ਸੰਗਰੂਰ, 21 ਅਗਸਤ (ਜਗਸੀਰ ਲੌਂਗੋਵਾਲ)- ਸਥਾਨਕ ਮਾਇਆ ਗਾਰਡਨ ਵਿਖੇ ਤੀਜ਼ ਫੈਸਟੀਵਲ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਿਥੇ ਮਾਲਪੁੜਿਆਂ ਦਾ ਆਨੰਦ ਮਾਣਿਆ, ਉਥੇ ਉਨ੍ਹਾਂ ਦੀ ਪਤਨੀ ਸਬੀਨਾ ਅਰੋੜਾ ਔਰਤਾਂ ਨਾਲ ਗਿੱਧਾ ਪਾਉਂਦੀ ਨਜ਼ਰ ਆਈ।ਸੁਨਾਮ ਤੋਂ ਪੰਜਾਬੀ ਸੱਭਿਆਚਾਰ ਦਾ ਇਹ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਫੈਸਟੀਵਲ ਆਰਗਾਨਾਇਜਿੰਗ ਕਮੇਟੀ ਮਾਇਆ ਗਾਰਡਨ ਵਲੋਂ ਆਯੋਜਿਤ ਤੀਜ਼ ਫੈਸਟੀਵਲ ਦੇ ਸ਼ਾਨਦਾਰ ਆਯੋਜਨ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਆਪਣੇ ਪਰਿਵਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸ਼ਾਮਲ ਹੋਏ।ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਸਬੀਨਾ ਅਰੋੜਾ ਨੇ ਇਸ ਪ੍ਰੋਗਰਾਮ ਨੂੰ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਅਹਿਮ ਦੱਸਿਆ ਅਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ।ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਡੀ.ਐੱਸ.ਪੀ ਸੁਨਾਮ ਭਰਪੂਰ ਸਿੰਘ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਪੇਸ਼ਕਾਰੀ ਨੇ ਪ੍ਰੋਗਰਾਮ ਦਾ ਮਾਣ ਵਧਾਇਆ ਹੈ।ਅਗਲੀ ਵਾਰ ਪ੍ਰੋਗਰਾਮ ਨੂੰ ਇੱਕ ਵੱਡੇ ਪੱਧਰ `ਤੇ ਕੀਤਾ ਜਾਣਾ ਚਾਹੀਦਾ ਹੈ।ਇਸ ਤੀਜ ਮਹਾਂਉਤਸਵ ਦੀ ਵਿਸ਼ੇਸ਼ਤਾ ਸੁਮਨ ਜੈਨ, ਅਨੀਤਾ ਗਰਗ, ਰੀਟਾ ਜਿੰਦਲ, ਮਾਧਵੀ ਸਿੰਗਲਾ, ਅਮਿਤਾ ਜਿੰਦਲ, ਯੋਗਿਤਾ ਕਾਂਸਲ, ਸੁਮੇਧਾ ਗਰਗ, ਰੀਤਿਕਾ ਬਾਂਸਲ, ਨਿਰਮਲਾ ਦੇਵੀ, ਅੰਜ਼ੂ ਕਾਂਸਲ, ਪ੍ਰੇਮ ਲਤਾ ਜੈਨ, ਰਿਚਾ ਗਰਗ, ਕਵਿਤਾ ਭਾਰਦਵਾਜ, ਕੋਮਲ ਖਿਪਲਾ, ਲਿਪਸੀ ਜਿੰਦਲ, ਰੀਟਾ ਅਮਰ ਬਿਊਟੀ, ਰਿੰਪੀ ਗੋਇਲ, ਸ਼ਿਵਾਨੀ, ਰੇਣੁਕਾ, ਸ਼ਰੂਤੀ ਗੋਇਲ, ਸੰਤੋਸ਼ ਜ਼ਿੰਦਲ ਅਤੇ ਸਿਮਰਨ ਕਾਂਸਲ ਦੀ ਅਗਵਾਈ ਹੇਠ ਹੋਇਆ ਤੀਜ ਫੈਸਟੀਵਲ ਖਿਤਾਬੀ ਮੁਕਾਬਲਾ ਰਿਹਾ।ਜਿਸ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ ਘਰੇਲੂ ਔਰਤਾਂ ਨੇ ਵੱਖਰੇ ਤੌਰ `ਤੇ ਭਾਗ ਲਿਆ।ਪਰਤੀਕਸ਼ਾ ਸ਼ਰਮਾ ਮਿਸ ਤੀਜ਼, ਜੈਸਮੀਨ ਭਾਰਦਵਾਜ ਮਿਸ ਮਾਇਆ ਗਾਰਡਨ, ਦ੍ਰਿਸ਼ਟੀ ਬਾਂਸਲ ਮਿਸ ਪਰਫੈਕਟ, ਸੋਨੂੰ ਗੋਇਲ ਮਿਸਜ਼ ਤੀਜ਼, ਕ੍ਰਿਤਿਕਾ ਸ਼੍ਰੀਮਤੀ ਮਾਇਆ ਗਾਰਡਨ ਅਤੇ ਸਨੇਹ ਸਿੰਗਲਾ ਨੂੰ ਮਿਸਿਜ਼ ਪਰਫੈਕਟ ਚੁਣਿਆ ਗਿਆ।ਮਿਸ ਪਰੀ ਨੂੰ ਓਵਰਆਲ ਮਿਸ ਕਿਊਟ ਐਵਾਰਡ ਲਈ ਚੁਣਿਆ ਗਿਆ।
ਇਸ ਮੌਕੇ ਐਡਵੋਕੇਟ ਰਾਕੇਸ਼ ਜ਼ਿੰਦਲ, ਮਦਨ ਕਾਂਸਲ, ਪ੍ਰਭਾਤ ਜਿੰਦਲ, ਪਰਵੀਨ ਜੈਨ, ਮਹੇਸ਼ ਸਿੰਗਲਾ, ਯਸ਼ਪਾਲ ਗਰਗ, ਰਾਕੇਸ਼ ਜਿੰਦਲ ਵਿਸ਼ਾਲ, ਪੰਡਿਤ ਰਾਮ ਜੁਆਰੀ, ਐਡਵੋਕੇਟ ਅਵਿਨਾਸ਼ ਸਿੰਗਲਾ, ਅਮਰਨਾਥ ਸਿੰਗਲਾ, ਜਗਦੀਪ ਭਾਰਦਵਾਜ, ਕ੍ਰਿਸ਼ਨ ਸੰਦੋਹਾ, ਡਾ: ਅਮਨਦੀਪ ਸ਼ਾਸਤਰੀ, ਡਾ. ਅਮਰਨਾਥ ਜਖੇਪਲ, ਕਮਲਦੀਪ ਚੀਨਾ, ਰਾਜੀਵ ਸਿੰਗਲਾ, ਡਾ: ਹਰਦੀਪ ਬਾਬਾ, ਸੁਮੇਰ ਗਰਗ, ਜਗਦੀਸ਼ ਗੋਇਲ, ਰਜਿੰਦਰ ਕਾਕਾ, ਤਰੁਣ ਅਦਲਖਾ, ਸਾਹਿਲ ਕਾਂਸਲ, ਐਡਵੋਕੇਟ ਅਮਿਤ ਬਾਂਸਲ, ਵਿਪਿਨ ਗੋਇਲ, ਭੂਸ਼ਣ ਕਾਂਸਲ, ਮਨਿੰਦਰ ਬਾਂਸਲ, ਐਡਵੋਕੇਟ ਪੁਰਸ਼ੋਤਮ ਬਾਂਸਲ, ਸੀ.ਏ ਰੋਹਿਤ ਕੁਮਾਰ, ਆਰ.ਐਨ ਕਾਂਸਲ ਆਦਿ ਹਾਜ਼ਰ ਸਨ।ਦੇਰ ਰਾਤ ਤੱਕ ਚੱਲੇ ਇਸ ਰੰਗਾਰੰਗ ਮੇਲੇ ਦਾ ਔਰਤਾਂ ਤੇ ਬੱਚਿਆਂ ਨੇ ਆਨੰਦ ਮਾਣਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …