Friday, October 18, 2024

ਕਲਗੀਧਰ ਅਕੈਡਮੀ ਭਿੱਖੀਵਿੰਡ ਵਿਖੇ ਮਾਤਾ ਗੁਜਰ ਕੌਰ ਤੇ ਛੋਟੇ ਸ਼ਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਸ਼ਣ, ਕਥਾ, ਕਵਿਤਾ ਤੇ ਕਵੀਸ਼ਰੀ ਮੁਕਾਬਲਿਆਂ ‘ਚ ਲਿਆ ਭਾਗ

PPN2512201402

ਭਿੱਖੀਵਿੰਡ, 25 ਦਸੰਬਰ (ਭੁਪਿੰਦਰ ਸਿੰਘਫ਼ਕੁਲਵਿੰਦਰ ਸਿੰਘ)- ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ ਸਥਿਤ ਕਲਗੀਧਰ ਅਕੈਡਮੀ ਭਿੱਖੀਵਿੰਡ ਦੇ ਚੇਅਰਮੈਨ ਬੁੱਢਾ ਸਿੰਘ ਮੱਲ੍ਹੀ ਵਲੋਂ ਗੁਰਮਤਿ ਗਿਆਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਖਾਲਸਾ ਪੰਥ ਦੀ ਦਾਦੀ ਮਾਂ ਮਾਤਾ ਗੁਜ਼ਰ ਕੌਰ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਡਲੇ ਪੁੱਤਰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਸਮਾਗਮ ਕਲਗੀਧਰ ਅਕੈਡਮੀ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਇਸ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਰਾਗੀ ਜਥੇ ਵਲੋਂ ਰੱਬੀ ਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।ਉਪਰੰਤ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਕਵੀਸ਼ਰੀ, ਕਥਾ, ਕਵਿਤਾ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚ ਕਲਗੀਧਰ ਅਕੈਡਮੀ ਪਬਲਿਕ ਸਕੂਲ ਦੀ ਵਿਦਿਆਰਥਣ ਨਵਜੋਤ ਕੌਰ ਤੇ ਸਾਥਣਾਂ, ਵਿਦਿਆਰਥੀ ਨਵਜੋਤ ਸਿੰਘ, ਨਵਨੀਤ ਕੌਰ ਝਬਾਲ ਸੈਂਟਰ, ਮਨਬੀਰ ਕੌਰ ਸ਼ਹੀਦ ਭਗਤ ਸਿੰਘ ਸਕੂਲ ਭਿੱਖੀਵਿੰਡ, ਮਨਬੀਰ ਕੌਰ ਡੱਲ ਤੇ ਸਾਥੀ ਲੜਕੀਆਂ ਵਲੋਂ ਕਵੀਸ਼ਰੀ ਪੇਸ਼ ਕਰਕੇ ਤੇ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮੇਂ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬੁੱਢਾ ਸਿੰਘ ਮੱਲ੍ਹੀ ਨੇ ਆਪਣੇ ਸੰਬੋਧਨੀ ਭਾਸ਼ਣ ‘ਚ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਲਸਾ ਪੰਥ ਨੂੰ ਬਚਾਉਣ ਲਈ ਭਾਂਵੇ ਸਾਰਾ ਪਰਿਵਾਰ ਦਾ ਬਲੀਦਾਨ ਦਿੱਤਾ ਸੀ, ਪਰ ਲੋਕ ਦਸ਼ਮੇਸ਼ ਪਿਤਾ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਭੱਲ ਕੇ ਜਿਥੇ ਸਿੱਖੀ ਤੋਂ ਮੁਨਕਰ ਹੋ ਰਹੇ ਹਨ, ਉੱਥੇ ਮਾਰੂ ਨਸ਼ਿਆਂ ਦੀ ਦਲ-ਦਲ ‘ਚ ਫਸ ਕੇ ਆਪਣਾ ਤੇ ਆਪਣੇ ਪਰਿਵਾਰਾਂ ਦਾ ਸੱਤਿਆਨਾਸ਼ ਕਰ ਰਹੇ ਹਨ।ਇਸ ਸਮੇਂ ਗੁਰਮਤਿ ਗਿਆਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪਹੁੰਚੇ ਕੈਪਟਨ ਅਵਤਾਰ ਸਿੰਘ, ਬੀਬੀ ਕੁਲਦੀਪ ਕੌਰ, ਬੀਬੀ ਰਜਿੰਦਰ ਕੌਰ, ਭਾਈ ਦਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਨੌਜਵਾਨ ਬਾਣੀ ਤੇ ਬਾਣੇ ਨਾਲ ਜੁੜਕੇ ਖਾਲਸਾ ਪੰਥ ਦੇ ਸੰਤ ਸਿਪਾਹੀ ਬਣਨ। ਇਸ ਸਮੇਂ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply