Friday, April 10, 2026

ਪੰਜਾਬ ਸਰਕਾਰ ਜਥੇਦਾਰਾਂ ਦੇ ਦਬਾਅ ਹੇਠ ਨਾ ਕਰੇ ਅਯੋਗ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ – ਯੂਨੀਅਨ

ਵੈਟਰਨਰੀ ਇੰਸਪੈਕਟਰਾਂ ਵੱਲੋਂ ਵਿਭਾਗੀ ਰਿਪੋਰਟਾਂ ਤੇ ਵੈਕਸੀਨੇਸ਼ਨ ਦਾ ਕੀਤਾ ਬਾਈਕਾਟ

PPN2512201405

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਜਿਲਖ਼ਾ ਫਾਜ਼ਿਲਕਾ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤੇ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਦਿਤਾ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਆਪਣੇ ਸੰਬੋਧਨ ਵਿਚ ਯੂਨੀਅਨ ਆਗੂਆਂ ਨੇ ਕਿਹਾ ਕਿ ਇੰਸਪੈਕਟਰਾਂ ਦੀਆਂ ਖਾਲੀ ਪੋਸਟਾਂ ਤੇ ਸਿਰਫ 10ਵੀਂ ਪਾਸ ਆਯੋਗ ਉਮੀਦਵਾਰਾਂ ਨੂੰ ਭਰਤੀ ਕਰਨ ਅਤੇ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਲੰਮੇ ਸਮੇਂ ਤੋ ਟਾਲ ਮਟੋਲ ਖਿਲਾਫ ਧਰਨਾ ਦਿਤਾ ਗਿਆ।ਉਨਾਂ ਕਿਹਾ ਕਿ ਪਸ਼ੂ ਪਾਲਣ ਦੇ ਧੰਧੇ ਨੂੰ ਹੁਲਾਰਾ ਦੇਣ ਦਾ ਝੂਠਾ ਦਾਅਵਾ ਕਰਨ ਵਾਲੀ ਸਰਕਾਰ ਪੰਜਾਬ ਦੇ 582 ਪਸ਼ੂ ਹਸਪਤਾਲਾਂ ਵਿਚ ਯੋਗ ਉਮੀਦਵਾਰਾਂ ਨੂੰ ਅੱਖੋਂ ਪਰੋਖੇ ਕਰ ਕੇ ਉਨਾਂ ਦੀਆਂ ਆਸਾਮੀਆਂ ਤੇ ਠੇਕਾ ਭਰਤੀ ਕਰਨ ਦੀ ਪਲਾਨਿੰਗ ਕਰ ਰਹੀ ਹੈ।ਜਿਸ ਨੂੰ ਕਿ ਮਾਣਯੋਗ ਪੰਜਾਬ ਦੇ ਹਰਿਆਣਾ ਹਾਈਕੋਰਟ ਵੱਲੋਂ ਪਹਿਲਾਂ ਹੀ ਗਲਤ ਕਰਾਰ ਦਿਤਾ ਗਿਆ ਹੈ।ਐਸੋਸੀਏਸ਼ਨ ਦੇ ਸੂਬਾ ਵਿੱਤ ਸਕੱਤਰ ਵਿਚ ਮਨਦੀਪ ਸਿੰਘ ਗਿੱਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਸਰਕਾਰ ਨੇ ਆਪਣੇ ਚਹੇਤੇ ਜਥੇਦਾਰਾਂ ਦੇ ਦਬਾਅ ਹੇਠ ਭਰਤੀ ਕੀਤੇ ਗਏ ਅਯੋਗ ਉਮੀਦਾਵਾਰਾਂ ਨੂੰ ਰੱਖਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਸਰਕਾਰ ਨੂੰ ਇੰਸਪੈਕਟਰਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਸ਼ੁਰੂਆਤੀ ਦੌਰ ਵਿਚ ਇਸ ਫੈਸਲੇ ਖਿਲਾਫ ਸਮੁੱਚੀਆਂ ਵਿਭਾਗੀ ਰਿਪੋਰਟਾਂ ਤੇ ਮੂੰਹ ਖੋਰਖ਼ ਦੀ ਬਿਮਾਰੀ ਤੋਂ ਬਚਾਅ ਦੇ ਵੈਕਸੀਨ ਦਾ ਬਾਈਕਾਟ ਕਰ ਦਿਤਾ ਗਿਆ ਹੈ ਤੇ ਯੂਨੀਅਨ ਵੱਲੋਂ ਇਸ ਸਾਰੇ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪਾ ਦਿਤੀ ਹੈੇ।ਇਸ ਮੌਕੇ ਵੈਟਰਨਰੀ ਇੰਸਪੈਕਟਰ ਹਰਜ਼ੀਤ ਸਿੰਘ, ਕੇਵਲ ਕ੍ਰਿਸ਼ਨ, ਚੰਦਰ ਸ਼ੇਖਰ, ਸੁਨੀਲ ਕੁਮਾਰ, ਵਿਜੇ ਕੁਮਾਰ, ਚਿਮਨ ਸਿੰਘ ਆਦਿ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply