Sunday, October 6, 2024

ਕੁਦਰਤੀ ਆਫਤ ਜਾਂ ਘਟਨਾ ਦੋਰਾਨ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵਰਕਸ਼ਾਪ

ਨਿਰੋਗ ਰਹਿਣ ਲਈ ਰੋਜ਼ਾਨਾ ਜਿੰਦਗੀ ‘ਚ ਕਸਰਤ ਤੇ ਚੰਗੀ ਖੁਰਾਕ ਜਰੂਰੀ – ਡਾ. ਪੁਨੀਤ ਗਿੱਲ

ਪਠਾਨਕੋਟ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਜਾਂ ਕਿਸੇ ਦੁਰਘਟਨਾ ਜਾਂ ਘਟਨਾ ਦੇ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੇਣ ਲਈ ਇੱਕ ਵਿਸ਼ੇਸ਼ ਵਰਕਸ਼ਾਪ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਕੀਤੀ ਗਈ।ਸ੍ਰੀਮਤੀ ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸ਼ਨਰ ਜਰਨਲ, ਜਿਓਤਸਨਾ ਸਿੰਘ (ਪੀ.ਸੀ.ਐਸ), ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਡਿਪਟੀ ਕਮਿਸ਼ਨਰ ਦਫਤਰ ਦਾ ਸਾਰਾ ਸਟਾਫ ਇਸ ਸਮੇਂ ਹਾਜ਼ਰ ਸੀ।
ਸਿਵਲ ਹਸਪਤਾਲ ਤੋਂ ਪਹੁੰਚੀ ਵਿਸ਼ੇਸ਼ ਟੀਮ ਵਿੱਚ ਡਾ. ਪੁਨੀਤ ਗਿੱਲ ਮੈਡੀਕਲ ਅਫਸਰ, ਡਾ. ਅਮਨਦੀਪ ਸਿੰਘ, ਫਾਰਮਾਸਿਸਟ ਰਮਨ ਕੁਮਾਰ, ਦਵਿੰਦਰ, ਗੁਰਦੀਪ ਆਦਿ ਹਾਜ਼ਰ ਹੋਏ।
ਵਰਕਸ਼ਾਪ ਦੋਰਾਨ ਡਾ. ਪੁਨੀਤ ਗਿੱਲ ਮੈਡੀਕਲ ਅਫਸਰ ਨੇ ਦੱਸਿਆ ਕਿ ਕਿਸੇ ਨਾ ਕਿਸੇ ਰੁਪ ਵਿੱਚ ਸਾਨੂੰ ਕਿਸੇ ਨਾ ਕਿਸੇ ਆਫਤ, ਅਣਸੁਖਾਵੀ ਘਟਨਾ ਜਾਂ ਕਿਸੇ ਦੁਰਘਟਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਸਮੇਂ ਸਾਨੂੰ ਪੂਰੀ ਤਰ੍ਹਾਂ ਨਾਲ ਸੂਚੇਤ ਰਹਿਣਾ ਚਾਹੀਦਾ ਹੈ।ਅਗਰ ਸਾਨੂੰ ਮੁੱਢਲੀ ਸਹਾਇਤਾ ਦੇਣ ਦੀ ਥੋੜੀ ਵੀ ਜਾਣਕਾਰੀ ਹੋਵੇ ਤਾਂ ਅਸੀ ਦੁਰਘਟਨਾ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਦੀ ਜਾਨ ਬਚਾ ਸਕਦੇ ਹਾਂ।
ਉਨ੍ਹਾਂ ਦੱਸਿਆ ਕਿ ਅਕਸਰ ਦੇਖਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੜਕ ਦੁਰਘਟਨਾ ਦੋਰਾਨ ਅਸੀਂ ਸ਼ਿਕਾਰ ਹੋਏ ਲੋਕਾਂ ਨੂੰ ਬਿਨ੍ਹਾ ਕਿਸੇ ਸਾਵਧਾਨੀ ਦੇ ਚੁੱਕਣਾ ਸ਼ੁਰੂ ਕਰ ਦਿੰਦੇ ਹਾਂ।ਅਜਿਹੇ ਸਮੇਂ ਸਭ ਤੋਂ ਪਹਿਲਾਂਾ ਆਪਣੇ ਆਪ ਨੂੰ ਸੁਰੱਖਿਅਤ ਕਰੋ, ਦੁਰਘਟਨਾ ਦਾ ਸ਼ਿਕਾਰ ਵਿਅਕਤੀ ਦੇ ਆਲੇ ਦੁਆਲੇ ਭੀੜ ਇਕੱਠੀ ਨਾ ਹੋਣ ਦਿਓ, ਅਗਰ ਦੁਰਘਟਨਾ ਦਾ ਸ਼ਿਕਾਰ ਵਿਅਕਤੀ ਦੇ ਕਿਸੇ ਅੰਗ ‘ਤੇ ਲਹੂ ਜਿਆਦਾ ਨਿਕਲ ਰਿਹਾ ਹੈ ਅਤੇ ਆਪ ਨੂੰ ਲੱਗਦਾ ਹੈ ਕਿ ਹੱਡੀ ਟੁੱਟ ਗਈ ਹੈ ਤਾਂ ਕਿਸੇ ਵੀ ਸਿੱਧੇ ਫੱੱਟੇ ਜਾਂ ਕਿਸੇ ਹੋਰ ਸਿੱਧੀ ਚੀਜ਼ ਨਾਲ ਉਸ ਅੰਗ ਨੂੰ ਬੰਨਿਆ ਜਾ ਸਕਦਾ ਹੈ। ਅਗਰ ਕਿਸੇ ਨੂੰ ਸਾਹ ਲੈਣ ‘ਚ ਸਮੱਸਿਆ ਆ ਰਹੀ ਹੈ ਤਾਂ ਵਿਅਕਤੀ ਦੇ ਕੱਪੜੇ ਉਤਾਰ ਕੇ ਚੈਕ ਕਰੋ ਕਿ ਛਾਤੀ ਜਾਂ ਪਿੱਠ ‘ਤੇ ਕਿਸੇ ਤਰ੍ਹਾਂ ਦਾ ਕੋਈ ਸੁਰਾਖ ਤਾਂ ਨਹੀਂ ਹੋਇਆ, ਅਗਰ ਅਜਿਹਾ ਹੋਇਆ ਹੈ ਤਾਂ ਅਪਣੇ ਵਾਹਨ ਵਿਚੋਂ ਬੈਂਡਏਜ ਕੱਢੋ ਅਤੇ ਉਸ ਜਖਮੀ ਸਥਾਨ ਨੂੰ ਕਵਰ ਕਰਦਿਆਂ ਕੱਸ ਕੇ ਲਗਾ ਦਿਓ।ਇਸ ਨਾਲ ਵਿਅਕਤੀ ਦਾ ਸਾਹ ਸੋਖਾ ਹੋ ਜਾਵੇਗਾ ਅਤੇ ਉਸ ਦੇ ਬਚਾਓ ਦੀ ਸਮਰੱਥਾ ਵਧ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਮੁੱਢਲੀ ਸਹਾਇਤਾਂ ਅਗਰ ਆਪ ਦੇ ਸਕਦੇ ਹੋ ਤਾਂ ਤਦ ਤੱਕ ਮੁੱਢਲੀ ਸਹਾਇਤਾ ਦਿੰਦੇ ਰਹੋ ਜਦੋਂ ਤੱਕ ਐਂਬੂਲੈਂਸ ਨਹੀਂ ਆ ਜਾਂਦੀੇ।
ਡਾ. ਪੁਨੀਤ ਗਿਲ ਵਲੋਂ ਸੱਪ ਦੇ ਕੱਟਣ, ਕਿਸੇ ਵੀ ਜੰਗਲੀ ਜਾਨਵਰ ਦੇ ਕੱਟਣ, ਅੱਗ ਲੱਗਣ, ਡੇਂਗੂ ਆਦਿ ਦੇ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਵੀ ਰੋਸ਼ਨੀ ਪਾਈ।ਉਨ੍ਹਾਂ ਕਿਹਾ ਕਿ ਸਾਨੂੰ ਪ੍ਰਤੀਬੰਧਿਤ ਦਵਾਈਆਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਅਤੇ ਅਪਣੀ ਜਿੰਦਗੀ ਵਿੱਚ ਰੋਜਾਨਾ ਸਵੇਰ ਦੀ ਸੈਰ ਅਤੇ ਚੰਗੀ ਖੁਰਾਕ ਨੂੰ ਸ਼ਾਮਲ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਆਦਾ ਬਿਨ੍ਹਾਂ ਕਿਸੇ ਜਰੂਰਤ ਦੇ ਦਵਾਈਆਂ ਦਾ ਪ੍ਰਯੋਗ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ।ਅਗਰ ਕਿਸੇ ਤਰ੍ਹਾਂ ਦੀ ਸਰੀਰਿਕ ਸਮੱਸਿਆ ਹੈ ਤਾਂ ਬਿਨ੍ਹਾਂ ਸਮਾਂ ਗਵਾਇਆ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇੱਕ ਚੰਗੀ ਸਿਹਤ ਸਰੀਰਿਕ ਤੋਰ ਤੇ ਵਿਅਕਤੀ ਨੂੰ ਤਦ ਹੀ ਮਿਲਦੀ ਹੈ, ਅਗਰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਸਰਤ ਨੂੰ ਸ਼ਾਮਲ ਕੀਤਾ ਜਾਵੇ ਅਤੇ ਰੋਜ਼ਾਨਾ ਦੀ ਖੁਰਾਕ ਦਾ ਧਿਆਨ ਰੱਖਿਆ ਜਾਵੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …