Saturday, October 17, 2026

ਕੌਮੀ ਸੇਵਾ ਯੋਜਨਾਂ ਤਹਿਤ 7 ਰੋਜ਼ਾ ਕੈਂਪ ਦੇ ਪਹਿਲੇ ਦਿਨ ਲਗਾਏ ਬੂਟੇ

ਵਲੰਟੀਅਰਾਂ ਨੂੰ ਕਰਵਾਇਆ ਜਾਵੇਗਾ ਐਨਐਸਐਸ ਦੇ ਉਦੇਸ਼ਾਂ ਤੋਂ ਜਾਣੂ – ਸਹਾਇਕ ਡਾਇਰੈਕਟਰ

PPN2512201404

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਚ ਮਨੁੱਖੀ ਵਸੀਲੇ ਤੇ ਵਿਕਾਸ ਮੰਤਰਾਲੇ ਦੇ ਯੁਵਕ ਕਾਰਜ਼ ਤੇ ਖੇਡ ਵਿਭਾਗ ਵੱਲੋਂ ਚਲਾਈ ਗਈ ਕੌਮੀ ਸੇਵਾ ਯੋਜ਼ਨਾਂ ਤਹਿਤ ਡੀਸੀਡੀਏਵੀ ਸੀਨੀਅਰ ਸਕੈਂਡਰੀ ਸਕੂਲ ਵਿਚ ਕੈਂਪ ਦੇ ਉਦਘਾਟਨੀ ਸਮਾਰੋਹ ਤੇ ਰੁਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਤੇ ਸੁਰਿੰਦਰ ਆਹੂਜਾ ਚੇਅਰਮੈਨ ਮੁੱਖ ਮਹਿਮਾਨ ਵਜੋਂ ਪਹੁੰਚੇ। ਸਾਦੇ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਅਸ਼ੋਕ ਚਚਰਾ ਤੇ ਵੀਕੇ ਮਿੱਤਲ ਵੱਲੋਂ ਕੀਤੀ ਗਈ। ਕੈਂਪ ਕਮਾਂਡਰ ਪੰਮੀ ਸਿੰਘ ਨੇ ਦੱਸਿਆ ਕਿ ਇਹ ਕੈਂਪ 30 ਦਸੰਬਰ ਤੱਕ ਚੱਲੇਗਾ। ਇਸ ਦੌਰਾਨ ਵਲੰਟੀਅਰਜ਼ ਨੂੰ ਕੌਮੀ ਸੇਵਾ ਯੋਜ਼ਨਾਂ ਦੇ ਉਦੇਸ਼ਾਂ ਤੇ ਵੱਖ-ਵੱਖ ਕਾਰਜ਼ਾਂ ਤੋਂ ਰੁਬਰੂ ਕਰਵਾਇਆ ਜਾਵੇਗਾ। ਵੱਖ-ਵੱਖ ਵਿਸ਼ਿਆ ਦੇ ਮਾਹਰਾਂ ਦੀਆਂ ਸੇਵਾਵਾਂ ਲੈਕੇ ਐਨਐਸਐਸ ਵਲੰਟੀਅਰਜ਼ ਦੀਆਂ ਸੇਵਾਵਾਂ ਵਿਚ ਵਾਧਾ ਕੀਤਾ ਜਾਵੇਗਾ। ਕੈਂਪ ਵਿਚ ਕੁਲਦੀਪ ਗ੍ਰੋਵਰ, ਸਰਬਜੀਤ ਸਿੰਘ, ਮੈਡਮ ਸ਼ਸ਼ੀ, ਨੇ ਆਪਣਾ ਸਹਿਯੋਗ ਦਿਤਾ। ਕੈਂਪ ਵਿਚ ਕੁੱਲ 130 ਵਲੰਟੀਅਰਜ਼ ਹਿੱਸਾ ਲੈ ਰਹੇ ਹਨ।ਇਸ ਮੌਕੇ ਸ਼ੁਰੂਆਤ ਦਿਨ ਬੂਟੇ ਲਗਾਏ ਗਏ ਤੇ ਗੰਜੂਆਣਾ ਪਿੰਡ ਨੂੰ ਕੈਂਪ ਅਧੀਨ ਅਪਣਾਇਆ ਗਿਆ। ਜਿਸ ਵਿਚ ਪੰਚਾਇਤ ਵੱਲੋਂ ਕੈਂਪ ਆਯੋਜਕਾਂ ਤੇ ਸਿਖਿਆ ਵਿਭਾਗ ਦਾ ਧੰਨਵਾਦ ਕੀਤਾ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply