ਸਮਰਾਲਾ, 31 ਅਕਤੂਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਪਿੰਡ ਖੀਰਨੀਆਂ ਦੇ ਸਾਹਿਤ ਪ੍ਰੇਮੀ ਨਿਰਭੈ ਸਿੰਘ (84) ਰਿਟਾ: ਐਸ.ਡੀ.ਓ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।ਉਨਾਂ ਨੇ ਬਤੌਰ ਐਸ.ਡੀ.ਓ ਦੀ ਨੌਕਰੀ ਕਰਦੇ ਹੋਏ ਰਣਜੀਤ ਸਾਗਰ ਥੀਨ ਡੈਮ ਦੇ ਗੇਟ ਆਪਣੇ ਹੱਥੀਂ ਉਸਾਰੇ ਸਨ ਅਤੇ ਸੇਵਾ ਮੁਕਤ ਹੋਣ ਉਪਰੰਤ ਪਿੰਡ ਵਿੱਚ ਬੱਚਿਆਂ ਅਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਸਾਹਿਤਕ ਲਾਇਬਰੇਰੀ ਦਾ ਸੰਚਾਲਨ ਵੀ ਕਰਦੇ ਸਨ।ਉਨ੍ਹਾਂ ਨੇ ਸਰਕਾਰੀ ਤੰਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੂਚਨਾ ਅਧਿਕਾਰ ਐਕਟ ਰਾਹੀਂ ਸੂਚਨਾਵਾਂ ਪ੍ਰਾਪਤ ਕਰਕੇ ਆਮ ਲੋਕਾਂ ਨੂੰ ਇਨਸਾਫ ਦਿਵਾਇਆ।ਨਿਰਭੈ ਸਿੰਘ ਸਿੱਧੂ ਦੀ ਹੋਈ ਅਚਾਨਕ ਮੌਤ ਨਾਲ ਵੱਖ-ਵੱਖ ਸਾਹਿਤਕ, ਸਮਾਜਿਕ ਅਤੇ ਰਾਜਨੀਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਾਹਿਤ ਸਭਾ ਸਮਰਾਲਾ ਦੇ ਪ੍ਰ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ, ਚੇਅਰਮੈਨ ਸੁਖਜੀਤ, ਬਿਹਾਰੀ ਲਾਲ ਸੱਦੀ ਸਰਪ੍ਰਸਤ, ਇੰਦਰਜੀਤ ਸਿੰਘ ਕੰਗ, ਸੰਤੋਖ ਸਿੰਘ ਕੋਟਾਲਾ, ਦੀਪ ਦਿਲਬਰ, ਮੇਘ ਸਿੰਘ ਜਵੰਦਾ, ਮਾ. ਪੁਖਰਾਜ ਸਿੰਘ, ਅਮਨਦੀਪ ਕੌਂਸ਼ਲ, ਸਿਮਰਜੀਤ ਸਿੰਘ ਕੰਗ, ਗੁਰਦੀਪ ਮਹੌਣ ਆਦਿ ਸ਼ਾਮਲ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …