ਅੰਮ੍ਰਿਤਸਰ, 25 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਅਧੀਨ ਜਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ `ਸਾਡਾ ਨਾਟ ਘਰ` ਅੰਮ੍ਰਿਤਸਰ ਵਿਖੇ ਪੰਜਾਬੀ ਨਾਟਕ `ਸਰਹੱਦਾਂ ਹੋਰ ਵੀ ਨੇ` ਦਾ ਸਫ਼ਲ ਮੰਚਨ ਕਰਵਾਇਆ ਗਿਆ।ਨਾਟਕਕਾਰ ਸੁਰਿੰਦਰ ਨਰੂਲਾ ਦੁਆਰਾ ਲਿਖਿਆ ਗਿਆ ਨਾਟਕ ਦਰਸ਼ਕਾਂ ਅਤੇ ਸਰੋਤਿਆਂ ਨੂੰ ਨਸ਼ਿਆਂ ਵਿਰੁੱਧ ਚੇਤਨਾ ਦਾ ਸਾਰਥਕ ਸੁਨੇਹਾ ਦਿੰਦਾ ਹੋਇਆ ਸਫ਼ਲਤਾਪੂਰਵਕ ਸੰਪਨ ਹੋਇਆ।
ਇਸ ਨਾਟਕ ਦਾ ਨਿਰਦੇਸ਼ਨ ਪੰਜਾਬੀ ਅਦਾਕਾਰ ਤੇ ਕਲਾਕਾਰ ਦਿਲਜੀਤ ਸੋਨਾ ਵਲੋਂ ਕੀਤਾ ਗਿਆ।ਨਾਟਕ ਸਮਾਰੋਹ ਦੀ ਸ਼ੁਰੂਆਤ ਭੰਡਾਂ ਦੀ ਪੇਸ਼ਕਾਰੀ ਨਾਲ ਕੀਤੀ ਗਈ।ਉਪਰੰਤ ਸਾਡਾ ਨਾਟ ਘਰ ਦੀ ਅਦਾਕਾਰ ਮੰਡਲੀ ਵਲੋਂ `ਸਰਹੱਦਾਂ ਹੋਰ ਵੀ` ਨਾਟਕ ਦੀ ਕਲਾਤਮਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਬਹੁਤ ਹੀ ਭਾਵੁਕ ਮਾਹੌਲ ਵਿੱਚ ਨਸ਼ਿਆਂ ਵਿਰੁੱਧ ਸਾਰਥਕ ਸੁਨੇਹਾ ਦਿੱਤਾ।ਇਸ ਸਮਾਰੋਹ ਵਿੱਚ ਅਮਰੀਕਾ ਤੋਂ ਨੈਸ਼ਨਲ ਅਵਾਰਡੀ ਸਤਨਾਮ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਕਿ ਸ਼ੈਲਿੰਦਰਜੀਤ ਸਿੰਘ ਰਾਜਨ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਆਸਟਰੇਲੀਆ ਤੋਂ ਪਰਮਜੀਤ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।ਸਮੁੱਚੇ ਸਮਾਰੋਹ ਦੀ ਪ੍ਰਧਾਨਗੀ ਫ਼ਿਲਮੀ ਅਦਾਕਾਰ, ਨਿਰਦੇਸ਼ਕ ਤੇ ਨਾਟਕਕਾਰ ਦਲਜੀਤ ਸੋਨਾ ਵਲੋਂ ਕੀਤੀ ਗਈ।
ਮੁੱਖ ਮਹਿਮਾਨ ਸਤਨਾਮ ਸਿੰਘ ਸੇਖੋਂ, ਸ਼ੈਲਿੰਦਰਜੀਤ ਸਿੰਘ ਰਾਜਨ, ਦੀਪ ਦਵਿੰਦਰ ਸਿੰਘ ਅਤੇ ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਹਾਜ਼ਰ ਇਕੱਠ ਸਾਹਮਣੇ ਆਪਣੇ ਅਣਮੁੱਲੇ ਵਿਚਾਰ ਪੇਸ਼ ਕੀਤੇ ਤੇ ਉਨ੍ਹਾਂ ਨੂੰ ਸਹੀ ਰਾਹ ਉੱਤੇ ਤੁਰਨ ਲਈ ਉਤਸ਼ਾਹਿਤ ਕੀਤਾ।ਹਾਜ਼ਰ ਕਵੀਆਂ ਵਿੱਚ ਅਜੀਤ ਸਿੰਘ ਨਬੀਪੁਰ ਅਤੇ ਗਾਇਕ ਮੱਖਣ ਭੈਣੀ ਵਾਲਾ ਨੇ ਆਪਣੇ ਗੀਤਾਂ ਰਾਹੀਂ ਸਮਾਜ ਸੁਧਾਰ ਵੀ ਚੇਤਨਾ ਪੈਦਾ ਕੀਤੀ।ਨਿਰਦੇਸ਼ਿਕ ਦਲਜੀਤ ਸੋਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਪੰਜਾਬੀ ਨਾਟਕ ਦੀ ਰੰਗਮੰਚੀ ਸਾਰਥਿਕਤਾ `ਤੇ ਕੁੰਜੀਵਤ ਭਾਸ਼ਣ ਕਹਾਣੀਕਾਰ ਦੀਪ ਦਵਿੰਦਰ ਸਿੰਘ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦਿੱਤਾ ਗਿਆ।
ਭਾਸ਼ਾ ਵਿਭਾਗ ਵਲੋਂ ਨਾਟਕੀ ਟੀਮ, ਮੁੱਖ ਮਹਿਮਨ, ਵਿਸ਼ੇਸ਼ ਮਹਿਮਾਨਾਂ ਨੂੰ ਲੋਈ, ਸਨਮਾਨ ਚਿੰਨ੍ਹ ਅਤੇ ਸਨਮਾਨ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ ਕਲਾਨੌਰ, ਸੀਨੀਅਰ ਸਹਾਇਕ ਹਰਜੀਤ ਸਿੰਘ ਆਦਿ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …