ਖੰਨਾ ਨੇ ਭਾਜਪਾ ਵਰਕਰਾਂ ਨਾਲ ਸੰਗਰੂਰ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ
ਸੰਗਰੂਰ, 3 ਅਗਸਤ (ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਵਲੋਂ ਇਸ ਵਾਰ ਦੇ ਪੰਜਾਬ ਅੰਦਰ ਰੇਲਵੇ ਦੀ ਦਸ਼ਾ ਨੂੰ ਹੋਰ ਬੇਹਤਰ ਬਣਾਉਣ ਲਈ ਬਜ਼ਟ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ।ਜਿਸ ਤਹਿਤ ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਅਤਿ ਆਧੁਨਿਕ ਬਣਾਇਆ ਜਾਵੇਗਾ।ਸੰਗਰੂਰ ਦੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਵੀ ਹੋਣ ਜਾ ਰਿਹਾ ਹੈ।ਇਹ ਪ੍ਰਗਟਾਵਾ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹ ਅੱਜ ਸੰਗਰੂਰ ਦੇ ਰੇਲਵੇ ਸਟੇਸ਼ਨ ਦਾ ਭਾਜਪਾ ਵਰਕਰਾਂ ਨਾਲ ਦੌਰਾ ਕਰਨ ਪੁੱਜੇ ਸਨ।
ਅਰਵਿੰਦ ਖੰਨਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਗਰੂਰ ਦੇ ਰੇਲਵੇ ਸਟੇਸ਼਼ਨ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ‘ਚ ਨਵੀਨੀਕਰਨ ਲਈ ਚੁਣਿਆ ਜਾਣਾ ਸਾਡੇ ਇਲਾਕੇ ਲਈ ਬਹੁਤ ਵੱਡੀ ਸੌਗਾਤ ਹੈ।ਪ੍ਰਧਾਨ ਮੰਤਰੀ 6 ਅਗਸਤ ਨੂੰ ਵਰਚੂਅਲ ਤੌਰ ‘ਤੇ ਇਨ੍ਹਾਂ ਰੇਲਵੇ ਸਟੇਸ਼ਨ ਦੇ ਕੰਮਾਂ ਦਾ ਉਦਘਾਟਨ ਕਰਨਗੇ।ਉਨਾਂ ਕਿਹਾ ਕਿ ਹੁਣ ਤੱਕ ਦੇਸ਼ ਵਿੱਚ ਕਈ ਸਟੇਸ਼ਨਾਂ ਨੂੰ ਏਅਰਪੋਰਟਾਂ ਦੀ ਤਰਜ ‘ਤੇ ਵਿਕਸਿਤ ਕਤਿਾ ਜਾ ਚੁੱਕਿਆ ਹੈ।ਇਹ ਸਟੇਸ਼ਨ ਹੁਣ ਅਲਟਰਾ ਮਾਡਰਨ ਬਣ ਚੁੱਕੇ ਹਨ।
ਸੰਗਰੂਰ ਰੇਲਵੇ ਸਟੇਸ਼ਨ ‘ਤੇ 5ਜੀ ਵਾਈ ਫਾਈ ਸਹੂਲਤ ਮੁਫ਼ਤ ਮਿਲੇਗੀ,ਯਾਤਰੀ ਲਈ ਏਅਰ ਕੰਡੀਸ਼ਨਡ ਵੇਟਿੰਗ ਰੂਮ, ਸਾਫ ਸੁਥਰੇ ਬਾਥਰੂਮ, ਸ਼ੈਡਾਂ ਦਾ ਵਿਸਥਾਰ, ਦਿਵਆਂਗਾਂ ਲਈ ਵੱਖਰੀਆਂ ਸੁਵਿਧਾਵਾਂ ਨਾਲ ਨਾਲ ਸੜਕਾਂ, ਪਾਰਕਿੰਗ, ਲਾਇਟਾਂ, ਕਲਾਕਾਰੀ ਨਾਲ ਸਟੇਸ਼ਨ ਬੇਹੱਦ ਖੂਬਸੂਰਤ ਬਣਨ ਜਾ ਰਿਹਾ।
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਜਿਲ੍ਹਾ ਜਨਰਲ ਸਕੱਤਰ ਧਰਮਿੰਦਰ ਸਿੰਘ ਦੁਲੱਟ,
ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਸਰਕਲ ਸੰਗਰੂਰ ਸ਼ਹਿਰੀ ਪ੍ਰਧਾਨ ਰੋਮੀ ਗੋਇਲ, ਮਾਸਟਰ ਸੁਰਿੰਦਰ ਸ਼ਰਮਾ, ਲੱਕੀ ਸੰਜੀਵ ਜ਼ਿੰਦਲ ਅਤੇ ਪ੍ਰੋਫੈਸਰ ਅਰੁਨਜੀਤ ਸਿੰਘ ਆਦਿ ਮੌਜ਼ਦ ਸਨ।