ਸੰਗਰੂਰ, 8 ਸਤੰਬਰ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਲੌਂਗੋਵਾਲ ਦੇ ਖਿਡਾਰੀਆਂ ਨੇ ਪੰਜਾਬ ਜ਼ੋਨ ਖੇਡ ਮੇਲੇ ਵਿੱਚ ਅੰਡਰ 17 ਰੱਸਾਕਸੀ ਬਲਾਕ ਪੱਧਰੀ ਖੇਡਾਂ ਵਿੱਚ ਜੇਤੂ ਟੀਮ ਅਤੇ ਅੰਡਰ 14 ਅਤੇ ਅੰਡਰ 17 ਕਬੱਡੀ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਜੇਤੂ ਅਤੇ ਅੰਡਰ 17 ਫੁੱਟਬਾਲ ਦੀਆਂ ਖਿਡਾਰਨਾਂ ਨੇ ਬਲਾਕ ਪੱਧਰੀ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।ਫੁੱਟਬਾਲ ਵਿੱਚ 7 ਖਿਡਾਰਨਾਂ ਦੀ ਜਿਲ੍ਹੇ ਵਿੱਚ ਸਲੈਕਸ਼ਨ ਅਤੇ ਦੋ ਲੜਕਿਆਂ ਦੀ ਜਿਲ੍ਹੇ ਲਈ ਚੋਣ ਹੋਈ।ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਵਿੰਦਰ ਕੌਰ ਸਕੂਲ ਦੇ ਸਟਾਫ ਨੂੰ ਵਧਾਈ ਦਿੱਤੀ।ਇਹਨਾਂ ਵਿਦਿਆਰਥਣਾਂ ਨੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਸਕੂਲ ਦੇ ਮੈਨੇਜਮੈਂਟ ਮੈਂਬਰ ਕੁਲਦੀਪ ਸਿੰਘ ਮੰਡੇਰ ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਖਿਡਾਰੀਆਂ ਦੀ ਪ੍ਰਸੰਸਾ ਕੀਤੀ ਅਤੇ ਸਟਾਫ ਨੂੰ ਵਧਾਈ ਦਿੱਤੀ।
ਸਕੂਲ਼ ਦੇ ਡੀ.ਪੀ.ਈ ਅਧਿਆਪਕ ਸਰਦਾਰ ਗੁਰਪ੍ਰੀਤ ਸਿੰਘ ਮੈਡਮ ਸੁਨੀਤਾ ਸ਼ਰਮਾ ਸਰਦਾਰ ਲਖਮੀਰ ਸਿੰਘ ਅਤੇ ਪਰਮਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਬਤ-2025 ਪ੍ਰਦਰਸ਼ਨੀ ਸਫਲਤਾਪੂਰਵਕ ਸੰਪਨ
ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਹੁਨਰ ਦਾ ਜਸ਼ਨ, ਡੀਨ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 27 …