ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਨੂੰ ਸੂਬੇ ਦੇ 10 ਚੋਟੀ ਦੇ
ਇੰਜ਼ੀਨੀਅਰਿੰਗ ਕਾਲਜਾਂ ਦੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਨੂੰ ਪੰਜਾਬ ਦੇ ਚੋਟੀ ਦੇ 10 ਵਧੀਆ ਇੰਜ਼ੀਨੀਅਰਿੰਗ ਕਾਲਜਾਂ ’ਚ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ‘ਓਪਨ’ ਨਾਮਕ ਇਕ ਓਪਨ ਸੋਰਸ ਮੈਗਜ਼ੀਨ ਨੇ ਹਾਲ ਹੀ ’ਚ ਆਪਣੇ ਤਾਜ਼ਾ ਸਰਵੇਖਣ ’ਚ ਰਾਜ-ਵਾਰ ਸਰਵੋਤਮ ਇੰਜੀਨੀਅਰਿੰਗ ਕਾਲਜ਼ਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ।ਜਿਸ ਵਿੱਚ ਕਾਲਜ ਦਾ ਵੀ ਜ਼ਿਕਰ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਇਹ ਸਰਵੇਖਣ ਵੱਖ-ਵੱਖ ਕਾਰਕਾਂ ਜਿਵੇਂ ਕਿ ਉੱਚ ਯੋਗਤਾ ਪ੍ਰਾਪਤ ਫੈਕਲਟੀ, ਕਲਾ ਦਾ ਬੁਨਿਆਦੀ ਢਾਂਚਾ, ਅਧਿਆਪਨ ਸਿੱਖਿਆ, ਪਾਠਕ੍ਰਮ ਦੀ ਸੰਰਚਨਾ, ਇੰਟਰਨਸ਼ਿਪ, ਪਲੇਸਮੈਂਟ ਅਤੇ ਹੋਰ ਕਈ ਪਹਿਲੂਆਂ ’ਤੇ ਅਧਾਰਿਤ ਸੀ।
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਰਹਿਨੁਮਾਈ ਅਤੇ ਅਗਵਾਈ ਸਦਕਾ ਕਾਲਜ ਨੇ ਟੌਪ 10 ਦੀ ਸੂਚੀ ’ਚ ਥਾਂ ਬਣਾਈ ਹੈ, ਜੋ ਕਿ ਫ਼ਖਰ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਰਾਸ਼ਟਰੀ ਪ੍ਰਸਿੱਧੀ ਵਾਲੀਆਂ ਵੱਖ-ਵੱਖ ਅਕਾਦਮਿਕ ਸੰਸਥਾਵਾਂ ਜਿਵੇਂ ਕਿ ਆਈ.ਆਈ.ਟੀ ਰੁੜਕੀ, ਐਨ.ਆਈ.ਟੀ ਦਿੱਲੀ, ਐਨ.ਆਈ.ਟੀ ਜਲੰਧਰ, ਐਨ.ਆਈ.ਟੀ,ਟੀ.ਟੀ.ਆਰ ਚੰਡੀਗੜ੍ਹ ਨਾਲ ਤਾਲਮੇਲ ਕੀਤਾ ਹੋਇਆ ਹੈ।ਜਿਥੋਂ ਦੇ ਫੈਕਲਟੀ ਮੈਂਬਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਾਲਜ ’ਚ ਨਿਯਮਤ ਤੌਰ ’ਤੇ ਆਉਂਦੇ ਹਨ।ਉਨ੍ਹਾਂ ਕਿਹਾ ਕਿ ਕਾਲਜ ਫੈਕਲਟੀ ਨੇ ਸੰਸਥਾ ਨੂੰ ਉਚਾਈਆਂ ’ਤੇ ਲਿਜਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ।ਉਨ੍ਹਾਂ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ’ਚ ਕਾਲਜ ਵਿਦਿਆਰਥੀਆਂ ਨੂੰ ਨਵੀਨਤਮ ਹੁਨਰਾਂ ਅਤੇ ਤਕਨਾਲੋਜੀਆਂ ਦਾ ਗਿਆਨ ਪ੍ਰਦਾਨ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਉਦਯੋਗ ਲਈ ਤਿਆਰ ਕਰ ਰਿਹਾ ਹੈ।
ਇਸ ਦੌਰਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਮੰਜ਼ੂ ਬਾਲਾ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media