Friday, March 6, 2026

ਸੜਕ ਹਾਦਸਿਆਂ ਦੇ ਖਿਲਾਫ ਭਾਸਕਰ ਮਹਾਂ ਅਭਿਆਨ ਦੇ ਤਹਿਤ ਕੱਢੀ ਗਈ ਰੈਲੀ

PPN2512201401

ਬਠਿੰਡਾ, 24 ਦਸੰਬਰ (ਸੰਜੀਵ ਸ਼ਰਮਾ) – ਸੜਕ ਹਾਦਸਿਆਂ ਦੇ ਖਿਲਾਫ ਮਹਾਂ ਅਭਿਆਨ ਦੇ ਤਹਿਤ ਬਠਿੰਡਾ ਵਿੱਚ ਬਾਇਕ (ਮੋਟਰਸਾਈਕਲ) ਰੈਲੀ ਕੱਢੀ ਗਈ।ਇਹ ਰੈਲੀ ਐਚ. ਬੀ. ਐਨ ਟਾਊਨ ਸੈਂਟਰ ਦੇ ਸਹਿਯੋਗ ਨਾਲ ਬਾਅਦ ਦੁਪਹਿਰ ਪੈਨਸੁਲਾ ਮਾਲ ਤੋਂ ਸ਼ੁਰੂ ਹੋਈ। ਐਸ.ਐਸ.ਪੀ. ਇੰਦਰਮੋਹਨ ਭੱਟੀ ਨੇ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਰੈਲੀ ਵਿੱਚ ਸਕੂਲ ਵੈਨ, ਬੱਸ ਓਪਰੇਟਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਦੀ ਵਿੱਚ ਪੈ ਰਹੀ ਧੁੰਦ ਤੋਂ ਬਚਣ ਲਈ ਜਿਥੇ ਵਾਹਣਾਂ ਦੀ ਸਪੀਡ ਘੱਟ ਰੱਖਣੀ ਚਾਹੀਦੀ ਹੈ, ਉਥੇ ਵਾਹਣਾ ਦੇ ਪਿਛੇ ਰਿਫਲੈਕਟਰ ਵੀ ਜਰੂਰ ਲਗਾਏ ਜਾਣੇ ਚਾਹੀਦੇ ਹਨ।ਇਸ ਮੌਕੇ ਵੱਡੀ ਗਿਣਤੀ ‘ਚ ਇਲਾਕਾ ਵਾਸੀ ਅਤੇ ਸਕੂਲ ਵੈਨ ਬੱਸ ਓਪਰੇਟਰ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply