ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਡਾ. ਰਾਕੇਸ਼ ਕੁਮਾਰ ਨੂੰ
ਆਈ.ਸੀ.ਐਸ.ਐਸ.ਆਰ ਨਵੀਂ ਦਿੱਲੀ ਵਲੋਂ ‘ਸ਼ਾਰਟ ਟਰਮ ਇੰਮਪੀਰੀਕਲ ਰਿਸਰਚ 2023-24’ ਤਹਿਤ ਇਕ ਖੋਜ਼ ਪ੍ਰੋਜੈਕਟ ਨਾਲ ਸਨਮਾਨਿਤ ਕੀਤਾ ਗਿਆ।ਜਿਸ ਤਹਿਤ ਉਨ੍ਹਾਂ ਨੇ 6 ਲੱਖ ਰੁਪਏ ਦੀ ਵਿਸ਼ੇਸ਼ ਪ੍ਰੋਜੈਕਟ ਗਰਾਂਟ ਪ੍ਰਾਪਤ ਕੀਤੀ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਡਾ. ਰਾਕੇਸ਼ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਕਰੜੀ ਜਦੋਂਜਹਿਦ ਉਪਰੰਤ ਕਾਲਜ ਨੂੰ ਇਹ ਗਰਾਂਟ ਹਾਸਲ ਹੋਈ ਹੈ।ਉਨ੍ਹਾਂ ਨੇ ਡਾ. ਰਾਕੇਸ਼ ਕੁਮਾਰ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਪਰੋਕਤ ਖੋਜ਼ ਪ੍ਰੋਜੈਕਟ ਅਜੋਕੇ ਯੁੱਗ ’ਚ ਪੂਰਨ ਤੌਰ ’ਤੇ ਸਾਰਥਿਕ ਹੈ।ਉਨ੍ਹਾਂ ਕਿਹਾ ਕਿ ਡਾ. ਰਾਕੇਸ਼ ਉਕਤ ਪ੍ਰੋਜੈਕਟ ਤਹਿਤ ‘ਪੰਜਾਬ ਦੇ ਸਰਹੱਦੀ ਖੇਤਰ ’ਚ ਅੰਡਰਪ੍ਰੀਵਿਲੇਜਡ ਸੋਸਾਇਟੀ ਸਬੰਧੀ ਡੇਟਾ ਸੁਰੱਖਿਆ ਅਤੇ ਗੋਪਨੀਯਤਾ ਦੀ ਉਲੰਘਣਾ ’ਤੇ ਅਧਾਰਿਤ ਇਕ ਅਨੁਭਵੀ ਅਧਿਐਨ’ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media