ਸਮਰਾਲਾ, 5 ਅਗਸਤ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਮਰਾਲਾ ਵਿਖੇ ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ, ਬਲਜੀਤ ਸਿੰਘ ਮੱਲਮਾਜਰਾ ਪ੍ਰਧਾਨ ਸਮਰਾਲਾ, ਜੀਵਨ ਸਿੰਘ ਮੱਲਮਾਜਰਾ ਸੈਕਟਰੀ ਜਨਰਲ ਸਕੱਤਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਕਿਸਾਨ ਨੇਤਾ ਜਸਵੀਰ ਸਿੰਘ ਮੱਕੜ ਸਮਰਾਲਾ ਨੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਮਨਜੀਤ ਸਿੰਘ ਰਾਏ, ਹਰਭਜਨ ਸਿੰਘ ਬਾਜਵਾ ਮੀਤ ਪ੍ਰਧਾਨ, ਇੰਦਰਵੀਰ ਸਿੰਘ ਕਾਦੀਆਂ ਮਾਲਵਾ ਜੋਨ ਮੀਤ ਪ੍ਰਧਾਨ ਲੁਧਿਆਣਾ ਅਤੇ ਉਨ੍ਹਾਂ ਦੀ ਟੀਮ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ।ਉਨਾਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।ਖਰੜ ਟੋਲ ਪਲਾਜਾ ਵਾਲੇ ਆਪਣੀ ਮਨਮਾਨੀ ਕਰਦੇ ਹਨ।ਇਸ ਸਬੰਧ ਵਿੱਚ ਬੀ.ਕੇ.ਯੂ ਦੋਆਬਾ ਕਿਸਾਨ ਯੂਨੀਅਨ ਵਲੋਂ 20 ਅਗਸਤ ਨੂੰ ਪੱਕਾ ਧਰਨਾ ਲਾਇਆ ਜਾਵੇਗਾ, ਕਿਉਂਕਿ ਇਹ ਕਿਸਾਨਾਂ ਅਤੇ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ ਤੇ ਉਹਨਾਂ ਤੋਂ ਜ਼ਬਰੀ ਟੋਲ ਵਸੂਲਦੇ ਹਨ।ਉਹਨਾਂ ਦੀ ਇਸ ਧੱਕੇਸ਼ਾਹੀ ਦੇ ਵਿਰੁੱਧ 20 ਅਗਸਤ ਨੂੰ ਪੱਕਾ ਧਰਨਾ ਲਾਇਆ ਜਾਵੇਗਾ।ਉਨ੍ਹਾਂ ਕਿਹਾ ਪਿਛਲੇ ਦਿਨੀਂ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੇ ਬਰਸਾਤ ਕਰਕੇ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਕੋਲੋਂ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਬਲਬੀਰ ਸਿੰਘ ਖੀਰਨੀਆਂ ਪ੍ਰਧਾਨ ਜ਼ਿਲ੍ਹਾ, ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਜੀਤ ਸਿੰਘ ਬਲਾਕ ਪ੍ਰਧਾਨ, ਬੇਅੰਤ ਸਿੰਘ ਕੋਟਲਾ ਸ਼ਮਸ਼ਪੁਰ, ਹੁਸ਼ਿਆਰ ਸਿੰਘ ਬੌਂਦਲੀ, ਸੁਖਵੀਰ ਸਿੰਘ ਪਾਲ ਮਾਜਰਾ, ਪ੍ਰੇਮ ਸਿੰਘ ਗੋਸਲਾਂ, ਅਮਰਜੀਤ ਸਿੰਘ ਟੋਡਰਪੁਰ, ਜੀਤ ਸਿੰਘ ਟੋਡਰਪੁਰ, ਕਸ਼ਮੀਰਾ ਸਿੰਘ ਮਾਛੀਵਾੜਾ ਸਾਹਿਬ, ਨਛੱਤਰ ਸਿੰਘ ਮਾਛੀਵਾੜਾ ਸਾਹਿਬ, ਮਨਜੀਤ ਸਿੰਘ ਗੜ੍ਹੀ ਤਰਖਾਣਾ, ਗੁਰਜੀਤ ਸਿੰਘ ਕੋਟਲਾ ਸ਼ਮਸ਼ਪੁਰ, ਬਿੰਕਰ ਸਿੰਘ ਪ੍ਰਧਾਨ ਕੋਟਲਾ ਸ਼ਮਸ਼ਪੁਰ, ਹੁਸ਼ਿਆਰ ਸਿੰਘ ਬੰਬਾ, ਜਸਵੰਤ ਸਿੰਘ ਟੋਡਰਪੁਰ, ਕਰਨੈਲ ਸਿੰਘ ਮੱਲ ਮਾਜਰਾ, ਮਿਤਰਪਾਲ ਸਿੰਘ ਲਵਲੀ ਸਮਰਾਲਾ, ਜਸਦੇਵ ਸਿੰਘ ਸਮਰਾਲਾ, ਜੀਵਨ ਸਿੰਘ ਮੱਲ ਮਾਜਰਾ ਸੈਕਟਰੀ ਅਤੇ ਗੁਰਪ੍ਰੀਤ ਸਿੰਘ ਸੰਗਤਪੁਰਾ ਆਦਿ ਹਾਜ਼ਰ ਸਨ।
Check Also
ਦਯਾਨੰਦ ਆਈ.ਟੀ.ਆਈ ‘ਚ ਸ਼ਹੀਦ ਮਦਨ ਲਾਲ ਢੀਂਗਰਾ ਬਾਰੇ ਵਿਸ਼ੇਸ਼ ਸਮਾਗਮ
ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਜੀਵਨ ਅਤੇ ਬਲਿਦਾਨ …