Thursday, November 13, 2025

ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਸੁਤੰਤਰਤਾ ਦਿਵਸ

ਸੰਗਰੂਰ, 16 ਅਗਸਤ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਵਲੋਂ ਵਿਦਿਅਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅਜ਼ਾਦੀ ਦਿਵਸ ਸਕੂਲ ਕੈਂਪਸ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਸਕੂਲੀ ਬੱਚਿਆਂ ਦੁਆਰਾ ਭਾਸ਼ਣ, ਕਵਿਤਾ ਅਤੇ ਕੋਰੀਓਗ੍ਰਾਫੀ ਦੁਆਰਾ ਸ਼ਹੀਦਾਂ ਨੂੰ ਯਾਦ ਕੀਤਾ ਗਿਆ।ਸਮਾਗਮ ਦੀ ਸ਼ੁਰੁਆਤ ਦਸਵੀ ਸ਼੍ਰੇਣੀ ਦੀ ਵਿਦਿਆਰਥਣ ਨੂਰਦੀਪ ਕੋਰ ਅਤੇ ਛੇਵੀ ਸ਼੍ਰੇਣੀ ਦੀ ਵਿਦਿਆਰਥਣ ਸੁਖਪ੍ਰੀਤ ਨੇ ਅਜ਼ਾਦੀ ਦਿਵਸ ਤੇ ਅਪਣੇ ਭਾਸ਼ਨ ਤੋ ਕੀਤੀ ਇਸ ਤੋ ਬਾਅਦ ਨੰਨੇ ਮੁੰਨੇ ਬੱਚਿਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਕੇ.ਜੀ ਸ਼੍ਰੇਣੀ ਦੇ ਬੱਚਿਆਂ ਵਲੋ ਨੰਨਾ-ਮੂੰਨਾ ਰਾਹੀ ਹੂੰ, ਪਹਿਲੀ ਸ਼੍ਰੇਣੀ ਦੇ ਬੱਚਿਆਂ ਵਲੋ ਜੈ ਹੋ, ਦੂਸਰੀ ਸ਼੍ਰੇਣੀ ਦੇ ਬੱਚਿਆਂ ਵਲੋਂ ਇੰਡਿਆ ਵਾਲੇ, ਤੀਸਰੀ ਸ਼੍ਰੇਣੀ ਦੇ ਬੱਚਿਆ ਵਲੋਂ ਚੱਕਦੇ ਇੰਡਿਆ ਆਦਿ ਦੇਸ਼ ਭਗਤੀ ਦੇ ਗੀਤਾਂ ਤੇ ਪ੍ਰੋਗਰਾਮ ਪੇਸ਼ ਕਰਕੇ ਅਪਣੇ ਅਜ਼ਾਦੀ ਦੇ ਜਜ਼ਬੇ ਨੂੰ ਪੇਸ਼ ਕੀਤਾ।ਦਸਵੀ ਸ਼੍ਰੇਣੀ ਦੀ ਵਿਦਿਆਰਥਣ ਨੂਰਦੀਪ ਕੋਰ ਅਤੇ ਅੱਠਵੀਂ ਸ਼੍ਰੇਣੀ ਦੀ ਵਿਦਿਆਰਥਣ ਲਕਸ਼ਿਆ ਨੇ ਸਟੇਜ਼ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ।ਅੰਤ ‘ਚ ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਸਮੂਹ ਅਧਿਆਪਕਾ ਵਲੋਂ ਬੱਚਿਆਂ ਦੁਆਰਾ ਅਜ਼ਾਦੀ ਦਿਵਸ ਮੌਕੇ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਇਸ ਮੌਕੇ ਸਮੂਹ ਸਕੂਲ ਸਟਾਫ ਮਜ਼ੂਦ ਸੀ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …