Wednesday, June 10, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧੀ ਪ੍ਰਭਾਤਫੇਰੀਆਂ ਸ਼ੁਰੂ

PPN2312201404

ਬਠਿੰਡਾ,23 ਦਸੰਬਰ (ਅਵਤਾਰ ਸਿੰਘ ਕੈਂਥ) – ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੀ ਪ੍ਰਬੰਧਕ ਕਮੇਟੀ, ਸ਼ਹੀਦ ਭਾਈ ਮਤੀ ਦਾਸ ਨਗਰ ਵੱਲੋ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਅੰਮ੍ਰਿਤ ਵੇਲੇ ਕੱਢੀਆਂ ਜਾ ਰਹੀਆਂ ਹਨ।ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਦਿਨ ਪਹਿਲਾਂ 30 ਨਵੰਬਰ 2014 ਤੋਂ ਪ੍ਰਭਾਤ ਫੇਰੀਆਂ ਬੜੇ ਉਤਸ਼ਾਹ ਨਾਲ ਆਰੰਭ ਹੋਈਆਂ ਹਨ।ਪ੍ਰਭਾਤ ਫੇਰੀ ਵਿੱਚ ਸੰਗਤਾਂ ਲਗਾਤਾਰ ਸ਼ਬਦ ਗਾਇਨ ਕਰਕੇ ਗੁਰੂ ਜਸ ਪ੍ਰਾਪਤ ਕਰਦੀਆਂ ਹਨ।ਸ਼ਹੀਦ ਭਾਈ ਮਤੀ ਦਾਸ ਨਗਰ,ਹਜੂਰਾ ਕਪੂਰਾ ਕਲੌਨੀ, ਮਾਤਾ ਜੀ ਵੀ ਨਗਰ, ਗੁਰੂ ਗੋਬਿੰਦ ਸਿੰਘ ਨਗਰ ਆਦਿ ਮੁਹੱਲਿਆਂ ਵਿਖੇ ਅੰਮ੍ਰਿਤ ਵੇਲੇ 4:30 ਵਜੇ ਤੋਂ 6:30 ਵਜੇ ਤੱਕ ਪ੍ਰਭਾਤ ਫੇਰੀ ਗੁਰਸਿੱਖ ਨਾਨਕ ਲੇਵਾ ਦੇ ਘਰ ਜਾਂ ਇੱਕ ਸਾਂਝੀ ਨਿਸ਼ਚਿਤ ਪੜਾਅ ਵਾਲੀ ਜਗਾ੍ਹ ਪਹੁੰਚ ਕੇ ਸ਼ਬਦ ਕੀਰਤਨ ਕਰਨ ਉਪਰੰਤ ਕਥਾਵਾਚਕ, ਰਾਗੀ ਜਥੇ ਸੰਗਤਾਂ ਨੂੰ ਹਰ ਰੋਜ਼ ਹੀ ‘ਵਾਹਿਗੁਰੂ’ ਗੁਰਮੰਤਰ ਦਾ ਜਾਪ ਕਰਵਾਉਣ ਉਪਰੰਤ ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਦੇ ਜੀਵਨ ਬਾਰੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਅਤੇ ਅੰਮ੍ਰਿਤ ਛਕ ਕੇ ਸਿੰਘ ਸਜਣ ਲਈ ਪ੍ਰੇਰਿਤ ਕਰਦੇ ਹਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply