Wednesday, August 6, 2025
Breaking News

ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਖੇਡਿਆ ਗਿਆ ਨਾਟਕ ‘ਅਰਮਾਨ‘

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) – ਲੀਗਲ ਸਰਵਿਸਿਸ ਅਥਾਰਟੀ ਅੰਮ੍ਰਿਤਸਰ ਵਲੋਂ ਸਿਵਲ ਜੱਜ ਰਛਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਜਪਾਲ ਸੁਲਤਾਨ ਫਿਲਮ ਪ੍ਰੋਡਕਸ਼ਨ ਵਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਜਿਲ੍ਹਾ ਸੁਪਰਡੈਂਟ ਅਨੁਰਾਗ ਕੁਮਾਰ ਅਜ਼ਾਦ ਦੀ ਅਗਵਾਈ ਵਿੱਚ ਕੈਦੀਆਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਨਾਟਕ ‘ਅਰਮਾਨ‘ ਖੇਡਿਆ ਗਿਆ।ਮੁੱਖ ਮਹਿਮਾਨ ਹਰਪ੍ਰੀਤ ਕੌਰ ਰੰਧਾਵਾ ਐਲ.ਡੀ ਡਿਸਟਿਕ ਸੈਸ਼ਨ ਜੱਜ ਕਮ ਚੇਅਰਮੈਨ ਡਿਸਟਿਕ ਲੀਗਲ ਸਰਵਿਸਜ਼ ਅਥਾਰਟੀ, ਮਨਜਿੰਦਰ ਸਿੰਘ ਸੈਸ਼ਨ ਜੱਜ ਕਮ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸਸ ਅਥਾਰਟੀ ਮੋਹਾਲੀ, ਸਮਰਿਤੀ ਧੀਰ ਸੈਸ਼ਨ ਜੱਜ ਕਮ ਅਡੀਸ਼ਨਲ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸਿਸ ਅਥਾਰਟੀ ਮੋਹਾਲੀ ਅਤੇ ਰਛਪਾਲ ਸਿੰਘ ਸਿਵਲ ਜੱਜ ਸੀਨੀਅਰ ਡਿਵੀਜ਼ਨ ਕਮ ਸੈਕਟਰੀ ਡਿਸਟ੍ਰਿਕ ਲੀਗਲ ਸਰਵਿਸ ਅੰਮ੍ਰਿਤਸਰ ਅਤੇ ਜੇਲ੍ਹ ਸੁਪਰਡੈਂਟ ਅੰਮ੍ਰਿਤਸਰ ਅਨੁਰਾਗ ਕੁਮਾਰ ਅਜ਼ਾਦ ਸਨ। ਡਾਇਰੈਕਟਰ ਅਮਨ ਭਾਰਦਵਾਜ਼ ਅਤੇ ਉਨ੍ਹਾਂ ਦੀ ਟੀਮ ਵਲੋਂ ਖੇਡਿਆ ਗਿਆ ਨਾਟਕ ‘ਅਰਮਾਨ‘ ‘ਚ ਵਿਖਾਇਆ ਗਿਆ ਕਿ ਨਸ਼ੇ ਚੰਗੇ ਭਲੇ ਘਰ ਨੂੰ ਤਬਾਹ ਕਰ ਦਿੰਦੇ ਹਨ।ਨਾਟਕ ਨੇ ਕੈਦੀਆਂ ਨੂੰ ਨਸ਼ਿਆਂ ਤੋਂ ਤੌਬਾ ਕਰਨ ਦਾ ਸੁਨੇਹਾ ਦਿੰਦਿਆ ਆਪਣੀ ਗਹਿਰੀ ਛਾਪ ਛੱਡੀ।
ਇਸ ਮੌਕੇ ਉਘੇ ਕਲਾਕਾਰ ਅਰਵਿੰਦਰ ਭੱਟੀ, ਸੈਮੁਲ ਜੋਤੀ ਐਸ.ਪੀ ਜੇਲ੍ਹ, ਨਵਦੀਪ ਰਾਜਾ ਡੀ.ਐਸ.ਪੀ ਜੇਲ੍ਹ, ਗੁਰਜੰਟ ਸਿੰਘ ਡੀ.ਐਸ.ਪੀ ਜੇਲ੍ਹ, ਰਜਿੰਦਰ ਪ੍ਰਸ਼ਾਦ ਅਸਿਸਟੈਂਟ ਕਮਾਂਡੈਂਟ ਸੀ.ਆਰ.ਪੀ.ਐਫ ਸਮਾਜ ਸੇਵਕ ਗੁਰਪ੍ਰੀਤ ਸਿੰਘ ਕਟਾਰੀਆ, ਮੋਹਨ ਸਿੰਘ ਠੇਕੇਦਾਰ, ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਸਵਿੰਦਰ ਸਿੰਘ ਗੋਰਾ, ਹਰਜੀਤ ਸਿਘੰ ਲਾਡੀ, ਬਲਜੀਤ ਸਿੰਘ ਐਡਵੋਕੇਟ, ਵਿਕਾਸ ਸ਼ਰਮਾ, ਮੁਨੀਸ਼ ਸ਼ਰਮਾ, ਰੌਸ਼ਨ ਲਾਲ, ਰਾਜਨ ਸ਼ਰਮਾ, ਡਾਇਰੈਕਟਰ ਅਮਨ ਭਾਰਦਵਾਜ਼ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …