Sunday, December 22, 2024

ਅਸੀਮ ਯੂਥ ਵੈਲਫੇਅਰ ਕਲੱਬ (ਰਜਿ:) ਕੋਟਾਲਾ ਵਲੋਂ ਕਰਾਇਆ ਗਿਆ ਸਨਮਾਨ ਸਮਾਰੋਹ

ਗੁਰਬਚਨ ਸਿੰਘ ਗੈਰੀ ਗਰੇਵਾਲ ਕੇਨੈਡਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਸਮਰਾਲਾ, 8 ਨਵੰਬਰ (ਇੰਦਰਜੀਤ ਸਿੰਘ ਕੰਗ) – ਅਸੀਮ ਯੂਥ ਵੈਲਫੇਅਰ ਕਲੱਬ (ਰਜਿ:) ਕੋਟਾਲਾ ਵਲੋਂ ਸੋਸਵਾ ਫੰਡਡਿਡ ਗੌਰਮਿੰਟ ਆਫ ਪੰਜਾਬ ਦੇ ਸਹਿਯੋਗ ਨਾਲ ਔਰਤਾਂ ਦਾ 6 ਮਹੀਨੇ ਦਾ ਕਟਿੰਗ ਐਂਡ ਟੇਲਰਿੰਗ ਕੋਰਸ ਪੂਰਾ ਹੋਣ ਉਪਰੰਤ ਸਿਲਾਈ ਸੈਂਟਰ ਕੋਟਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਕਲੱਬ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਸੋਸਵਾ ਦੇ ਸਹਿਯੋਗ ਨਾਲ ਕਟਿੰਗ ਅਤੇ ਟੇਲਰਿੰਗ ਦਾ ਕੋਰਸ ਅਸੀਮ ਯੂਥ ਵੈਲਫੇਅਰ ਕਲੱਬ (ਰਜਿ:) ਕੋਟਾਲਾ ਵਲੋਂ ਟਰੇਨਰ ਮਨਦੀਪ ਕੌਰ ਕਿਰਨਾ ਵਲੋਂ 28 ਸਿਖਿਆਰਥਣਾਂ ਨੂੰ ਇਹ ਕੋਰਸ ਕਰਵਾਇਆ ਜਾ ਰਿਹਾ ਸੀ। ਜਿਸ ਵਿੱਚ ਹਰ ਤਰ੍ਹਾਂ ਦੇ ਸੂਟ ਕੱਟਣਾ, ਸਿਊਣਾ ਸਿੱਖਣਾ ਸ਼ਾਮਲ ਹੈ।ਕੋਰਸ ਪੂਰਾ ਹੋਣ ਉਪਰੰਤ ਹਰੇਕ ਸਿੱਖਿਆਰਥਣ ਨੂੰ ਕਲੱਬ ਵਲੋਂ ਇੱਕ ਸਰਟੀਫਿਕੇਟ ਅਤੇ ਇੱਕ ਇੱਕ ਸਿਲਾਈ ਮਸ਼ੀਨ ਦਿੱਤੀ ਗਈ।
ਇਹ ਸਨਮਾਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਉਨ੍ਹਾਂ ਦੀ ਧਰਮਪਤਨੀ ਪਿੰਦਰਜੀਤ ਕੌਰ, ਅੰਮ੍ਰਿਤਪੁਰੀ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ, ਸੁਖਵਿੰਦਰ ਮਾਛੀਵਾੜਾ, ਨਵਜੀਤ ਉਟਾਲਾਂ ਪੀ.ਏ ਵਲੋਂ ਸਾਰੀਆਂ ਸਿੱਖਿਆਰਥਣਾ ਨੂੰ ਦਿੱਤੇ ਗਏ।ਇਸ ਸਮਾਗਮ ਵਿੱਚ ਪਿੰਡ ਕੋਟਾਲਾ ਦੇ ਪ੍ਰਵਾਸੀ ਭਾਰਤੀ ਗੁਰਬਚਨ ਸਿੰਘ ਗਰੇਵਾਲ ਕੈਨੇਡਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਪਿੰਡ ਦੇ ਪ੍ਰਾਇਮਰੀ ਸਕੂਲ ਅਤੇ ਹੋਰ ਸਾਂਝੇ ਕੰਮਾਂ ਵਿੱਚ 25 ਲੱਖ ਰੁਪਏ ਦੇ ਕਰੀਬ ਵਿੱਤੀ ਸਹਾਇਤਾ ਦਿੱਤੀ ਹੈ। ਉਨ੍ਹਾਂ ਦੇ ਨਾਲ ਹੀ ਸਭਿਆਚਾਰ ਤੇ ਲੇਖ ਲਿਖਣ ਵਾਲੀ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੀ ਜਤਿੰਦਰ ਕੌਰ ਬੁਆਲ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੌਰਾਨ ਸਿੱਖਿਆਰਥਣਾ ਵਲੋਂ ਗੀਤ ਅਤੇ ਗਿੱਧਾ ਪੇਸ਼ ਕੀਤਾ ਗਿਆ।
ਇਸ ਸਮਾਗਮ ਵਿੱਚ ਕਲੱਬ ਮੈਂਬਰ ਸੰਤੋਖ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਨਵਤੇਜ ਸਿੰਘ ਕੋਟਾਲਾ, ਸੂਬੇਦਾਰ ਰਚਨ ਸਿੰਘ, ਮਾ. ਆਤਮਾ ਸਿੰਘ, ਅਵਤਾਰ ਸਿੰਘ ਸ਼ਾਹੀ, ਰਜਿੰਦਰ ਸਿੰਘ ਰਾਜੀ, ਸਾਬਕਾ ਸਰਪੰਚ ਸੁਰਜੀਤ ਸਿੰਘ, ਕੇਸਰ ਸਿੰਘ ਵੜੈਚ, ਹਰਦੀਪ ਸਿੰਘ ਦੀਪੀ, ਸੇਵਾ ਸਿੰਘ, ਮੈਡਮ ਸਾਹਿਬਾ, ਮਹਿੰਦਰ ਸਿੰਘ ਮਾਨ, ਕਰਨੈਲ ਸਿੰਘ, ਸੁਖਵੀਰ ਸਿੰਘ ਸੁੱਖੀ ਅਤੇ ਪੰਜਾਬ ਐਂਡ ਸਿੰਧ ਬੈਂਕ ਖਮਾਣੋਂ ਤੋਂ ਮੈਨੇਜਰ ਪਰਵੀਰ ਨੇਗੀ, ਸਬ ਮੈਨੇਜਰ ਹਰਪ੍ਰੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਦੀਪ ਦਿਲਬਰ ਵਲੋਂ ਚਲਾਈ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …