Sunday, September 8, 2024

ਜਿਲ੍ਹਾ ਪਠਾਨਕੋਟ ‘ਚ ਚੱਲ ਰਹੇ ਵੱਡੇ ਪ੍ਰੋਜੈਕਟਾਂ ਦਾ ਕੈਬਨਿਟ ਮੰਤਰੀ ਤੇ ਡਿਪਟੀ ਕਮਿਸ਼ਨਰ ਨੇ ਕੀਤਾ ਰੀਵਿਊ

ਢਾਕੀ ਵਿਖੇ ਚੱਲ ਰਹੇ ਫਲਾਈ ਓਵਰ ਪ੍ਰੋਜੈਕਟ ਦਾ ਮੋਕੇ ‘ਤੇ ਪਹੁੰਚ ਕੇ ਲਿਆ ਜਾਇਜ਼ਾ

ਪਠਾਨਕੋਟ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡੀ.ਸੀ ਦਫਤਰ ਵਿਖੇ ਅੱਜ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜ਼ੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਅਤੇ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਿਲ੍ਹਾ ਪਠਾਨਕੋਟ ਅੰਦਰ ਚੱਲ ਰਹੇ ਵਿਕਾਸ ਦੇ ਵੱਡੇ ਪ੍ਰੋਜੈਕਟਾਂ ਦਾ ਰੀਵਿਓ ਲੈਣ ਲਈ ਮੀਟਿੰਗ ਆਯੋਜਿਤ ਕੀਤੀ।ਕੈਪਟਨ ਸੁਨੀਲ ਗੁਪਤਾ ਚੇਅਰਮੈਨ ਪੈਸਕੋ, ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸਨਰ ਜਰਨਲ, ਐਮ.ਐਸ ਜਵੰਦਾ ਐਸ.ਈ ਲੋਕ ਨਿਰਮਾਣ ਵਿਭਾਗ ਪਠਾਨਕੋਟ, ਰਜਿੰਦਰ ਸਿੰਘ ਗੋਤਰਾ ਐਕਸੀਅਨ ਲੋਕ ਨਿਰਮਾਣ ਵਿਭਾਗ, ਜਸਪ੍ਰਜੀਤ ਸਿੰਘ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਅਤੇ ਹੋਰ ਅਧਿਕਾਰੀ ਹਾਜਰ ਰਹੇ।
ਮੀਟਿੰਗ ਦੇ ਆਰੰਭ ਵਿੱਚ ਲਾਲ ਚੰਦ ਕਟਾਰੂਚੱਕ ਅਤੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਲੋਕ ਨਿਰਮਾਣ ਵਿਭਾਗ ਨਾਲ ਰੀਵਿਓ ਕਰਦਿਆਂ ਜਾਣਕਾਰੀ ਪ੍ਰਾਪਤ ਕੀਤੀ ਕਿ ਢਾਕੀ ਵਿਖੇ ਰੇਲਵੇ ਲਾਈਨ ਤੋਂ ਬਣਾਏ ਜਾ ਰਹੇ ਫਲਾਈ ਓਵਰ ‘ਚ ਹੋਰ ਕਿੰਨਾ ਸਮਾਂ ਲੱਗ ਸਕਦਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਲਈਨ ‘ਤੇ ਜੋ ਗਾਰਡਰ ਪਾ ਕੇ ਫਲਾਈ ਓਵਰ ਦਾ ਡਿਜ਼ਾਇਨ ਬਨਾਇਆ ਜਾਣਾ ਹੈ, ਉਸ ਲਈ ਰੇਲਵੇ ਵਿਭਾਗ ਤੋਂ ਮਨਜ਼ੂਰੀ ਮੰਗੀ ਗਈ ਹੈ ਅਤੇ ਪੰਚਕੂਲਾ ਵਿਖੇ ਉਸ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹਰੇਕ ਤਰ੍ਹਾਂ ਦੀ ਜਾਂਚ ਤੋਂ ਬਾਅਦ ਹੀ ਪੁੱਲ ਨੂੰ ਪਠਾਨਕੋਟ ਸ਼ਿਫਟ ਕੀਤਾ ਜਾਵੇਗਾ ਅਤੇ ਰੇਲਵੇ ਲਾਈਨ ‘ਤੇ ਲਗਾਇਆ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਕਰੀਬ ਆਉਣ ਵਾਲੇ 6-7 ਮਹੀਨਿਆਂ ‘ਚ ਪੁੱਲ ਤਿਆਰ ਕੀਤਾ ਜਾਵੇਗਾ।ਇਸ ਤੋਂ ਇਲਾਵਾ ਟੈਂਕ ਚੌਕ ਤੋਂ ਸੁਜਾਨਪੁਰ ਜਾਣ ਵਾਲੇ ਮਾਰਗ ‘ਤੇ ਬਣਾਏ ਜਾਣ ਵਾਲੇ ਪੁੱਲ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਰੇਲਵੇ ਲਾਈਨ ‘ਤੇ ਅੰਡਰ ਪਾਸ ਦੀ ਯੋਜਨਾ ਸੀ, ਜੋ ਕਿ ਰੇਲਵੇ ਵਿਭਾਗ ਵਲੋਂ ਪਾਸ ਨਹੀਂ ਕੀਤੀ ਗਈ ਅਤੇ ਫਿਰ ਤੋਂ ਇਸ ਫਲਾਈ ਓਵਰ ਦਾ ਐਸਟੀਮੇਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਸਰਕਟ ਹਾਊਸ ਦਾ ਕੰਮ ਨਿਰੰਤਰ ਚੱਲ ਰਿਹਾ ਹੈ ਅਤੇ ਨਿਰਧਾਰਤ ਸਮੇਂ ਅੰਦਰ ਇਹ ਪ੍ਰੋਜੈਕਟ ਵੀ ਮੁਕੰਮਲ ਕਰ ਲਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੀੜੀ ਚੋਕ ਦੀ ਹਾਲਤ ਜਿਆਦਾ ਖਸਤਾ ਹੋਣ ਕਰਕੇ ਆਉਣ ਜਾਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਚੋਕ ਵਿੱਚ ਸਮਰੱਥਾ ਦੇ ਅਨੁਸਾਰ ਮਟੀਰੀਅਲ ਦੀ ਭਰਾਈ ਕੀਤੀ ਗਈ ਹੈ ਅਤੇ ਪਾਣੀ ਦੇ ਟੈਂਕਰਾਂ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਕਟਾਰੂਚੱਕ, ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਅਤੇ ਵਿਭਾਗੀ ਅਧਿਕਾਰੀਆਂ ਨਾਲ ਢਾਕੀ ਵਿਖੇ ਬਣਾਏ ਜਾ ਰਹੇ ਫਲਾਈ ਓਵਰ ਦਾ ਜਾਇਜ਼ਾ ਲੈਣ ਲਈ ਮੋਕੇ ਤੇ ਪਹੁੰਚੇ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …