ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਵਿਭਾਗੀ ਤੈਰਾਕੀ ਟੂਰਨਾਮੈਂਟ (ਲੜਕੀਆਂ ਅਤੇ ਲੜਕੇ) ਦਾ ਆਯੋਜਨ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਇਆ ਗਿਆ।ਇਹ ਟੂਰਨਾਮੈਂਟ ਯੂਨੀਵਰਸਿਟੀ ਦੇ ਕੈਂਪਸ ਸਪੋਰਟਸ: ਡੀਨ ਸਟੂਡੈਂਟਸ ਵੈਲਫੇਅਰ ਵੱਲੋਂ ਭਾਰਤ ਸਰਕਾਰ ਦੇ ਫਿਟ ਇੰਡੀਆ ਪ੍ਰੋਗਰਾਮ ਤਹਿਤ ਕਰਵਾਇਆ ਗਿਆ।ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਦਿਆਰਥੀ ਭਲਾਈ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਟਰਾਫੀਆਂ ਦਿੱਤੀਆਂ।
ਕੈਂਪਸ ਸਪੋਰਟਸ ਦੇ ਯੁਵਕ ਭਲਾਈ ਅਤੇ ਅਧਿਆਪਕ ਇੰਚਾਰਜ਼ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ 50 ਮੀਟਰ ਫਰੀ ਸਟਾਈਲ ਪੁਰਸ਼ ਵਰਗ ਵਿੱਚ ਕੰਪਿਊਟਰ ਸਾਇੰਸ ਦੇ ਰੋਹਨ ਨੇ ਪਹਿਲਾ, ਹਿਊਮਨ ਜੈਨਟਿਕਸ ਦੇ ਸੰਕਲਪ ਨੇ ਦੂਜਾ ਅਤੇ ਯੂ.ਬੀ.ਐਸ ਦੇ ਕਰਨਬੀਰ ਮਹਿਤਾ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ 50 ਮੀਟਰ ਫ੍ਰੀ ਸਟਾਈਲ ਮਹਿਲਾ ਵਰਗ ਵਿੱਚ ਹਿਊਮਨ ਜੈਨਟਿਕਸ ਦੀ ਦ੍ਰਿਸ਼ ਮਹਿੰਦਰੂ ਪਹਿਲੇ; ਅੰਗਰੇਜ਼ੀ ਦੀ ਯੁਕਤਾ-ਦੂਜੇ ਅਤੇ ਯੂ.ਬੀ.ਐਸ ਦੀ ਰੁਦਰਾਕਸ਼ੀ ਸ਼ਰਮਾ ਤੀਜੇ ਸਥਾਨ `ਤੇ ਰਹੀਆਂ।100 ਮੀਟਰ ਫਰੀ ਸਟਾਈਲ ਪੁਰਸ਼ ਮੁਕਾਬਲਿਆਂ ਵਿੱਚ ਮਿਆਸ ਆਕਰਸ਼ਕ ਬਹਿਲ ਨੇ ਪਹਿਲਾ, ਲਾਅ ਦੇ ਅਗਮ ਮਹਾਜਨ ਨੇ ਦੂਜਾ ਅਤੇ ਹਿਊਮਨ ਜੈਨਟਿਕਸ ਦੇ ਸੰਕਲਪ ਨੇ ਤੀਜਾ ਸਥਾਨ ਹਾਸਲ ਕੀਤਾ।100 ਮੀਟਰ ਫ੍ਰੀ ਸਟਾਈਲ ਵੂਮੈਨ ਹਿਊਮਨ ਜੈਨਟਿਕਸ ਦੀ ਦ੍ਰਿਸ਼ਟੀ ਮਹਿੰਦਰੂ ਨੇ ਪਹਿਲਾ, ਯੂ.ਬੀ.ਐਸ ਦੀ ਰੁਦਰਾਕਸ਼ੀ ਖੰਨਾ ਨੇ ਦੂਜਾ ਅਤੇ ਲਾਅ ਦੀ ਪਵਨੀਤ ਕੌਰ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 200 ਮੀਟਰ ਫ੍ਰੀ ਸਟਾਈਲ ਪੁਰਸ਼ ਮੁਕਾਬਲਿਆਂ ਵਿੱਚ ਹਿਊਮਨ ਜੈਨਟਿਕਸ ਦੇ ਸੰਕਲਪ ਨੇ ਪਹਿਲਾ, ਲਾਅ ਦੇ ਅਗਮ ਮਹਾਜਨ ਨੇ ਦੂਜਾ ਅਤੇ ਯੂ.ਬੀ.ਐਸ ਦੇ ਕਰਨਬੀਰ ਮਹਿਤਾ-ਤੀਜਾ ਸਥਾਨ ਹਾਸਲ ਕੀਤਾ।50 ਮੀਟਰ ਬੈਕ ਸਟ੍ਰੋਕ ਪੁਰਸ਼ ਮੁਕਾਬਲਿਆਂ ਵਿਚ ਹਿਊਮਨ ਜੈਨਟਿਕਸ ਦੇ ਸੰਕਲਪ ਨੇ ਪਹਿਲਾ, ਕੰਪਿਊਟਰ ਇੰਜੀ. ਦੇ ਜੈ ਸ਼ਰਮਾ ਨੇ ਦੂਜਾ ਅਤੇ ਯੂ.ਬੀ.ਐਸ ਦੇ ਕਰਨਬੀਰ ਮਹਿਤਾ ਨੇ ਤੀਜਾ ਸਥਾਨ ਹਾਸਲ ਕੀਤਾ। 50 ਮੀਟਰ ਬੈਕ ਸਟ੍ਰੋਕ ਲੜਕੀਆਂ ਵਿੱਚ ਹਿਊਮਨ ਜੈਨੇਟਿਕਸ ਦੀ ਦ੍ਰਿਸ਼ ਮਹਿੰਦਰੂ ਨੇ ਪਹਿਲਾ ਅੰਗਰੇਜ਼ੀ ਦੀ ਯੁਕਤਾ ਨੇ ਦੂਜਾ ਅਤੇ ਯੂ.ਬੀ.ਐਸ ਦੀ ਰੁਦਰਾਕਸ਼ੀ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।100 ਮੀਟਰ ਬੈਕ ਸਟ੍ਰੋਕ ਪੁਰਸ਼ਾਂ ਵਿੱਚ ਹਿਊਮਨ ਜੈਨਟਿਕਸ ਦੇ ਸੰਕਲਪ ਨੇ ਪਹਿਲਾ, ਕੰਪਿਊਟਰ ਇੰਜੀ. ਦੇ ਜੈ ਸ਼ਰਮਾ ਨੇ ਦੂਜਾ ਅਤੇ 50 ਮੀਟਰ ਬਰੈਸਟ ਸਟਰੋਕ ਪੁਰਸ਼ਾਂ ਵਿੱਚ ਹਿਊਮਨ ਜੈਨਟਿਕਸ ਦੇ ਸੰਕਲਪ ਨੇ ਪਹਿਲਾ, ਮਿਆਸ ਦੇ ਆਕਰਸ਼ਕ ਬਹਿਲ ਨੇ ਦੂਜਾ ਅਤੇ ਯੂ.ਬੀ.ਐਸ ਦੇ ਕਰਨਬੀਰ ਮਹਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਉਨਾਂ ਦੱਸਿਆ ਕਿ 50 ਮੀਟਰ ਬ੍ਰੈਸਟ ਸਟ੍ਰੋਕ ਲੜਕੀਆਂ ਵਿੱਚ ਹਿਊਮਨ ਜੈਨਟਿਕਸ ਦੀ ਦ੍ਰਿਸ਼ਟੀ ਨੇ ਪਹਿਲਾ, ਅੰਗਰੇਜ਼ੀ ਦੀ ਯੁਕਤਾ ਨੇ ਦੂਜਾ ਅਤੇ ਯੂ.ਬੀ.ਐਸ ਦੀ ਰੁਦਰਾਕਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ।ਵਰਗ 100 ਮੀਟਰ ਬ੍ਰੈਸਟ ਸਟਰੋਕ ਪੁਰਸ਼ਾਂ ਵਿੱਚ ਹਿਊਮਨ ਜੈਨਟਿਕਸ ਦੇ ਸੰਕਲਪ ਨੇ ਪਹਿਲਾ, ਯੂ.ਆਈ.ਟੀ ਦੇ ਸ਼ੌਰਿਆ ਖੋਸਲਾ ਨੇ ਦੂਜਾ ਅਤੇ ਯੂ.ਬੀ.ਐਸ ਦੇ ਕਰਨਬੀਰ ਮਹਿਤਾ ਨੇ ਤੀਜਾ ਸਥਾਨ ਹਾਸਲ ਕੀਤਾ।100 ਮੀਟਰ ਬ੍ਰੈਸਟ ਸਟ੍ਰੋਕ ਲ਼ੜਕੀਆਂ ਵਿੱਚ ਹਿਊਮਨ ਜੈਨਟਿਕਸ ਦੀ ਦ੍ਰਿਸ਼ਟੀ ਮਹਿੰਦਰੂ ਪਹਿਲੇ ਅਤੇ ਯੂ.ਬੀ.ਐਸ ਦੀ ਰੁਦਰਾਕਸ਼ੀ ਖੰਨਾ ਦੂਜੇ ਸਥਾਨ `ਤੇ ਰਹੀ।
Check Also
ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ
ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …