱਚਮੁੱਚ ਪਸੰਦ ਆਈ।ਫ਼ਿਲਮ ਦੀ ਕਹਾਣੀ ਅਸਲੀਅਤ ਦੀ ਸੰਵੇਦਨਸ਼ੀਲਤਾ ਨੂੰ ਸਮਝਦੀ ਹੈ ਅਤੇ ਸਮਾਜ ਦੀ ਸਿਰਜਣਾ ਕਰਦੀ ਹੈ।ਅਭਿਨੇਤਰੀ ਨਿਰਮਲ ਰਿਸ਼ੀ ਨੇ ਵੀ ਕਿਹਾ, “ਪੰਜਾਬੀ ਸਿਨੇਮਾ ਨੇ ਪਿੱਛਲੇ ਕੁੱਝ ਸਾਲਾਂ ਵਿੱਚ ਬਹੁਤ ਖੂਬਸੂਰਤ ਫ਼ਿਲਮਾਂ ਦਾ ਨਿਰਮਾਣ ਕਰ ਕੇ ਇੱਕ ਕ੍ਰਾਂਤੀ ਲਿਆ ਦਿੱਤੀ ਹੈ, ਜਿਸ ਵਿਚ ਇੱਕ ਨਵੀਂ ਫਿਲਮ ਬੱਲੇ ਓ ਚਲਾਕ ਸੱਜਣਾ ਵੀ ਸ਼ਾਮਲ ਹੋਣ ਜਾ ਰਹੀ ਹੈ। ਇਹ ਫਿਲਮ 4 ਅਗਸਤ ਨੂੰ ਸਿਨੇਮਾਘਰਾਂ ਦੇ ਪਰਦਿਆਂ ‘ਤੇ ਆਉਣ ਵਾਲੀ ਹੈ।ਅਭਿਨੇਤਾ ਵਿਕਰਮ ਚੌਹਾਨ ਨੇ ਇਹ ਵੀ ਕਿਹਾ, “ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਸ਼ਾਨਦਾਰ ਹੁੰਗਾਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਫਿਲਮਾਂ ਦਰਸ਼ਕਾਂ ਦੀਆਂ ਉਮੀਦਾਂ `ਤੇ ਸੌ ਫ਼ੀਸਦੀ ਖਰੀ ਉਤਰੇਗੀ।0108202303

ਜਿੰਦ ਜਵੰਦਾ
ਮੋ – 9779591482
Punjab Post Daily Online Newspaper & Print Media