ਸੰਗਰੂਰ, 16 ਅਗਸਤ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗ੍ਰੇਟਰ ਵਲੋਂ ਧਰਮਅਰਥ ਲੰਗਰ ਪਟਿਆਲਾ ਗੇਟ ਸੰਗਰੂਰ ਵਿਖੇ “ਰੀਲੀਫ ਦਾ ਹੰਗਰ” ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ।ਇਹ ਪ੍ਰੋਜੈਕਟ ਲਾਇਨ ਰਾਜ ਕੁਮਾਰ ਗੋਇਲ ਵਲੋਂ ਸਪਾਂਸਰ ਕੀਤਾ ਗਿਆ ਸੀ।ਲਗਭਗ 87 ਲੋੜਵੰਦ ਲੋਕਾਂ ਨੂੰ ਖਾਣਾ ਪਰੋਸਿਆ ਗਿਆ।ਲੰਗਰ ਦੀ ਮੈਨੇਜਮੈਂਟ ਕਮੇਟੀ ਮੈਂਬਰ ਚਾਦ ਮਘਾਨ ਨੇ ਅਜਿਹਾ ਪ੍ਰੋਜੈਕਟ ਕਰਵਾਉਣ ਲਈ ਲਾਇਨ ਕਲੱਬ ਸੰਗਰੂਰ ਗ੍ਰੇਟਰ ਦਾ ਧੰਨਵਾਦ ਕੀਤਾ।ਲੋੜਵੰਦ ਲੋਕਾਂ ਨੂੰ ਖਾਣਾ ਪਰੋਸਣ ਵਾਲਿਆਂ ਵਿੱਚ ਪ੍ਰੋਜੈਕਟ ਚੇਅਰਮੈਨ ਲਾਇਨ ਮੈਂਬਰ ਅਸ਼ੋਕ ਕੁਮਾਰ ਗੋਇਲ, ਪ੍ਰਧਾਨ ਸੁਖਮਿੰਦਰ ਸਿੰਘ ਭੱਠਲ ਅਤੇ ਲਾਇਨਡ ਰੀਨਾ ਗੋਇਲ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …