ਹਰਿਆਣੇ ਦੇ ਮਾਨਯੋਗ ਰਾਜਪਾਲ ਨੇ ਕਿਤਾਬ ਦਾ ਕੀਤਾ ਵਿਮੋਚਨ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪ੍ਰਚੀਨ ਕਾਲ ਤੋਂ ਭਾਰਤ ਵਿਚ ਕਈ ਉਚ ਕੋਟੀ ਦੇ ਵਿਦਵਾਨਾਂ ਨੇ ਰਾਮ ਕਥਾ ਨੂੰ ਆਧਾਰ ਬਣਾ ਕੇ ਸਾਹਿਤ
ਲੇਖਣ ਕੀਤਾ ਹੈ।ਇਸ ਰਾਮ ਕਥਾ ਦਾ ਆਧਾਰ ਆਦਿ ਕਵੀ ਮਹਾਂਰਿਸ਼ੀ ਵਾਲਮੀਕ ਜੀ ਦੁਆਰਾ ਲਿਖੀ ਗਈ ਰਮਾਇਣ ਹੈ।ਸੱਤ ਕਾਂਡ ਵਿੱਚ ਸੰਸਕ੍ਰਿਤ ਭਾਸ਼ਾ ਦਾ ਪ੍ਰਯੋਗ ਕਰਦਿਆਂ ਲਿਖੀ ਗਈ ਇਸ ਰਮਾਇਣ ਵਿਚ ਵਰਨਿਤ ਕਦਰਾਂ ਕੀਮਤਾਂ ਨੂੰ ਆਮ ਜਨਮਾਨਸ ਤੱਕ ਪਹੁੰਚਾਉਣ ਲਈ ਸੰਸਕ੍ਰਿਤ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਹਾਇਕ ਪ੍ਰਫੈਸਰ ਵਿਸ਼ਾਲ ਭਾਰਦਵਾਜ ਸੰਸਕ੍ਰਿਤ ਵਿਭਾਗ ਨੇ ਹਿੰਦੀ ਭਾਸ਼ਾ ਵਿੱਚ ਵਾਲਮੀਕੀ ਰਮਾਇਣ ਨੂੰ ਇੱਕ ਕਿਤਾਬ ਦੇ ਰੂਪ ਵਿਚ ਸੰਖੇਪ ਰੂਪ ਦਿੱਤਾ ਹੈ।ਇਸ ਦਾ ਵਿਮੋਚਨ ਹਰਿਆਣਾ ਦੇ ਰਾਜਪਾਲ ਵਲੋਂ ਰਾਜਭਵਨ ਚੰਡੀਗੜ੍ਹ ਵਿਖੇ ਇਸ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਕੀਤਾ ਗਿਆ।ਇਸ ਕਿਤਾਬ ਦਾ ਅੰਗਰੇਜ਼ੀ, ਪੰਜਾਬੀ, ਛੱਤੀਸਗੜ੍ਹੀ, ਡੋਗਰੀ, ਜਰਮਨ, ਫਰੈਚ ਆਦਿ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਵਾਇਆ ਜਾ ਰਿਹਾ ਹੈ।ਇਸ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਡਾ. ਮੋਹਨ ਕੁਮਾਰ, ਸਾਬਕਾ ਮੁਖੀ ਅਤੇ ਐਸੋਸੀਏਟ ਪ੍ਰਫੈਸਰ, ਵਿਦੇਸ਼ੀ ਭਾਸ਼ਾਵਾਂ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੁਆਰਾ ਕੀਤਾ ਗਿਆ ਹੈ।ਇਸ ਦਾ ਵਿਮੋਚਨ ਵੀ ਹਰਿਆਣਾ ਦੇ ਰਾਜਪਾਲ ਵਲੋਂ ਰਾਜਭਵਨ ਚੰਡੀਗੜ੍ਹ ਵਿਖੇ ਕੀਤਾ ਗਿਆ।ਮਹਾਂਰਿਸ਼ੀ ਵਾਲਮੀਕੀ ਦੁਆਰਾ ਲਿਖੀ ਰਮਾਇਣ ਦੀ ਸਟੀਕ ਜਾਣਕਾਰੀ ਹਾਸਲ ਕਰਨ ਲਈ ਇਹ ਪੁਸਤਕ ਬਹੁਤ ਲਾਹੇਵੰਦ ਸਿੱਧ ਹੋਵੇਗੀ।ਇਸ ਪੁਸਤਕ ਦਾ ਪ੍ਰਕਾਸ਼ਨ ਰਮਾਇਣ ਪ੍ਰਸਾਰ ਪਰੀਸ਼ੋਧ ਪ੍ਰਤੀਸ਼ਠਾਨ ਅੰਬਾਲਾ ਵਲੋਂ ਕਰਵਾਇਆ ਗਿਆ।
Punjab Post Daily Online Newspaper & Print Media