Wednesday, July 16, 2025
Breaking News

ਪਿੰਡ ਬਿਜਲੀਪੁਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸਮਰਾਲਾ, 8 ਅਗਸਤ (ਇੰਦਰਜੀਤ ਸਿੰਘ ਕੰਗ) – ਇਥੋਂ ਨਜ਼ਦੀਕੀ ਪਿੰਡ ਬਿਜਲੀਪੁਰ ਵਿਖੇ ਸਾਉਣ ਮਹੀਨੇ ਤੀਆਂ ਦਾ ਤਿਉਹਾਰ ਮਨਾਉਂਦਿਆਂ ਪਿੰਡ ਦੀਆਂ ਮੁਟਿਆਰਾਂ ਨੇ ਰਲ ਮਿਲ ਕੇ ਪਿੰਡ ਦੇ ਪਿੱਪਲ ਥੱਲੇ ਰੌਣਕਾਂ ਲਗਾਈਆਂ।ਇਸ ਮੇਲੇ ਦਾ ਉਦਘਾਟਨ ਪਿੰਡ ਤੋਂ ਸਰਪੰਚ ਨਵਜੋਤ ਕੌਰ ਵਲੋਂ ਕੀਤਾ ਗਿਆ।ਸਰਪੰਚ ਨਵਜੋਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਆਂ ਦਾ ਤਿਉਹਾਰ ਮੁਟਿਆਰਾਂ ਦਾ ਆਪਸੀ ਮਿਲਵਰਤਨ ਤੇ ਪਿਆਰ ਦਾ ਤਿਉਹਾਰ ਹੈ।ਮੁਟਿਆਰਾਂ ਰਲ ਮਿਲ ਕੇ ਪਿੰਡ ਦੀ ਸਾਂਝੀ ਜਗ੍ਹਾ ਇਕੱਠੀਆਂ ਹੋ ਕੇ ਪੀਘਾਂ ਝੂਟਦੀਆਂ ਹਨ ਅਤੇ ਹਾਸਾ ਢੱਠਾ ਕਰਦੀਆਂ ਹਨ।ਕਈ ਮੁਟਿਆਰਾਂ ਇਸ ਮਹੀਨੇ ਆਪਣੇ ਪੇਕੇ ਪਿੰਡ ਆ ਕੇ ਆਪਣੀਆਂ ਸਖੀਆਂ ਨਾਲ ਦੁੱਖ ਸੁੱਖ ਸਾਂਝਾ ਕਰਦੀਆਂ ਹਨ।ਮੌਜ਼ੂਦਾ ਸਮੇਂ ਤੀਆਂ ਦਾ ਤਿਉਹਾਰ ਬਹੁਤ ਹੀ ਮਹੱਤਤਾ ਰੱਖਦਾ ਹੈ, ਕਿਉਂਕਿ ਅਜਕਲ ਕਿਸੇ ਕੋਲ ਵੀ ਕੋਈ ਵਿਹਲ ਨਹੀਂ ਹੈ, ਜੋ ਅਜਿਹੇ ਰਵਾਇਤੀ ਤਿਉਹਾਰ ਮਨਾ ਸਕਣ।ਪਿੰਡ ਦੀ ਆਨ ਤੇ ਸ਼ਾਨ ਉਤਮਜੀਤ ਸਿੰਘ ਕੂਨਰ (ਅਮਰੀਕਾ) ਵਲੋਂ ਲੰਗਰ ਲਗਾਇਆ ਗਿਆ ਅਤੇ ਪਵਨੀਤ ਸਿੰਘ ਲਿੱਟ (ਅਮਰੀਕਾ) ਵਲੋਂ ਤੀਆਂ ‘ ਪਹੁੰਚੀਆਂ ਧੀਆਂ ਨੂੰ ਸੰਧਾਰੇ ਦਿੱਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰਪਾਲ ਕੌਰ (ਨੀਤੂ) ਆਂਗਣਵਾੜੀ ਵਰਕਰ, ਸੁਰਿੰਦਰ ਕੌਰ, ਸਿਮਰਨ, ਬੇਬੀ, ਕੁਲਦੀਪ ਕੌਰ ਆਦਿ ਵੀ ਹਾਜ਼ਰ ਸਨ।

 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …